Punjab News: ਪੰਜਾਬ ਦੇ ਇਸ ਇਲਾਕੇ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫ਼ਾ, ਜ਼ਮੀਨਾਂ ਦੇ ਵਧਣਗੇ ਭਾਅ

Punjab News

1947 ਤੋਂ ਬਾਅਦ ਪਹਿਲੀ ਵਾਰ ਹੋ ਰਿਹੈ ਇਹ ਕੰਮ | Punjab News

ਗਿੱਦੜਬਾਹਾ (ਸੱਚ ਕਹੂੰ ਨਿਊਜ਼)। Punjab News : ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਮਾਲਵੇ ਖੇਤਰ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਤਿੰਨ ਜ਼ਿਲ੍ਹਿਆਂ ਵਿੱਚ ਪਾਣੀ ਪਹੁੰਚਾਉਣ ਲਈ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਹੈ। ਇਸ ਨਾਲ ਤਿੰਨ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਨਹਿਰੀ ਪਾਣੀ ਮਿਲੇਗਾ। 150 ਕਿਲੋਮੀਟਰ ਲੰਮੀ ਨਹਿਰ ਬਣਾਉਣ ਦੇ ਕੰਮ ਦਾ ਜਾਇਜਾ ਲੈਣ ਲਈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਹੋਏ ਸਨ।

ਪੰਜਾਬ ਵਿਚ ਹੋ ਰਹੀ ਮਾਲਵਾ ਨਹਿਰ ਦੀ ਉਸਾਰੀ ਵਾਲੀ ਜਗ੍ਹਾ ’ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਪਿੰਡ ਦੋਦਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਲਵਾ ਨਹਿਰ ਬਾਦਲਾਂ ਦੀ ਹਿੱਕ ’ਤੇ ਬਣੇਗੀ। ਉਨ੍ਹਾਂ ਕਿਹਾ ਕਿ ਇਹ ਨਹਿਰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਕਰੀਬ ਦੋ ਲੱਖ ਏਕੜ ਨੂੰ ਪਾਣੀ ਦੇਵੇਗੀ।

Punjab News

ਇਸ ਦੌਰਾਨ ਮੁੱਖ ਮੰਤਰੀ ਨੇ ਬਾਦਲ ਪਰਿਵਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਹਿਲੀਆਂ ਨਹਿਰਾਂ ਇਨ੍ਹਾਂ ਦੇ ਖੇਤਾਂ ਵਿੱਚ ਹੀ ਖਤਮ ਹੋ ਜਾਂਦੀਆਂ ਸਨ। ਮੈਂ ਸੰਗਰੂਰ ਤੋਂ ਆ ਕੇ ਨਹਿਰ ਬਣਾਉਣ ਦੀ ਪਹਿਲ ਕਰ ਰਿਹਾ ਹਾਂ ਪਰ ਇੱਥੇ ਰਹਿੰਦੇ ਬਾਦਲ ਕਦੇ ਵੀ ਲੋਕਾਂ ਨੂੰ ਨਹਿਰ ਦੀ ਸਹੂਲਤ ਨਹੀਂ ਦਿਵਾ ਸਕੇ। ਮਾਨ ਨੇ ਦਾਅਵਾ ਕੀਤਾ ਕਿ ਦੇਸ਼ ਦੀ ਆਜ਼ਾਦੀ 1947 ਤੋਂ ਬਾਅਦ ਪੰਜਾਬ ਵਿਚ ਇਹ ਪਹਿਲੀ ਨਹਿਰ ਬਣਨ ਜਾ ਰਹੀ ਹੈ। (Punjab News)

Read Also : Punjab Weather Today: ਸਾਉਣ ਮਹੀਨੇ ’ਚ ਵੀ ਮੀਂਹ ਨੂੰ ਤਰਸੇ ਲੋਕ, ਹੁੰਮਸ ਭਰੀ ਗਰਮੀ ਨੇ ਕੱਢੇ ਵੱਟ

ਮਾਨ ਨੇ ਕਿਹਾ ਕਿ ਬਾਦਲ ਸਿਰਫ ਕੁਰਸੀ ਦੇ ਭੁੱਖੇ ਹਨ। ਇਨ੍ਹਾਂ ਨੂੰ ਜੇ ਕੋਈ ਭੂਟਾਨ ਵਿਚ ਕੁਰਸੀ ਦੇ ਦੇਵੇ ਤਾਂ ਇਹ ਉਥੇ ਵੀ ਪਹੁੰਚ ਜਾਣ। ਬਾਦਲ ਪਿੰਡ ਵਿਚ ਉੱਚੀਆਂ-ਉੱਚੀਆਂ ਕੰਧਾਂ ਬਣਾ ਲਈਆਂ, ਵੱਡੇ-ਵੱਡੇ ਦਰਵਾਜ਼ੇ ਚਿਣ ਲਏ, ਇਟਲੀ ਤੋਂ ਲਿਆਂਦਾ ਮਾਰਵਲ ਲਗਾਇਆ। ਇਹ ਸਿਰਫ ਲੋਕਾਂ ਦੀ ਕਮਾਈ ਸਦਕਾ ਹੈ। ਉਨ੍ਹਾਂ ਕਿਹਾ ਕਿ ਮੈਂ ਸੁੱਖ ਵਿਲਾਸ ਦੇ ਵੀ ਕਾਗਜ਼ ਕੱਢ ਲਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਖੁਸ਼ਖਬਰੀ ਦੇਵਾਂਗੇ। ਪੈਸਾ ਜਿੰਨਾ ਮਰਜ਼ਾ ਕਮਾ ਲਵੋ ਕੁਝ ਨਾਲ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕੰਮ ਜੋ ਮੈਂ ਅੱਜ ਕਰ ਰਿਹਾਂ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਅਜੇ ਵੀ ਡੁੱਲ੍ਹੇ-ਬੇਰਾਂ ਦਾ ਕੁਝ ਨਹੀਂ ਵਿਗੜਿਆ। ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਰਹਾਂਗੇ।