ਹਾਈਲੇਵਲ ਜਾਂਚ ਦੇ ਦਿੱਤੇ ਆਦੇਸ਼
ਬੰਗਲੌਰ। ਕਰਨਾਟਕ ਦੇ ਸ਼ਿਵਮੋਗਾ ’ਚ ਵੀਰਵਾਰ ਰਾਤ ਡਾਇਨਾਮਾਈਟ ਧਮਾਕਾ ਹੋਇਆ। ਜਿਸ ’ਚ 8 ਮਜ਼ਦੂਰਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਸ਼ੁੱਕਰਵਾਰ ਸਵੇਰੇ ਪੁਲਿਸ ਤੇ ਅਧਿਕਾਰੀਆਂ ਦੀ ਟੀਮ ਘਟਨਾ ਸਥਾਨ ’ਤੇ ਪਹੁੰਚੀ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਪੁਲਿਸ ਦੇ ਅਨੁਸਾਰ ਪੱਥਰਾਂ ਨੂੰ ਤੋੜਨ ਲਈ ਵਿਸਫੋਟਕ (ਜਿਲੇਟੀਨ ਦੀਆਂ ਛੜਾਂ) ਲਿਜਾਇਆ ਜਾ ਰਿਹਾ ਸੀ, ਸ਼ਿਵਮੋਗਾ ਦੇ ਅੱਬਲਗੇਰੇ ਪਿੰਡ ਕੋਲ ਬਲਾਸਟ ਹੋ ਗਿਆ। ਧਮਾਕਾ ਏਨਾ ਤੇਜ਼ ਸੀ ਕਿ ਸ਼ਿਵਮੋਗਾ ਦੇ ਨਜ਼ਦੀਕੀ ਜ਼ਿਲ੍ਹੇ ਚਿਕਮੰਗਲੂਰ ਤੱਕ ਇਸ ਦੀ ਆਵਾਜ਼ ਸੁਣਵਾਈ ਦਿੱਤੀ ਤੇ ਆਸ-ਪਾਸ ਦੇ ਇਲਾਕਿਆਂ ’ਚ ਭੂਚਾਲ ਵਰਗੇ ਝਟਕੇ ਮਹਿਸੂਸ ਕੀਤੇ ਗਏ। ਧਮਾਕੇ ਦੀ ਵਜ੍ਹਾ ਨਾਲ ਆਸ-ਪਾਸ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਦਾ ਅਸਰ 8-10 ਕਿਲੋਮੀਟਰ ਤੱਕ ਮਹਿਸੂਸ ਕੀਤੇ ਗਏ।
ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ
ਸ਼ਿਵਮੋਗਾ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਹਾਦਸੇ ’ਚ ਜਾਨ ਗਵਾਉਣ ਵਾਲੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਤੇ ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹੈ। ਹਾਦਸੇ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਸੂਬਾ ਸਰਕਾਰ ਛੇਤੀ ਮੱਦਦ ਪਹੁੰਚਾਏਗੀ।