5 ਸਾਲ ਤੱਕ ਦੇ ਬੱਚਿਆਂ ਦੇ ਅਧਾਰ ਕਾਰਡ ਮੁਫਤ ਬਣਾਏ ਜਾਣਗੇ | Aadhaar Card Update
- ਅਧਾਰ ਕਾਰਡ ਵਿੱਚ ਸੋਧ ਲਈ ਸਬੂਤ ਜ਼ਰੂਰੀ : ਪ੍ਰਗਟ ਸਿੰਘ , ਕੁਲਵੀਰ ਸਿੰਘ
ਸਾਦਿਕ (ਗੁਰਪ੍ਰੀਤ ਪੱਕਾ)। Aadhaar Card Update: ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਸਾਦਿਕ ਵਿਖੇ ਭਲਕੇ 31 ਅਗਸਤ ਨੂੰ ਡਾਕ ਵਿਭਾਗ ਫਰੀਦਕੋਟ ਵੱਲੋਂ ਸਥਾਨਿਕ ਫਿਰੋਜਪੁਰ ਰੋਡ ਤੇ ਸਥਿਤ ਡਾਕਖਾਨੇ ਵਿੱਚ ਅਧਾਰ ਕਾਰਡ ਸਬੰਧੀ ਕੈਂਪ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਸਾਦਿਕ ਡਾਕਖਾਨੇ ਦੇ ਇੰਚਾਰਜ ਪ੍ਰਗਟ ਸਿੰਘ ਤੇ ਫਰੀਦਕੋਟ ਡਾਕ ਵਿਭਾਗ ਸੁਪਰਡੈਂਟ ਦਫਤਰ ਦੇ ਕੁਲਵੀਰ ਸਿੰਘ ਨੇ ਦੱਸਿਆ ਕਿ ਨਵਜੰਮੇ ਬੱਚੇ ਤੋਂ ਲੈ ਕੇ ਪੰਜ ਸਾਲ ਤੱਕ ਦੀ ਉਮਰ ਤੱਕ ਦੇ ਬੱਚਿਆਂ ਦੇ ਅਧਾਰ ਕਾਰਡ ਮੁਫ਼ਤ ਬਣਾਏ ਜਾਣਗੇ ।
ਇਹ ਵੀ ਪੜ੍ਹੋ: ਸਾਵਧਾਨ! ਫਲੱਸ਼ ਦੀ ਟੈਂਕੀ ’ਚੋਂ ਨਿੱਕਲਿਆ ਫਨੀਅਰ ਨਾਗ
ਉਹਨਾਂ ਦੱਸਿਆ ਕਿ ਨਵ ਜਨਮੇਂ ਬੱਚੇ ਦੇ ਅਧਾਰ ਕਾਰਡ ਲਈ ਬੱਚੇ ਦਾ ਜਨਮ ਸਰਟੀਫਿਕੇਟ ਅਤੇ ਮਾਂ ਜਾਂ ਬਾਪ ਦਾ ਅਧਾਰ ਕਾਰਡ ਸਬੂਤ ਵਜੋਂ ਹੋਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ 18 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਨਵਾਂ ਅਧਾਰ ਕਾਰਡ ਕੈਂਪ ਵਿੱਚ ਪਹੁੰਚ ਕੇ ਬਣਾ ਸਕਦਾ ਹੈ। ਉਹਨਾਂ ਦੱਸਿਆ ਕਿ ਹਰ ਉਮਰ ਦੇ ਵਿਅਕਤੀ ਦਾ ਅਧਾਰ ਕਾਰਡ ਵਿੱਚ ਸੋਧ ਵੀ ਕੀਤੀ ਜਾਵੇਗੀ ਜਿਸ ਲਈ ਪੈਨ ਕਾਰਡ ਜਨਮ ਪੱਤਰੀ ਬੈਂਕ ਦੀ ਕਾਪੀ ਸਬੂਤ ਵਜੋ ਹੋਣੀ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਇਸ ਅਧਾਰ ਕਾਰਡ ਕੈਂਪ ਵਿੱਚ ਪਤਾ, ਜਨਮ ਮਿਤੀ, ਫੋਟੋ ਅਤੇ ਨਾਂਅ ਦੀ ਸੋਧ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਹਰ ਸੋਧ ਲਈ ਸਬੂਤ ਹੋਣੇ ਜਰੂਰੀ ਹਨ । ਇਹਨਾਂ ਸੋਧਾਂ ਲਈ ਪੈਨ ਕਾਰਡ, ਬੈਂਕ ਦੀ ਕਾਪੀ, ਜਨਮ ਸਰਟੀਫਿਕੇਟ ਅਤੇ ਸਵੇਂ ਘੋਸ਼ਣਾ ਪੱਤਰ ਹੋਣੇ ਜ਼ਰੂਰੀ ਹਨ।