ਪੱਟੀ ਨੇੜੇ ਪੁਲਿਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਦੀ ਮੌਤ, ਚਾਰ ਕਾਬੂ

ਪੱਟੀ ਨੇੜੇ ਪੁਲਿਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਦੀ ਮੌਤ, ਚਾਰ ਕਾਬੂ

ਤਰਨਤਾਰਨ, (ਰਾਜਨ ਮਾਨ) ਪੱਟੀ ਨੇੜੇ ਇੱਕ ਪੈਲੇਸ ਨੇੜੇ 5 ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਹੋਏ ਮੁਕਾਬਲੇ ’ਚ 1 ਗੈਂਗਸਟਰ ਮਾਰਿਆ ਗਿਆ ਤੇ 4 ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਐੱਸ.ਐੱਸ.ਪੀ. ਤਰਨਤਾਰਨ ਧਰੁਮਨ ਐੱਚ. ਨਿੰਬਲੇ ਅਤੇ ਐੱਸ.ਪੀ. ਡੀ. ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਗਿਰੋਹ ਵੱਲੋਂ ਤਰਨਤਾਰਨ, ਭਿੱਖੀਵਿੰਡ, ਢੋਟੀਆਂ ਸਮੇਤ ਪੰਜ ਪੈਟਰੋਲ ਪੰਪਾਂ ਤੋਂ ਹਥਿਆਰਾਂ ਦੀ ਨੋਕ ’ਤੇ ਨਗਦੀ ਖੋਹੀ ਅਤੇ ਕੈਰੋਂ ਅੱਡੇ ਮੋਟਰਸਾਈਕਲ ਸਵਾਰ ਨੂੰ ਗੋਲੀਆਂ ਮਾਰ ਕੇ ਪੰਜ ਹਜ਼ਾਰ ਰੁਪਏ ਨਕਦੀ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ

ਅੱਜ ਫਿਰ ਉਕਤ ਗਿਰੋਹ ਵੱਲੋਂ ਸਰਹਾਲੀ, ਚੋਹਲਾ ਸਾਹਿਬ ਤੋਂ ਹਥਿਆਰਾਂ ਦੀ ਨੋਕ ’ਤੇ ਦੋ ਕਾਰਾਂ ਸਵਿਫਟ ਅਤੇ ਪਲੱਸ ਖੋਹੀਆਂ ਅਤੇ ਢੋਟੀਆਂ ਮੈਡੀਕਲ ਸਟੋਰ ਤੋਂ ਪਚਾਸੀ ਹਜ਼ਾਰ ਦੀ ਨਗਦੀ ਖੋਹੀ ਅਤੇ ਫਰਾਰ ਹੋ ਕੇ ਤਰਨਤਾਰਨ ਪੱਟੀ ਰੋਡ ’ਤੇ ਆ ਗਏ ਅਤੇ ਇੰਨ੍ਹਾਂ ਦਾ ਪਿੱਛਾ ਪੁਲਿਸ ਪਾਰਟੀ ਕਰ ਰਹੀ ਸੀ ਅਤੇ ਦੂਸਰੇ ਸਾਹਮਣੇ ਪਾਸੇ ਤੋਂ ਲਖਬੀਰ ਸਿੰਘ ਪਾਰਟੀ ਨੇ ਉਕਤ ਗੈਂਗਸਟਰ ਨੂੰ ਘੇਰਾ ਪਾ ਲਿਆ ਇਸ ਪੁਲਿਸ ਮੁਕਾਬਲੇ ਵਿੱਚ ਇੰਨ੍ਹਾਂ ਵੱਲੋਂ 80 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ

ਇਸ ਦੌਰਾਨ ਇੰਨ੍ਹਾਂ ਨੇ ਆਪਣੇ ਤਿੰਨ ਪਿਸਟਲਾਂ ਸਮੇਤ ਐੱਸ.ਐੱਚ.ਓ. ਪੱਟੀ ਸਿਟੀ ਦੀ ਗੱਡੀ ’ਤੇ ਸਿੱਧੀਆਂ ਗੋਲੀਆਂ ਚਲਾਈਆਂ ਜੋ ਕਿ ਡਰਾਈਵਰ ਸਰਬਜੀਤ ਸਿੰਘ ਦੇ ਲੱਗੀਆਂ ਅਤੇ ਇੱਕ ਗੋਲੀ ਪੁਲਿਸ ਜਵਾਨ ਬਿਕਰਮਜੀਤ ਸਿੰਘ ਨੂੰ ਲੱਗੀ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਗੈਂਗਸਟਰ ਖੇਤਾਂ ਵਿੱਚੋਂ ਹੁੰਦੇ ਹੋਏ ਮਾਹੀ ਪੈਲੇਸ ਮਾਹੀ ਪੱਟੀ ਵਿੱਚ ਜਾ ਵੜੇ, ਜਿੱਥੇ ਅੱਜ ਵਿਆਹ ਸਮਾਗਮ ਚੱਲ ਰਿਹਾ ਸੀ ਪੁਲਿਸ ਵੱਲੋਂ ਵਿਆਹ ਸਮਾਗਮ ਰੋਕ ਕੇ ਬਰਾਤੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਪੈਲੇਸ ’ਤੇ ਪੁਲਿਸ ਪਾਰਟੀ ਵੱਲੋਂ ਕਬਜ਼ਾ ਕਰ ਲਿਆ ਗਿਆ

children

ਕਾਬੂ ਕੀਤੇ ਗਏ ਗੈਂਗਸਟਰ ਵਿੱਚ ਗੁਰਜਿੰਦਰ ਸਿੰਘ ਵਾਸੀ ਮਾਣਕਪੁਰਾ, ਗੁਰਪ੍ਰੀਤ ਸਿੰਘ ਗੋਪੀ ਵਾਸੀ ਭੁੱਲਰ, ਰਾਜਬੀਰ ਸਿੰਘ ਰਾਜੂ ਕੱਚਾ ਪੱਕਾ, ਜੱਗੀ ਵਾਸੀ ਨੌਸ਼ਿਹਰਾ ਪੰਨੂੰਆਂ ਅਤੇ ਗੁਰਪ੍ਰੀਤ ਸਿੰਘ ਗੋਪੀ ਜਿਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ ਅਤੇ ਇਨ੍ਹਾਂ ਦਾ ਸਿਵਲ ਹਸਪਤਾਲ ਪੱਟੀ ਤੋਂ ਮੈਡੀਕਲ ਕਰਵਾਇਆ ਜਾ ਰਿਹਾ ਹੈ ਐੱਸ.ਐੱਸ.ਪੀ. ਨੇ ਦੱਸਿਆ ਕਿ ਇਹਨਾਂ ਤੋਂ ਤਿੰਨ ਪਿਸਟਲ, ਇੱਕ ਲੱਖ ਨਗਦੀ, ਅਫੀਮ, ਸਮੈਕ ਅਤੇ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਉੁਹਨਾਂ ਦੱਸਿਆ ਕਿ ਇੰਨ੍ਹਾਂ ਨੇ ਪਿਛਲੇ 24 ਘੰਟਿਆਂ ਦੌਰਾਨ ਛੇ ਤੋਂ ਵੱਧ ਵਾਰਦਾਤਾਂ ਨੂੂੰ ਅੰਜਾਮ ਦਿੱਤਾ ਹੈ ਤੇ ਇਹਨਾਂ ’ਤੇ ਪੰਜਾਬ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਲੁੱਟਾਂ ਖੋਹਾਂ ਅਤੇ ਨਸ਼ੀਲੇ ਪਦਾਰਥ, ਗੋਲੀਆਂ ਚਲਾਉਣ ਸਮੇਤ ਹੋਰ ਮਾਮਲੇ ਦਰਜ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.