ਕਾਵਿ-ਕਿਆਰੀ | ਕਲਮਾਂ ਕਰੀਏ ਤਿੱਖੀਆਂ
ਕਲਮਾਂ ਕਰੀਏ ਤਿੱਖੀਆਂ ਦੋਸਤੋ,
ਆਓ ਲਿਖੀਏ ਕੁੱਝ ਸਮਾਜ ਲਈ
ਓਹਨਾਂ ਧੀਆਂ ਲਈ ਵੀ ਲਿਖੀਏ,
ਜੋ ਚੜ੍ਹਦੀਆਂ ਭੇਟਾ ਦਾਜ ਲਈ
ਸਰਕਾਰੀ ਡਿਗਰੀਆਂ ਲੈ ਸੜਕਾਂ ’ਤੇ,
ਨਿੱਤ ਮਾਰੇ-ਮਾਰੇ ਫਿਰਦੇ ਜੋ,
ਗਹਿਣੇ ਬੈਅ ਜ਼ਮੀਨਾਂ ਕਰਕੇ,
ਉਤਾਵਲੇ ਰਹਿਣ ਪਰਵਾਜ਼ ਲਈ
ਭ੍ਰਿਸ਼ਟਾਚਾਰੀ ਤੇ ਵਿਭਚਾਰੀ ਦਾ,
ਬੁਰਕਾ ਪਾ ਕੇ ਰਹਿਣ ਸਦਾ,
ਲੁਕਾਈ ਲਈ ਕਲੰਕਿਤ ਹੋਵਣ,
ਐਸੇ ਜੋ ਜਾਣੇ ਜਾਣ ਰਿਵਾਜ ਲਈ
ਸਰਕਾਰਾਂ ਦੀਆਂ ਮਾੜੀਆਂ ਨੀਤੀਆਂ,
ਕਾਰਨ ਜੋ ਮਰਨ ਕਿਨਾਰੇ ਹੋਇਆ,
ਕਿਰਸਾਨਾਂ ਲਈ ਵੀ ਆਓ ਲਿਖੀਏ,
ਜੋ ਜਾਣਿਆ ਜਾਏ ਅਨਾਜ ਲਈ
ਇਨਸਾਨੀਅਤ ਨੂੰ ਕਤਲ ਕਰਨ ਵੇਲੇ,
ਭੋਰਾ ਵੀ ਸੀ ਨਾ ਕਰਦਾ,
ਲਿਖੀਏ ਕਾਗਜ਼ ਦੀ ਹਿੱਕ ਉੱਤੇ,
ਜੋ ਜਿਉਂਦੈ ਸ਼ੋਹਰਤ ਤੇ ਲਾਜ ਲਈ
ਦੱਦਾਹੂਰੀਆ ਸਰਮਾਏਦਾਰੀ,
ਦੇਸ਼ ’ਤੇ ਭਾਰੂ ਪੈ ਗਈ,
ਕਰੀਏ ਮਜ਼ਬੂਰ ਲਿਖ ਕੇ ਇਨ੍ਹਾਂ ਨੂੰ,
ਦੇਸ਼ ਦੇ ਵਿਚੋਂ ਭਾਜ ਲਈ
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਦੁਨੀਆਂਦਾਰੀ
ਅਸੀ ਸਦਾ ਹੀ
ਜਿਉਂਦੇ ਮਨੁੱਖ ਨਾਲ
ਕਰਦੇ ਰਹਿੰਦੇ ਹਾਂ
ਗੁੱਸੇ-ਗਿਲੇ
ਕਈ ਰੋਸੇ
ਈਰਖਾ ਤੇ ਸਾੜੇ
ਪਰ
ਮੋਏ ਮਨੁੱਖ ਨਾਲ ਸਾਡਾ
ਭਲਾ ਕੀ ਗਿਲਾ ਹੁੰਦਾ!
ਏਸੇ ਲਈ ਮੈਂ
ਖੁਦ ਨਾਲ ਵੀ
ਕੋਈ ਗਿਲਾ ਨਹÄ ਰੱਖਦਾ
ਹੀਰਾ ਸਿੰਘ ਤੂਤ
ਮੋ. 98724-55994