Explosion: ਪੇਠਾ ਮਠਿਆਈ ਬਣਾਉਣ ਵਾਲੀ ਫੈਕਟਰੀ ’ਚ ਹੋਇਆ ਵੱਡਾ ਧਮਾਕਾ 

Explosion
Explosion: ਪੇਠਾ ਮਠਿਆਈ ਬਣਾਉਣ ਵਾਲੀ ਫੈਕਟਰੀ ’ਚ ਹੋਇਆ ਵੱਡਾ ਧਮਾਕਾ 

ਭੱਠੀ ’ਚ ਧਮਾਕਾ ਹੋਣ ਕਾਰਨ ਸਾਮਾਨ ਦਾ ਕਾਫ਼ੀ ਨੁਕਸਾਨ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

(ਅਜੈ ਮਨਚੰਦਾ) ਕੋਟਕਪੂਰਾ। ਕੋਟਕਪੂਰਾ ਦੇ ਹਰੀਨੌਂ ਰੋਡ ’ਤੇ ਸਥਿਤ ਇਕ ਪੇਠਾ ਮਠਿਆਈ ਬਣਾਉਣ ਵਾਲੀ ਫ਼ੈਕਟਰੀ ਦੇ ਬੁਆਇਲਰ ਭੱਠੀ ’ਚ ਅਚਾਨਕ ਜ਼ੋਰਦਾਰ ਧਮਾਕਾ ਹੋਣ ਨਾਲ ਫ਼ੈਕਟਰੀ ’ਚ ਪਏ ਸਾਮਾਨ ਦਾ ਨੁਕਸਾਨ ਹੋ ਗਿਆ, ਪਰ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ: Nabha jail: ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਨੂੰ ਨਾਭਾ ਜੇਲ੍ਹ ਭੇਜਿਆ

ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਆਲੇ-ਦੁਆਲੇ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਸੰਬੰਧੀ ਸਥਾਨਕ ਵਾਸੀਆਂ ਨੂੰ ਪਹਿਲਾਂ ਗੈਸ ਸਿਲੰਡਰ ਫ਼ਟ ਜਾਣ ਭੁਲੇਖਾ ਪਿਆ ਸੀ। ਉਕਤ ਘਟਨਾ ਸੰਬੰਧੀ ਸੂਚਨਾ ਮਿਲਦਿਆਂ ਸ਼ਹਿਰੀ ਪੁਲਿਸ ਕੋਟਕਪੂਰਾ ਤੇ ਅੱਗ ਬੁਝਾਊ ਗੱਡੀ ਅਮਲੇ ਸਮੇਤ ਮੌਕੇ ’ਤੇ ਪੁੱਜੀ ਅਤੇ ਬਚਾਅ ਕਾਰਜ ਕੀਤੇ। ਇਸ ਮੌਕੇ ਪਵਨ ਕੁਮਾਰ ਫ਼ਾਇਰਮੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੈਕਟਰੀ ’ਚ ਧਮਾਕੇ ਹੋਣ ਦੀ ਜਾਣਕਾਰੀ ਫ਼ੋਨ ’ਤੇ ਮਿਲੀ ਸੀ ਅਤੇ ਉਹ ਪੂਰੀ ਟੀਮ ਸਮੇਤ ਮੌਕੇ ’ਤੇ ਪੁੱਜ ਗਏ। ਫ਼ੈਕਟਰੀ ਦੇ ਮਾਲਕ ਓਮ ਵੀਰ ਸਿੰਘ ਨੇ ਦੱਸਿਆ ਕਿ ਬੁਆਇਲਰ ਦੀ ਪਾਈਪ ’ਚ ਧਮਾਕਾ ਹੋਇਆ ਹੈ, ਜਿਸ ਨਾਲ ਸ਼ੈੱਡ ਤੇ ਅੰਦਰ ਪਏ ਸਾਮਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ।

LEAVE A REPLY

Please enter your comment!
Please enter your name here