ਖੰਨਾ ਦੇ ਐਸਐਸਪੀ ਜੋਤੀ ਯਾਦਵ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬੱਚੇ ਨੂੰ ਪਰਿਵਾਰ ਦੇ ਹਵਾਲੇ ਕੀਤਾ | Punjab Police
Punjab Police: (ਸੱਚ ਕਹੂੰ ਨਿਊਜ਼) ਖੰਨਾ। ਖੰਨਾ ਤੋਂ ਅਗਵਾ ਹੋਏ ਛੇ ਸਾਲਾ ਬੱਚੇ ਨੂੰ ਪੁੁਲਿਸ ਨੇ ਅਗਵਾਕਾਰਾਂ ਦੇ ਚੁੰਗਲ ਤੋਂ ਸੁਰੱਖਿਅਤ ਛੁਡਵਾ ਲਿਆ। ਪੁਲਿਸ ਤੇ ਅਗਵਾਕਾਰਾਂ ਦਰਮਿਆਨ ਮੁਕਾਬਲਾ ਹੋਇਆ। 7 ਸਾਲਾ ਭਵਕੀਰਤ ਸਿੰਘ ਨੂੰ ਅਗਵਾ ਹੋਣ ਦੇ 24 ਘੰਟਿਆਂ ਦੇ ਅੰਦਰ ਪਿੰਡ ਸੀਹਾਂ ਦੌਦ ਤੋਂ ਸੁਰੱਖਿਅਤ ਛੁਡਾਇਆ ਗਿਆ। ਅਗਵਾਕਾਰਾਂ ਨੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ, ਪਰ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਗਿਆ। ਇਸ ਕਾਰਵਾਈ ਵਿੱਚ ਤਿੰਨ ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ। ਜਦੋਂ ਕਿ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ (23 ਸਾਲ) ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮੁਲਜ਼ਮ ਬੱਚੇ ਦੇ ਪਿੰਡ ਦਾ ਰਹਿਣ ਵਾਲਾ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਹਰ ਪਲ ਇਸ ਪੂਰੇ ਆਪ੍ਰੇਸ਼ਨ ਦੀ ਅਪਡੇਟ ਲੈ ਰਹੇ ਸਨ। ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਨੇ ਇਸ ਕਾਰਵਾਈ ਤੋਂ ਬਾਅਦ ਪੂਰੀ ਪੁਲਿਸ ਟੀਮ ਨੂੰ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਮੁਲਜ਼ਮਾਂ ਨੇ ਸੀਸੀਟੀਵੀ ਕੈਮਰਿਆਂ ਤੋਂ ਬਚਣ ਲਈ ਲਿੰਕ ਸੜਕਾਂ ਦੀ ਵਰਤੋਂ ਕੀਤੀ। ਘਟਨਾ ਵਿੱਚ ਆਪਣੇ ਵਾਹਨਾਂ ਦੀ ਵਰਤੋਂ ਨਹੀਂ ਕੀਤੀ। ਇਹ ਜਾਣਕਾਰੀ ਪਟਿਆਲਾ ਦੇ ਡੀਆਈਜੀ ਮਨਦੀਪ ਸਿੰਘ ਨੇ ਦਿੱਤੀ।
ਇਹ ਵੀ ਪੜ੍ਹੋ: Bravery Day: ਸ਼ਹੀਦ ਊਧਮ ਸਿੰਘ ਦੇ ਬਹਾਦਰੀ ਦਿਵਸ ਨੂੰ ਸਮਰਪਿਤ ਕੱਢੀ “ਨਸ਼ਾ ਮੁਕਤ ਪੰਜਾਬ” ਸਾਈਕਲ ਰੈਲੀ
ਉਨ੍ਹਾਂ ਕਿਹਾ ਕਿ ਖੰਨਾ ਦੇ ਐਸਐਸਪੀ ਜੋਤੀ ਯਾਦਵ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬੱਚੇ ਨੂੰ ਪਰਿਵਾਰ ਦੇ ਹਵਾਲੇ ਕਰਨ ਜਾ ਰਹੇ ਹਨ। ਜਿਕਰਯੋਗ ਹੈ ਕਿ ਖੰਨਾ ਵਿੱਚ, 6 ਸਾਲਾ ਭਵਕੀਰਤ ਸਿੰਘ ਨੂੰ ਬੁੱਧਵਾਰ ਸ਼ਾਮ 6.15 ਵਜੇ ਅਗਵਾ ਕਰ ਲਿਆ ਗਿਆ। ਜਦੋਂ ਬੱਚੇ ਨੂੰ ਅਗਵਾ ਕੀਤਾ ਗਿਆ ਸੀ, ਉਹ ਵਿਹੜੇ ਵਿੱਚ ਖੇਡ ਰਿਹਾ ਸੀ। ਦੋ ਨਕਾਬਪੋਸ਼ ਆਦਮੀ ਉਸਨੂੰ ਚੁੱਕ ਕੇ ਸਾਈਕਲ ‘ਤੇ ਲੈ ਗਏ। ਜਿਵੇਂ ਹੀ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ, ਤੁਰੰਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਵੱਡੇ ਪੱਧਰ ’ਤੇ ਕਾਰਵਾਈ ਕੀਤੀ। Punjab Police