ਪੁਲਿਸ ਨੇ ਲੋਕਾਂ ਦੀ ਮੱਦਦ ਨਾਲ ਲਾਸ਼ ਨੂੰ ਕਾਰ ’ਚੋਂ ਕੱਢਿਆ ਬਾਹਰ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਟਿਆਲਾ ਨਾਭਾ ਰੋਡ ਸਥਿੱਤ ਪਿੰਡ ਰੌਣੀ ਨਜਦੀਕ ਬੱਸ (PRTC Bus) ਤੇ ਕਾਰ ਦੀ ਆਹਮੋ ਸਾਹਮਣੀ ਟੱਕਰ ਹੋ ਗਈ। ਟੱਕਰ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਜਿਸ ਕਾਰਨ ਕਾਰ ਸਵਾਰ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਜਦੋਂ ਥਾਣਾ ਸੈਂਚੁਰੀ ਇਨਕਲੇਵ ਪੁਲਿਸ ਨੂੰ ਮਿਲੀ ਤਾਂ ਪੁਲਿਸ ਦੀ ਟੀਮ ਘਟਨਾ ਵਾਲੀ ਥਾਂ ’ਤੇ ਪੁੱਜੀ ਤੇ ਘਟਨਾ ਦਾ ਜਾਇਜਾ ਲਿਆ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਪੁਲਿਸ ਵੱਲੋਂ ਮਿ੍ਰਤਕ ਨੌਜਵਾਨ ਦੀ ਪਛਾਣ ਰੀਪੂ ਦਮਨ ਸਿੰਘ ਵਾਸੀ ਪ੍ਰਤਾਪ ਨਗਰ ਵਜੋਂ ਕਰਵਾਈ ਗਈ ਹੈ। ਪੁਲਿਸ ਨੇ ਲਾਸ ਨੂੰ ਕਬਜੇ ’ਚ ਲੈ ਕੇ ਜਿਥੇ ਪੋਸਟਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ, ਉੱਥੇ ਹੀ ਜਖਮੀ ਹੋਏ ਬੱਸ ਡਰਾਇਵਰ ਦੀ ਵੀ ਡਾਕਟਰੀ ਜਾਂਚ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਚੌਕੀ ਸੈਂਚੁਰੀ ਇਨਕਲੇਵ ਦੇ ਏਐਸਆਈ ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰੌਣੀ ਵਿਖੇ ਐਨੀਮਲ ਹਸਬੈਂਡਰੀ ਦਫਤਰ ਸਾਹਮਣੇ ਪੀਆਰਟੀਸੀ ਬੱਸ (PRTC Bus) ਤੇ ਕਾਰ ਦੀ ਆਹਮੋ-ਸਾਹਮਣੀ ਟੱਕਰ ਹੋ ਗਈ ਹੈ। ਇਸ ਦੌਰਾਨ ਕਾਰ ਨੂੰ ਅੱਗ ਵੀ ਲੱਗ ਗਈ। ਹਾਲਾਂਕਿ ਇਸ ਦੌਰਾਨ ਮੌਕੇ ’ਤੇ ਖੜ੍ਹੇ ਲੋਕਾਂ ਵੱਲੋਂ ਅੱਗ ਨੂੰ ਬੁਝਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਗ ਬੁੱਝਣ ਤੱਕ ਕਾਰ ਸਵਾਰ ਨੇ ਤਕ ਦਮ ਤੋੜ ਦਿੱਤਾ ਸੀ। ਉਸ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਕਾਰ ’ਚ ਫਸੀ ਵਿਅਕਤੀ ਦੀ ਲਾਸ਼ ਨੂੰ ਕੱਢ ਲਿਆ ਗਿਆ ਹੈ ਤੇ ਵਿਅਕਤੀ ਵੱਲੋਂ ਮਿਲੇ ਪਛਾਣ ਪੱਤਰਾਂ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ