ਕੇਜਰੀਵਾਲ ਡਰ ਕੇ ਲੁਕ ਗਏ ਤਾਂ ਦਿੱਲੀ ਤੋਂ ਇਲਾਜ ਕਰਵਾਉਣ ਆਏ ਹਜ਼ਾਰਾ ਲੋਕ, ਅਸੀਂ ਸੰਭਾਲਿਆ
- ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ, ਪੰਜਾਬੀ ਹੋਣ ਦੇ ਨਾਲ ਹੀ ਇਨਸਾਨੀਅਤ ਪਹਿਲਾਂ, ਇਸ ਲਈ ਕੀਤਾ ਇਲਾਜ
- ਆਪ ਨੂੰ ਪੰਜਾਬ ਵਿੱਚ ਵੋਟ ਮੰਗਣ ਦਾ ਨਹੀਂ ਕੋਈ ਅਧਿਕਾਰ, ਮੁਹਾਲੀ ’ਚ ਆਪ ਨੂੰ ਨਹੀਂ ਮਿਲੇਗੀ ਜਿਆਦਾ ਵੋਟ : ਸਿੱਧੂ
(ਅਸ਼ਵਨੀ ਚਾਵਲਾ) ਮੁਹਾਲੀ। ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿਹਤ ਮਾਡਲ ਸਿਰਫ਼ ਝੂਠ ਦਾ ਪੁਲੰਦਾ ਹੈ ਅਤੇ ਇਸ ਝੂਠ ਦੇ ਪੁਲੰਦਾ ਦੀ ਸਚਾਈ ਕੋਰੋਨਾ ਮਹਾਂਮਾਰੀ ਦੌਰਾਨ ਸਾਹਮਣੇ ਆ ਗਈ ਸੀ, ਜਦੋਂ ਦਿੱਲੀ ਵਿਖੇ ਇਲਾਜ ਨਾ ਮਿਲਣ ਕਰਨੇ ਆਪਣੀ ਜਾਨ ਬਚਾਉਣ ਲਈ ਦਿੱਲੀ ਦੇ ਮਰੀਜ਼ ਪੰਜਾਬ ਆ ਰਹੇ ਸਨ। ਪੰਜਾਬੀ ਹੋਣ ਦੇ ਨਾਲ ਹੀ ਸਾਡੇ ਲਈ ਇਨਸਾਨੀਅਤ ਪਹਿਲਾਂ ਸੀ, ਇਸ ਲਈ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਦਿੱਲੀ ਦੇ ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਵਿੱਚ ਕੀਤਾ ਸੀ। ਦਿੱਲੀ ਦੇ ਸੈਂਕੜੇ ਮਰੀਜ਼ ਇਲਾਜ ਲਈ ਪੰਜਾਬ ਵਿੱਚ ਆਏ ਅਤੇ ਪੰਜਾਬ ਦੇ ਸਿਹਤ ਵਿਭਾਗ ਨੇ ਉਨਾਂ ਦਾ ਮੁਫ਼ਤ ਵਿੱਚ ਇਲਾਜ ਕਰਦੇ ਹੋਏ ਠੀਕ ਕਰਕੇ ਦਿੱਲੀ ਭੇਜਿਆ ਸੀ ਅਤੇ ਇੱਕ ਵੀ ਪੈਸਾ ਪੰਜਾਬ ਵਿੱਚ ਨਹੀਂ ਲੱਗਣ ਦਿੱਤਾ। ਇਸ ਲਈ ਮੁਹਾਲੀ ਅਤੇ ਪੰਜਾਬ ਦੇ ਲੋਕ ਕਿਸੇ ਵੀ ਹਾਲਤ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਦੇਣਗੇ। ਇਹ ਬਿਆਨ ਸਿਹਤ ਮੰਤਰੀ ਬਲਬੀਰ ਸਿੱਧੂ ਵਲੋਂ ਮੁਹਾਲੀ ਵਿਖੇ ਨੁੱਕੜ ਮੀਟਿੰਗਾਂ ਦੌਰਾਨ ਦਿੱਤਾ ਗਿਆ।
ਸਿਹਤ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਨੇ ਮੁਹਾਲੀ ਵਿਖੇ ਪ੍ਰਚਾਰ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਵੋਟ ਮੰਗਣ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਪਹਿਲਾਂ ਉਹ ਦਿੱਲੀ ਜਾ ਕੇ ਆਪਣੇ ਹਸਪਤਾਲਾਂ ਅਤੇ ਸਿਹਤ ਮਾਡਲ ਨੂੰ ਠੀਕ ਕਰੇ। ਬਲਬੀਰ ਸਿੱਧੂ ਨੇ ਕਿਹਾ ਕਿ ਕੋਰੋਨਾ ਦੌਰਾਨ ਉਨਾਂ ਨੇ ਬਤੌਰ ਸਿਹਤ ਮੰਤਰੀ 24-24 ਘੰਟੇ ਕੰਮ ਕਰਦੇ ਹੋਏ ਹਰ ਮਰੀਜ਼ ਦੀ ਸਿਹਤ ਨੂੰ ਠੀਕ ਰੱਖਣ ਦੀ ਕੋਸ਼ਸ਼ ਕੀਤੀ ਅਤੇ ਕਿਸੇ ਵੀ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਗਈ। ਬਲਬੀਰ ਸਿੱਧੂ ਨੇ ਕਿਹਾ ਕਿ ਦਿੱਲੀ ਵਿਖੇ ਆਕਸੀਜਨ ਦੀ ਘਾਟ ਨਾਲ ਕਾਫ਼ੀ ਜਿਆਦਾ ਨੁਕਸਾਨ ਹੋਇਆ ਪਰ ਪੰਜਾਬ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੋਣ ਦਿੱਤਾ ਗਿਆ ਹੈ ਅਤੇ ਦਿੱਲੀ ਦੇ ਲੋਕ ਇਸ ਲਈ ਆਮ ਆਦਮੀ ਪਾਰਟੀ ਦੇ ਬਹਿਕਾਵੇ ਵਿੱਚ ਨਹੀਂ ਆਉਂਦੇ ਹੋਏ ਮੁਹਾਲੀ ਦੇ ਸਾਰੇ ਵੋਟਰ ਕਾਂਗਰਸ ਪਾਰਟੀ ਨੂੰ ਹੀ ਆਪਣੀ ਵੋਟ ਦੇਣ
ਕੁਲਵੰਤ ਸਿੰਘ ਦੀ ਜ਼ਮਾਨਤ ਹੋਏਗੀ ਜ਼ਬਤ, ਭਾਜਪਾ ਮੁਕਾਬਲੇ ਵਿੱਚ ਨਹੀਂ
ਕਾਂਗਰਸ ਪਾਰਟੀ ਵਲੋਂ ਚੋਣ ਪ੍ਰਚਾਰ ਦੌਰਾਨ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਕੋਈ ਜਿਆਦਾ ਹੁੰਗਾਰਾ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਉਨਾਂ ਦੀ ਜ਼ਮਾਨਤ ਹੀ ਜ਼ਬਤ ਹੋ ਜਾਏਗੀ। ਕੁਲਵੰਤ ਸਿੰਘ ਦਾ ਜਿੱਤਣਾ ਤਾਂ ਦੂਰ ਉਨਾਂ ਨੂੰ ਆਪਣੀ ਜ਼ਮਾਨਤ ਹੀ ਬਚਾਉਣੀ ਮੁਸ਼ਕਿਲ ਹੋਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ