Pollution And Oil: ਵਧ ਰਹੇ ਪ੍ਰਦੂਸ਼ਣ ਤੇ ਤੇਲ ਬਾਹਰੋਂ ਮੰਗਵਾਉਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਸ਼ਲਾਘਾਯੋਗ ਪਹਿਲ

Pollution And Oil
Pollution And Oil: ਵਧ ਰਹੇ ਪ੍ਰਦੂਸ਼ਣ ਤੇ ਤੇਲ ਬਾਹਰੋਂ ਮੰਗਵਾਉਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਸ਼ਲਾਘਾਯੋਗ ਪਹਿਲ

ਹੁਣ ਦੇਸ਼ ’ਚ ਹਾਈਡਰੋਜਨ ਨਾਲ ਚੱਲਣਗੀਆਂ ਬੱਸਾਂ ਅਤੇ ਟਰੱਕ | Pollution And Oil

  • ਕੇਂਦਰ ਨੇ 5 ਪਾਇਲਟ ਪ੍ਰੋਜੈਕਟਾਂ ਨੂੰ ਦਿੱਤੀ ਪ੍ਰਵਾਨਗੀ | Pollution And Oil

Pollution And Oil: ਨਵੀਂ ਦਿੱਲੀ (ਏਜੰਸੀ)। ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਨੂੰ ਉਤਸ਼ਾਹਿਤ ਕਰਦੇ ਹੋਏ ਸਰਕਾਰ ਨੇ ਬੱਸਾਂ ਅਤੇ ਟਰੱਕਾਂ ਵਿੱਚ ਹਾਈਡਰੋਜਨ ਦੀ ਵਰਤੋਂ ਲਈ ਪੰਜ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਹਨ। ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਇਸ ਮਿਸ਼ਨ ਦੇ ਤਹਿਤ ਆਵਾਜਾਈ ਖੇਤਰ ਵਿੱਚ ਹਾਈਡਰੋਜਨ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।

ਵਿਸਤ੍ਰਿਤ ਜਾਂਚ ਤੋਂ ਬਾਅਦ, ਮੰਤਰਾਲੇ ਨੇ ਕੁੱਲ 37 ਵਾਹਨਾਂ (ਬੱਸਾਂ ਅਤੇ ਟਰੱਕ) ਅਤੇ 9 ਹਾਈਡਰੋਜਨ ਰਿਫਿਊਲਿੰਗ ਸਟੇਸ਼ਨਾਂ ਨੂੰ ਸ਼ਾਮਲ ਕਰਨ ਵਾਲੇ ਪੰਜ ਪਾਇਲਟ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਟਰਾਇਲ ਲਈ ਚੁਣੇ ਜਾਣ ਵਾਲੇ ਵਾਹਨਾਂ ਵਿੱਚ 15 ਹਾਈਡਰੋਜਨ ਫਿਊਲ ਸੈੱਲ ਅਧਾਰਤ ਵਾਹਨ ਅਤੇ 22 ਹਾਈਡਰੋਜਨ ਅੰਦਰੂਨੀ ਕੰਬਸ਼ਨ ਇੰਜਣ ਅਧਾਰਤ ਵਾਹਨ ਸ਼ਾਮਲ ਹਨ। ਇਹ ਵਾਹਨ ਦੇਸ਼ ਭਰ ਵਿੱਚ 10 ਵੱਖ-ਵੱਖ ਰੂਟਾਂ ’ਤੇ ਚੱਲਣਗੇ, ਜਿਨ੍ਹਾਂ ਵਿੱਚ ਗ੍ਰੇਟਰ ਨੋਇਡਾ-ਦਿੱਲੀ-ਆਗਰਾ, ਭੁਵਨੇਸ਼ਵਰ-ਕੋਣਾਰਕ-ਪੁਰੀ, ਅਹਿਮਦਾਬਾਦ-ਵਡੋਦਰਾ-ਸੂਰਤ, ਸਾਹਿਬਾਬਾਦ-ਫਰੀਦਾਬਾਦ-ਦਿੱਲੀ, ਪੁਣੇ-ਮੁੰਬਈ, ਜਮਸ਼ੇਦਪੁਰ-ਕਲਿੰਗਾ ਨਗਰ, ਤਿਰੂਵਨੰਤਪੁਰਮ-ਕੋਚੀ, ਕੋਚੀ-ਏਡਾਪੱਲੀ, ਜਾਮਨਗਰ-ਅਹਿਮਦਾਬਾਦ ਅਤੇ ਐੱਨਐੱਚ-16 ਵਿਸਾਖਾਪਟਨਮ-ਬੇਯਵਰਮ ਸ਼ਾਮਲ ਹਨ। Pollution And Oil

Read Also : Drugs Free Punjab: ਕੈਬਨਿਟ ਮੰਤਰੀ ਡਾ . ਬਲਬੀਰ ਸਿੰਘ ਨੇ ਨਸ਼ੇ ਦੇ ਸੌਦਾਗਰਾਂ ਨੂੰ ਦਿੱਤੀ ਸਖਤ ਚੇਤਾਵਨੀ

ਮੰਤਰਾਲੇ ਨੇ ਕਿਹਾ ਕਿ ਇਹ ਪ੍ਰੋਜੈਕਟ ਟਾਟਾ ਮੋਟਰਜ਼ ਲਿਮਟਿਡ, ਰਿਲਾਇੰਸ ਇੰਡਸਟਰੀਜ਼ ਲਿਮਟਿਡ, ਐੱਨਟੀਪੀਸੀ, ਏਐੱਨਈਆਰਟੀ, ਅਸ਼ੋਕ ਲੀਲੈਂਡ, ਐੱਚਪੀਸੀਐਲ, ਬੀਪੀਸੀਐੱਲ ਅਤੇ ਆਈਓਸੀਐੱਲ ਵਰਗੀਆਂ ਪ੍ਰਮੁੱਖ ਕੰਪਨੀਆਂ ਨੂੰ ਦਿੱਤੇ ਗਏ ਹਨ। ਚੁਣੇ ਗਏ ਪ੍ਰੋਜੈਕਟਾਂ ਲਈ ਸਰਕਾਰ ਵੱਲੋਂ ਕੁੱਲ ਵਿੱਤੀ ਸਹਾਇਤਾ ਲਗਭਗ 208 ਕਰੋੜ ਰੁਪਏ ਹੋਵੇਗੀ। ਇਹ ਪਾਇਲਟ ਪ੍ਰੋਜੈਕਟ ਅਗਲੇ 18-24 ਮਹੀਨਿਆਂ ਵਿੱਚ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ।

ਊਰਜਾ ਨਿਰਯਾਤ ਕਰਨ ਵਾਲਾ ਦੇਸ਼ | Pollution And Oil

ਹਰ ਸਾਲ ਤੇਲ ਦੀ ਦਰਾਮਦ ’ਤੇ 22 ਲੱਖ ਕਰੋੜ ਰੁਪਏ ਖਰਚ ਹੁੰਦੇ ਹਨ ਅਤੇ ਪ੍ਰਦੂਸ਼ਣ ਵੀ ਇੱਕ ਵੱਡੀ ਸਮੱਸਿਆ ਹੈ। ਹਾਈਡਰੋਜਨ ਕਾਰਨ ਅਸੀਂ ਊਰਜਾ ਆਯਾਤ ਕਰਨ ਦੀ ਬਜਾਏ ਊਰਜਾ ਨਿਰਯਾਤ ਕਰਨ ਵਾਲਾ ਦੇਸ਼ ਬਣ ਜਾਵਾਂਗੇ। ਅਸੀਂ ਗ੍ਰੀਨ ਹਾਈਡਰੋਜਨ ਬਣਾਵਾਂਗੇ। ਅਸੀਂ ਪਰਾਲੀ ਤੋਂ ਬਾਇਓ ਸੀਐੱਨਜੀ ਬਣਾ ਰਹੇ ਹਾਂ। ਪਰਾਲੀ ਦੇ ਉਪ-ਉਤਪਾਦ ਤੋਂ ਮੀਥੇਨ ਪੈਦਾ ਕੀਤਾ ਜਾਵੇਗਾ ਅਤੇ ਇਸ ਤੋਂ ਹਾਈਡਰੋਜਨ ਵੀ ਪੈਦਾ ਕੀਤਾ ਜਾ ਸਕਦਾ ਹੈ।
-ਨਿਤਿਨ ਗਡਕਰੀ, ਸੜਕ ਆਵਾਜਾਈ ਮੰਤਰੀ

ਟਾਟਾ ਨੇ ਹਾਈਡਰੋਜਨ ਨਾਲ ਚੱਲਣ ਵਾਲੇ ਟਰੱਕ ਦਾ ਸ਼ੁਰੂ ਕੀਤਾ ਟਰਾਇਲ

ਦੇਸ਼ ਦੀ ਪ੍ਰਮੁਖ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਭਾਰਤ ਵਿੱਚ ਹਾਈਡਰੋਜਨ ਨਾਲ ਚੱਲਣ ਵਾਲੇ ਭਾਰੀ ਟਰੱਕਾਂ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸਰਕਾਰੀ ਅਧਿਕਾਰੀਆਂ ਅਤੇ ਟਾਟਾ ਮੋਟਰਜ਼ ਦੇ ਨੁਮਾਇੰਦਿਆਂ ਦੀ ਮੌਜ਼ੂਦਗੀ ਵਿੱਚ ਹਾਈਡਰੋਜਨ ਟਰੱਕ ਦੇ ਟਰਾਇਲ ਨੂੰ ਹਰੀ ਝੰਡੀ ਵਿਖਾਈ। ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਦੇ ਤਹਿਤ ਨਵਿਆਉਣਯੋਗ ਊਰਜਾ ਮੰਤਰਾਲੇ ਵੱਲੋਂ ਫੰਡ ਕੀਤੇ ਗਏ, ਇਸ ਪਰੀਖਣ ਦਾ ਉਦੇਸ਼ ਮਾਲ ਢੋਆ-ਢੁਆਈ ਲਈ ਹਾਈਡਰੋਜਨ-ਸੰਚਾਲਿਤ ਵਾਹਨਾਂ ਦੀ ਵਿਵਹਾਰਕਤਾ ਦਾ ਮੁਲਾਂਕਣ ਕਰਨਾ ਹੈ। ਇਸ ਪ੍ਰੋਜੈਕਟ ਲਈ ਟਾਟਾ ਮੋਟਰਜ਼ ਨੂੰ ਟੈਂਡਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here