Faridkot News: ਕਰੀਬ ਤਿੰਨ ਘੰਟੇ ਕੈਂਟਰ ‘ਚ ਫਸਿਆ ਰਿਹਾ ਚਾਲਕ
Faridkot News: ਜੇਸੀਬੀ ਅਤੇ ਰਾੜਾ ਨਾਲ ਕੈਂਟਰ ਦੇ ਦਰਵਾਜੇ ਭੰਨ ਕੇ ਡਰਾਈਵਰ ਨੂੰ ਕੱਢਿਆ ਸੁਰੱਖਿਅਤ ਬਾਹਰ
ਫ਼ਰੀਦਕੋਟ (ਗੁਰਪ੍ਰੀਤ ਪੱਕਾ): ਫ਼ਰੀਦਕੋਟ ਦੇ ਤਲਵੰਡੀ ਰੋਡ ਤੇ ਜੋੜੀਆ ਨਹਿਰ ਉਪਰ ਬਣ ਰਹੇ ਨਵੇਂ ਪੁਲ ‘ਤੇ ਅੱਜ ਤੜਕਸਾਰ ਕਰੀਬ 4 ਵਜ਼ੇ ਇੱਕ ਚੋਕਰ ਨਾਲ ਭਰਿਆ ਕੈਂਟਰ ਪਲਟ ਗਿਆ ਜੋ ਨਹਿਰ ਦੀ ਪਟੜੀ ਨਾਲ ਲਮਕ ਗਿਆ।ਇਸ ਹਾਦਸੇ ਦੇ ਦੌਰਾਨ ਕੈਂਟਰ ਦਾ ਡਰਾਈਵਰ ਅੰਦਰ ਹੀ ਫਸਿਆ ਰਿਹਾ।ਨਿਰਮਾਣ ਅਧੀਨ ਪੁਲ ਤੇ ਕੰਮ ਕਰ ਰਹੀ ਲੇਬਰ ਅਤੇ ਟ੍ਰੈਫਿਕ ਪੁਲਿਸ ਵੱਲੋਂ ਜੇਸੀਬੀ ਦੀ ਮਦਦ ਨਾਲ ਅਤੇ ਲੋਹੇ ਦੀਆਂ ਰਾੜਾ ਨਾਲ ਕੇਂਟਰ ਦੇ ਦਰਵਾਜੇ ਨੂੰ ਤੋੜ ਕੇ ਕਰੀਬ ਤਿੰਨ ਘੰਟਿਆਂ ਬਾਅਦ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
Read Also : Corruption: ਭ੍ਰਿਸ਼ਟਾਚਾਰ ਦੇ ਖਾਤਮੇ ਲਈ ਤਕਨਾਲੋਜੀ ਦੀ ਅਹਿਮ ਭੂਮਿਕਾ
ਜੇਸੀਬੀ ਡਰਾਈਵਰ ਵੱਲੋਂ ਬਹੁਤ ਹੀ ਸੁਝਬੂਜ ਦਿਖਾਉਦੇ ਹੋਏ ਕੈਂਟਰ ਨੂੰ ਨਹਿਰ ਚ ਡਿਗਨੋ ਵੀ ਬਚਾਇਆ । ਗੌਰਤਲਬ ਹੈ ਕੇ ਸ਼ਹਿਰ ਅੰਦਰ ਇੱਕੋ ਸਮੇਂ ਸ਼ਹਿਰ ਦੀ ਦੋ ਐਂਟਰੀ ਪੁਆਇੰਟ ਤੇ ਨਹਿਰਾਂ ਤੇ ਨਵੇਂ ਪੁਲਾਂ ਦਾ ਨਿਰਮਾਣ ਚੱਲ ਰਿਹਾ ਹੈ ਦੂਜੇ ਪਾਸੇ ਨਹਿਰਾਂ ਨੂੰ ਕੰਕਰੀਟ ਨਾਲ ਪੱਕੇ ਕਰਨ ਦਾ ਕੰਮ ਚੱਲਣ ਕਾਰਨ ਟਰੈਫਿਕ ਦੀ ਬਹੁਤ ਵੱਡੀ ਸਮੱਸਿਆ ਖੜੀ ਹੋਣ ਕਾਰਨ ਇਸ ਅੱਧੇ ਅਧੂਰੇ ਬਣੇ ਪੁਲ ਨੂੰ ਆਵਾਜਾਈ ਲਈ ਖੋਲਿਆ ਗਿਆ ਸੀ ਪਰ ਕੱਲ ਦੀ ਹੋ ਰਹੀ ਬਾਰਿਸ਼ ਕਾਰਨ ਇਸ ਪੁਲ ਤੋਂ ਲੰਘਣਾ ਮੁਸ਼ਕਿਲ ਹੋ ਚੁਕਾ ਹੈ।
ਹਾਲਾਂਕਿ ਹਾਦਸੇ ਦੀ ਵਜ੍ਹਾ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜ਼ਾ ਰਿਹਾ ਪਰ ਕਿਤੇ ਨਾ ਕਿਤੇ ਖਰਾਬ ਰਸਤਾ ਵੀ ਹਾਦਸਿਆਂ ਦੀ ਵਜ੍ਹਾ ਬਣ ਰਿਹਾ ਹੈ।ਇਸ ਮੌਕੇ ਜ਼ਿਲਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਨੇ ਦੱਸਿਆ ਕਿ ਸ਼ਹਿਰ ਚ ਟਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਛੋਟੇ ਵਾਹਨਾਂ ਲਈ ਇਹ ਰਸਤਾ ਆਰਜੀ ਤੋਰ ਤੇ ਚਲਾਇਆ ਗਿਆ ਸੀ ਪਰ ਦੇਰ ਸਵੇਰ ਹੈਵੀ ਵਹੀਕਲ ਵੀ ਇਥੋਂ ਲੰਘ ਰਹੇ ਹਨ।ਉਨ੍ਹਾਂ ਦੱਸਿਆ ਕਿ ਖ਼ਾਰਬ ਹੋਣ ਕਾਰਨ ਇਸ ਰਸਤੇ ਨੂੰ ਫਿਲਹਾਲ ਬੰਦ ਕਰਨ ਜ਼ਾ ਰਹੇ ਹਾਂ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ।