ਲੀਬੀਆ ਦੇ ਤੱਟ ਤੇ ਕਿਸ਼ਤੀ ਪਲਟਨ ਕਾਰਨ 57 ਲੋਕਾਂ ਦੀ ਮੌਤ
ਤ੍ਰਿਪੋਲੀ (ਏਜੰਸੀ)। ਲੀਬੀਆ ਦੇ ਖਾਮਸ ਨੇੜੇ ਸਮੁੰਦਰ ਵਿੱਚ ਕਿਸ਼ਤੀ ਦੇ ਟਕਰਾ ਜਾਣ ਕਾਰਨ ਘੱਟੋ ਘੱਟ 57 ਲੋਕ ਡੁੱਬ ਗਏ। ਅੰਤਰਰਾਸ਼ਟਰੀ ਪ੍ਰਵਾਸੀ ਸੰਗਠਨ ਦੀ ਬੁਲਾਰੇ, ਸਾਫਾ ਮਸੇਹਲੀ ਨੇ ਟਵਿੱਟਰ ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੀਬੀਆ ਦੇ ਤੱਟ ਤੋਂ ਖਾਮਸ ਨੇੜੇ ਕਿਸ਼ਤੀ ਦੇ ਟਕਰਾਉਣ ਕਾਰਨ 57 ਲੋਕ ਸਮੁੰਦਰ ਵਿੱਚ ਡੁੱਬ ਗਏ ਸਨ। ਮਰਨ ਵਾਲਿਆਂ ਵਿਚ 20 ਔਰਤਾਂ ਅਤੇ ਦੋ ਬੱਚੇ ਵੀ ਸ਼ਾਮਲ ਹਨ। ਲੀਬੀਆ ਦੇ ਤੱਟ ਰੱਖਿਅਕਾਂ ਅਤੇ ਮਛੇਰਿਆਂ ਨੇ 18 ਲੋਕਾਂ ਨੂੰ ਬਚਾਇਆ। ਹਾਦਸੇ ਤੋਂ ਬਚੇ ਲੋਕਾਂ ਨੇ ਦੱਸਿਆ ਕਿ ਕਿਸ਼ਤੀ ਇਕ ਇੰਜਣ ਦੀ ਨੁਕਸ ਕਾਰਨ Wਕ ਗਈ ਸੀ ਅਤੇ ਖਰਾਬ ਮੌਸਮ ਦੇ ਵਿਚ ਇਹ ਸਮੁੰਦਰ ਵਿਚ ਜਾ ਡਿੱਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਿਸ਼ਤੀ ਤੋਂ ਡਿੱਗਣ ਨਾਲ 20 ਲੋਕ ਸਮੁੰਦਰ ਵਿੱਚ ਡੁੱਬ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ