ਸਾਡੇ ਨਾਲ ਸ਼ਾਮਲ

Follow us

29.3 C
Chandigarh
Thursday, February 26, 2026
More
    Home Breaking News ਪੰਜਾਬ ਦੇ ਇਸ ਇ...

    ਪੰਜਾਬ ਦੇ ਇਸ ਇਲਾਕੇ ਵਿੱਚੋਂ ਮਿਲਿਆ ਬੰਬ, ਪੁਲਿਸ ਨੇ ਕੀਤੀ ਘੇਰਾਬੰਦੀ

    Punjab News
    Punjab News

    ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ (Punjab News) ਦੇ ਖੇਤਾਂ ’ਚੋਂ ਬੰਬ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਸੂਹਾ ਦੇ ਹਲਕਾ ਮੁਕੇਰੀਆਂ ਦੇ ਪਿੰਡ ਧਰਮਪੁਰਾ ’ਚ ਬੁੱਧਵਾਰ ਸਵੇਰੇ ਆਪਣੇ ਖੇਤਾਂ ’ਚ ਬੰਬ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਖੇਤ ਦੀ ਘੇਰਾਬੰਦੀ ਕਰਵਾਈ ਅਤੇ ਇਲਾਕਾ ਸੀਲ ਕੀਤਾ। ਤੁਰੰਤ ਹੀ ਬੰਬ ਨਿਰੋਧਕ ਦਸਤੇ ਨੂੰ ਸੂਚਿਤ ਕੀਤਾ ਗਿਆ।

    ਹਲਾਂ ਨਾਲ ਟਕਰਾਉਣ ’ਤੇ ਲੱਗਿਆ ਪਤਾ | Punjab News

    ਕਿਸਾਨ ਅਤਿੰਦਰਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਉਹ ਆਪਣੇ ਖੇਤਾਂ ਵਿੱਚ ਬਿਜਾਈ ਕਰ ਰਿਹਾ ਸੀ। ਇਸ ਦੌਰਾਨ ਟਰੈਕਟਰ ਦੇ ਹਲਾਂ ’ਚ ਇੱਕ ਸਖ਼ਤ ਚੀਜ਼ ਟਕਰਾਈ। ਉਸ ਨੇ ਟਰੈਕਟਰ ਰੋਕ ਕੇ ਦੇਖਿਆ ਤਾਂ ਇਹ ਬਹੁਤ ਹੀ ਭਾਰੀ ਤੇ ਬੰਬਨੁਮਾ ਵਸਤੂ ਸੀ। ਜਿਸ ਨੂੰ ਦੇਖ ਕੇ ਉਹ ਇੱਕ ਵਾਰ ਤਾਂ ਘਬਰਾ ਗਿਆ। ਫਿਰ ਉਸ ਨੇ ਜਲਦਬਾਜ਼ੀ ’ਚ ਪੁਲਿਸ ਨੂੰ ਸੂਚਿਤ ਕੀਤਾ। ਉੱਥੇ ਹੀ ਮੌਕੇ ’ਤੇ ਪਹੰੁਚੇ ਡੀਐੱਸਪੀ ਕੁਲਵੰਤ ਸਿਘ ਨੇ ਦੱਸਿਆ ਕਿ ਇਹ ਬੰਬ ਸ਼ੈੱਲ ਦੇ ਆਕਾਰ ਦੀ ਵੱਡੀ ਚੀਜ਼ ਹੈ। ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਉਸ ਦੇ ਪਹੁੰਚ ਤੋਂ ਬਾਅਦ ਜਾਂਚ ਪੜਤਾਲ ਕਰਕੇ ਹੀ ਸਥਿਤੀ ਸਾਫ਼ ਹੋ ਸਕੇਗੀ।

    ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਜਾਰੀ ਹੋਇਆ ਤੀਜਾ ਨੋਟਿਸ

    LEAVE A REPLY

    Please enter your comment!
    Please enter your name here