ਨਿਕਾੱਨ ਸਕਾਲਰਸ਼ਿਪ ਪ੍ਰੋਗਰਾਮ-2020 (Nikon Scholarship)

ਨਿਕਾੱਨ ਸਕਾਲਰਸ਼ਿਪ ਪ੍ਰੋਗਰਾਮ-2020 (Nikon Scholarship)

ਨਿਕਾਨ ਸਕਾਲਰਸ਼ਿਪ ਪ੍ਰੋਗਰਾਮ-2020, ਫੋਟੋਗ੍ਰਾਫੀ ਨਾਲ ਸਬੰਧਿਤ ਪਾਠ¬ਕ੍ਰਮਾਂ ਨੂੰ ਅੱਗੇ ਵਧਾਉਣ ਲਈ ਤੇ ਸਮਾਜ ਦੇ ਵਾਂਝੇ ਵਰਗਾਂ ਦੇ ਵਿਦਿਆਰਥੀਆਂ ਨੂੰ ਆਰਥਿਕ ਤੌਰ ’ਤੇ ਸਹਾਇਤਾ ਕਰਨ ਲਈ Nikon India Private Limited ਦੀ ਇੱਕ ਪਹਿਲ ਹੈ ਇਹ ਸਕਾਲਰਸ਼ਿਪ ਉਨ੍ਹਾਂ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਹੈ ਜੋ 12ਵੀਂ ਜਮਾਤ ਪਾਸ ਕਰ ਚੁੱਕੇ ਹਨ ਤੇ 3 ਮਹੀਨੇ ਜਾਂ ਉਸ ਤੋਂ ਵੱਧ ਦੀ ਮਿਆਦ ਦੇ ਨਾਲ ਫੋਟੋਗ੍ਰਾਫ਼ੀ ਨਾਲ ਸਬੰਧਿਤ ਪਾਠ¬ਕ੍ਰਮ ’ਚ ਨਾਮਜ਼ਦ ਹਨ

ਨਿਕਾੱਨ ਇੰਡੀਆ ਜੋ ਕਿ ਦੁਨੀਆ ਦੀ ਮੁੱਖ ਇਮੇਜਿੰਗ ਤੇ ਆਪਟਿਕਸ ਕੰਪਨੀ ਹੈ, ਫੋਟੋਗ੍ਰਾਫ਼ੀ ’ਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਮਜ਼ਬੂਤ ਬਣਾਉਣ ਤੇ ਸਮਾਜ ਨੂੰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR ) ਪਹਿਲ ਦੇ ਤਹਿਤ ਇਸ ਸਕਾਲਰਸ਼ਿਪ ਦੀ ਪੇਸ਼ਕਸ਼ ਕਰ ਰਹੀ ਹੈ ਸਾਲਾਂ ਤੋਂ ਨਿਕਾੱਨ ਵਿਸ਼ੇਸ਼ ਸਿੱਖਿਆ ਤੇ ਰੁਜ਼ਗਾਰ ਨੂੰ ਉਤਸ਼ਾਹ ਦੇਣ ਸਮੇਤ ਵਪਾਰਕ ਕੌਸ਼ਲ ਨੂੰ ਉਤਸ਼ਾਹਿਤ ਕਰਨ ’ਤੇ ਧਿਆਨ ਕੇਂਦਰਿਤ ਕਰਦਿਆਂ ਇਸ ਤਰ੍ਹਾਂ ਦੀਆਂ ਕਈ ਪਹਿਲਾਂ ਕਰ ਚੁੱਕੀ ਹੈ

ਸਕਾਲਰਸ਼ਿਪ ਲਈ ਯੋਗਤਾ (Eligibility):

  • ਵਿਦਿਆਰਥੀ 3 ਮਹੀਨੇ ਜਾਂ ਉਸ ਤੋਂ ਵੱਧ ਦੀ ਮਿਆਦ ਨਾਲ ਫੋਟੋਗ੍ਰਾਫ਼ੀ ਸੰਬੰਧੀ ਕਿਸੇ ਪਾਠ¬ਕ੍ਰਮ ’ਚ ਰਜਿਸਟਰਡ ਹੋਣਾ ਚਾਹੀਦਾ ਹੈ
  • ਵਿਦਿਆਰਥੀ 12ਵੀਂ ਪਾਸ ਹੋਣਾ ਚਾਹੀਦਾ ਹੈ
  • ਪਰਿਵਾਰ ਦੀ ਸਾਲਾਨਾ ਆਮਦਨ 6,00,000 (6 ਲੱਖ) ਤੋਂ ਘੱਟ ਹੋਣ ਚਾਹੀਦੀ ਹੈ
  • Nikon India Private Limited / Buddy4Study ਦੇ ਕਰਮਚਾਰੀ ਇਸ ਪ੍ਰੋਗਰਾਮ ਲਈ ਯੋਗ ਨਹੀਂ ਮੰਨੇ ਜਾਣਗੇ

ਸਕਾਲਰਸ਼ਿਪ ਦੇ ਲਾਭ (Benefits):

ਸਕਾਲਰਸ਼ਿਪ ਲਈ ਯੋਗ ਵਿਦਿਆਰਥੀਆਂ ਨੂੰ ਇੱਕ ਲੱਖ ਤੱਕ ਦੀ ਰਾਸ਼ੀ ਦਿੱਤੀ ਜਾਵੇਗੀ

ਨਿਯਮ ਤੇ ਸ਼ਰਤਾਂ (Criteria):

Buddy4Study ਤੇ Nikon India ਦਰਮਿਆਨ ਕੋਈ ਸਾਂਝੇਦਾਰੀ ਜਾਂ ਸਬੰਧ ਨਹੀਂ ਹੈ ਦੋਵੇਂ ਹੀ ਵੱਖ ਤੇ ਅਜ਼ਾਦ ਸੰਸਥਾਵਾਂ ਹਨ ਇਸ ਤੋਂ ਇਲਾਵਾ Nikon India Buddy4Study ਜਾਂ ਇਸ ਦੇ ਕਰਮਚਾਰੀਆਂ ਜਾਂ ਨੁਮਾਇੰਦਿਆਂ ਵੱਲੋਂ ਕੀਤੀ ਗਈ ਗਲਤੀ ਲਈ ਜਿੰਮੇਵਾਰ ਨਹੀਂ ਹੈ

Nikon Scholarship Program ਟਲ਼ਿਲਫਿਖ਼ ਲਈ ਜ਼ਰੂਰੀ ਦਸਤਾਵੇਜ਼:

ਬਿਨੈ ਸਮੇਂ ਹੇਠ ਲਿਖੇ ਦਸਤਾਵੇਜ਼ਾਂ ਨੂੰ ਅੱਪਲੋਡ ਕਰਨਾ ਜ਼ਰੂਰੀ ਹੈ:-

  • ਫੋਟੋ ਪਛਾਣ ਪ੍ਰਮਾਣ, -ਪਤੇ ਦਾ ਸਬੂਤ
  • ਜਮਾਤ 12 ਦਾ ਨਤੀਜਾ (ਸਵੈ-ਤਸਦੀਕ ਕੀਤੀ ਕਾਪੀ)
  • ਦਾਖਲੇ ਦਾ ਪ੍ਰਮਾਣ (ਕਾਲਜ ਆਈਡੀ ਕਾਰਡ/ਦਾਖਲਾ ਫੀਸ ਰਸੀਦ ਆਦਿ)
  • ਵਰਤਮਾਨ ਸਿੱਖਿਆ ਵਰ੍ਹਾ ਫੀਸ ਰਸੀਦ
  • ਵਜੀਫੇ ਵਾਲੇ ਬਿਨੈਕਾਰ ਦੇ ਬੈਂਕ ਖਾਤੇ ਦਾ ਵੇਰਵਾ (ਕੈਂਸਲ ਚੈੱਕ/ਪਾਸਬੁੱਕ ਕਾਪੀ)

ਇਸ ਸਕਾਲਰਸ਼ਿਪ ਲਈ ਬਿਨੈ ਕਿਵੇਂ ਕਰੀਏ ?(How to Apply)?

  • ਇਸ ਸਕਾਲਰਸ਼ਿਪ ਲਈ ਬਿਨੈ ਕਰਨ ਲਈ ਤੁਸੀਂ ਹੇਠਾਂ ਦਿੱਤੇ ਗਏ ਨਿਯਮਾਂ ਦਾ ਪਾਲਣ ਕਰ ਸਕਦੇ ਹੋ
  • ਤੁਹਾਡੀ ਰਜਿਸਟਰਡ ਆਈਡੀ ਨਾਲ Buddy4Study ’ਚ ਲਾੱਗ ਇਨ ਕਰੋ ਤੇ ਸਕਾਲਰਸ਼ਿਪ ਬਿਨੈ ਕਰਨ ਵਾਲੇ ਪੰਨੇ ’ਤੇ ਜਾਓ
  •  ਜੇਕਰ Buddy4Study ’ਤੇ ਰਜਿਸਟਰਡ ਨਹੀਂ ਹੋ ਤਾਂ ਆਪਣੇ ਈਮੇਲ/ਫੇਸਬੁੱਕ/ਜੀਮੇਲ ਖਾਤੇ ਦੇ ਨਾਲ Buddy4Study ’ਤੇ ਰਜਿਸਟ੍ਰੇਸ਼ਨ ਕਰੋ
  • ਹੁਣ ਤੁਸੀਂ Nikon Scholarship Program ਦਾ ਵੇਰਵਾ ਸਫ਼ੇ ’ਤੇ ਮੁੜ ਨਿਰਦੇਸ਼ਿਤ ਕਰੋਗੇ
  • ਬਿਨੈ ਪ੍ਰਕਿਰਿਆ ਸ਼ੁਰੂ ਕਰਨ ਲਈ ਅਪਲਾਈ ਬਟਨ ’ਤੇ ਕਲਿੱਕ ਕਰੋ
  • ਆਨਲਾਈਨ ਬਿਨੈ ਪੱਤਰ ’ਚ ਜ਼ਰੂਰੀ ਵੇਰਵਾ ਭਰੋ
  • ਬਿਨੈ ਪ੍ਰਕਿਰਿਆ ਦੇ ਹਿੱਸੇ ਵਜੋਂ ਜ਼ਰੂਰੀ ਦਸਤਾਵੇਜ਼ ਅੱਪਲੋਡ ਕਰੋ
  • ਬਿਨੈ ਪ੍ਰਕਿਰਿਆ ਪੂਰੀ ਕਰਨ ਲਈ ਸਬਮਿਟ ਬਟਨ ’ਤੇ ਕਲਿੱਕ ਕਰੋ

ਇਸ ਸਕਾਲਰਸ਼ਿਪ ਲਈ ਚੋਣ ਪ੍ਰਕਿਰਿਆ ਕੀ ਹੈ (Process)?

ਨਿਕਾੱਨ ਸਕਾਲਰਸ਼ਿਪ ਪ੍ਰੋਗਰਾਮ ਲਈ ਚੋਣ ’ਚ ਇੱਕ ਬਹੁ ਗੇੜ ਪ੍ਰਕਿਰਿਆ ਸ਼ਾਮਲ ਹੈ ਵਿਦਿਆਰਥੀਆਂ ਦੀ ਚੋਣ ਉਨ੍ਹਾਂ ਦੀ ਪਰਿਵਾਰਕ ਆਮਦਨ ਤੇ ਸਿੱਖਿਆ ਪਿਛੋਕੜ ਦੇ ਅਧਾਰ ’ਤੇ ਕੀਤੀ ਜਾਵੇਗੀ ਚੋਣ ਪ੍ਰਕਿਰਿਆ ਦੇ ਮੁੱਖ ਗੇੜ ਹੇਠਾਂ ਦਿੱਤੇ ਗਏ ਹਨ:

  • ਵਿੱਤੀ ਜ਼ਰੂਰਤ ਤੇ ਸਿੱਖਿਆ ਪਿਛੋਕੜ ਭੂਮੀ ਦੇ ਅਧਾਰ ’ਤੇ ਵਿਦਿਆਰਥੀ ਐਪਲੀਕੇਸ਼ਨਾਂ ਦੀ ਸਕ੍ਰੀਨਿੰਗ
  • ਉਮੀਦਵਾਰਾਂ ਦੀ ਅੱਗੇ ਦੀ ਸੂਚੀ ਲਈ ਟੈਲੀਫੋਨਿਕ ਇੰਟਰਵਿਊ
  • ਆਖਰੀ ਗੇੜ ਲਈ ਆਹਮੋ-ਸਾਹਮਣੇ ਇੰਟਰਵਿਊ (ਜੇਕਰ ਜ਼ਰੂਰੀ ਹੋਵੇ)

ਬਿਨੈ ਦੀ ਅੰਤਿਮ ਮਿਤੀ (Last Date): 15 ਜਨਵਰੀ 2021

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.