ਕਿਸਾਨਾਂ ਦਾ ਪੈਸਾ ਪੂੰਜੀਪਤੀਆਂ ’ਚ ਵੰਡ ਰਹੀ ਹੈ ਸਰਕਾਰ : ਰਾਹੁਲ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਫ਼ਿਕਰ ਨਹੀਂ ਹੈ ਤੇ ਉਹ ਉਨ੍ਹਾਂ ਦੀ ਪੂੰਜੀ ਨੂੰ ਆਪਣੇ ਉਦਯੋਗਪਤੀ ਮਿੱਤਰਾਂ ’ਚ ਵੰਡੀ ਰਹੀ ਹੈ।
ਗਾਂਧੀ ਨੇ ਟਵੀਟ ਕੀਤਾ, ‘ਆਪਣੇ ਸੂਟ-ਬੂਟ ਵਾਲੇ ਦੋਸਤਾਂ ਦਾ 8,75,000 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰਨ ਵਾਲੀ ਮੋਦੀ ਸਰਕਾਰ ਅੰਨਦਾਤਾਵਾਂ ਦੀ ਪੂੰਜੀ ਸਾਫ਼ ਕਰਨ ’ਚ ਲੱਗੀ ਹੈ।’ ਇਸ ਦੇ ਨਾਲ ਹੀ ਉਨ੍ਹਾਂ ਇੱਕ ਅੰਕੜਾ ਦਿੱਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ 2014 ਤੋਂ ਹੁਣ ਤੱਕ ਸਰਕਾਰ ਪੂੰਜੀਪਤੀਆਂ ਨੂੰ ਵੱਡੀ ਰਕਮ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ 2014 ’ਚ 60 ਹਜ਼ਾਰ ਕਰੋੜ ਪੂੰਜੀਪਤੀਆਂ ’ਚ ਵੰਡੀ ਗਈ ਇਹ ਰਕਮ ਹਰ ਸਾਲ ਵਧਦੀ ਗਈ ਤੇ 2019 ’ਚ 237 ਹਜ਼ਾਰ ਕਰੋੜ ਰੁਪਏ ਤੋਂ ਵੱਧ ਪੈਸਾ ਪੂੰਜੀਪਤੀਆਂ ਨੂੰ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.