ਭੋਪਾਲ ’ਚ ਸੰਜੈ ਯਾਦਵ ਨੂੰ ਲਾਇਆ ਪਹਿਲਾ ਕੋਰੋਨਾ ਵੈਕਸੀਨ ਦਾ ਟੀਕਾ

Corona Vaccine

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਸਮੀ ਤੌਰ ’ਤੇ ਵੈਕਸੀਨੇਸ਼ਨ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

ਭੋਪਾਲ। ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨੇਸ਼ਨ ਅਭਿਆਨ ਤਹਿਤ ਅੱਜ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਪਹਿਲਾ ਕੋਰੋਨਾ ਵੈਕਸੀਨ ਸਿਹਤ ਕਰਮਚਾਰੀ ਸੰਜੈ ਯਾਦਵ ਨੂੰ ਲਾਇਆ ਗਿਆ। ਇਸ ਮੌਕੇ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜ਼ੂਦ ਸਨ। ਵੈਕਸੀਨੇਸ਼ਨ ਅਭਿਆਨ ਦੀ ਸ਼ੁਰੂਆਤ ਲਈ ਇੱਥੇ ਹਮੀਦੀਆ ਹਸਪਤਾਲ ’ਚ ਵੱਡੇ ਪ੍ਰਬੰਧ ਕੀਤੇ ਗਏ ਸਨ।

Corona Vaccine

ਮੁੱਖ ਮੰਤਰੀ ਸ੍ਰੀ ਚੌਹਾਨ ਤੋਂ ਇਲਾਵਾ ਸਿਹਤ ਮੰਤਰੀ ਪ੍ਰਭੂ ਰਾਮ ਚੌਧਰੀ ਤੇ ਮੈਡੀਕਲ ਸਿੱਖਿਆ ਵਿਸ਼ਵਾਸ ਸਾਰੰਗੀ ਵੀ ਇੱਥੇ ਪਹੁੰਚੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਵੀਡੀਓ ਕਾਨਫਰੰਸ ਰਾਹੀਂ ਸੁਣਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਸਮੀ ਤੌਰ ’ਤੇ ਵੈਕਸੀਨੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਅਦ ਹਮੀਦੀਆ ਹਸਪਤਾਲ ’ਚ ਇੱਥੋਂ ਦੇ ਸ਼ਾਸਕੀ ਜੇ. ਪੀ. ਹਸਪਤਾਲ ’ਚ ਰਸਮੀ ਤੌਰ ’ਤੇ ਵੈਕਸੀਨੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਅਦ ਹਮੀਦੀਆ ਹਸਪਤਾਲ ’ਚ ਇੱਥੋਂ ਦੇ ਸ਼ਾਸਕ ਜੇ. ਪੀ. ਹਸਪਤਾਲ ’ਚ ਤਾਇਨਾਤ ਪ੍ਰੋਗਰਾਮ ਸੰਜੈ ਯਾਦਵ ਨੂੰ ਟੀਕਾ ਲਾਇਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.