ਪਰਮਾਤਮਾ ਦੇ ਪਿਆਰ ਦੀ ਕਸ਼ਿਸ਼ ਬੇਅੰਤ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ ਜਿਸ ਦੇ ਕਰੋੜਾਂ ਨਾਂਅ ਹਨ, ਉਹ ਜ਼ੱਰੇ-ਜ਼ੱਰੇ ’ਚ ਰਹਿੰਦਾ ਹੈ, ਉਸਦੇ ਪਿਆਰ-ਮੁਹੱਬਤ ’ਚ ਏਨਾ ਆਨੰਦ ਹੈ ਜੋ ਲਿਖ-ਬੋਲ ਕੇ ਦੱਸਿਆ ਨਹੀਂ ਜਾ ਸਕਦਾ ਉਸਦੇ ਪਿਆਰ ’ਚ ਬੇਇੰਤਹਾ ਸ਼ਾਂਤੀ ਮਿਲਦੀ ਹੈ ਭਾਗਾਂਵਾਲੇ ਇਨਸਾਨ ਹੀ ਉਸਦੀ ਭਗਤੀ ਇਬਾਦਤ ਦੇ ਰਸਤੇ ’ਤੇ ਅੱਗੇ ਵਧਦੇ ਹਨ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਧਨ-ਦੌਲਤ, ਜ਼ਮੀਨ-ਜਾਇਦਾਦ ਤੇ ਔਰਤ-ਮਰਦ ਲਈ ਦੌੜ ਰਿਹਾ ਹੈ, ਇਨ੍ਹਾਂ ’ਚ ਬਹੁਤ ਆਕਰਸ਼ਣ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ?ਕਿ ਇਹ ਸੋਚਣ ਵਾਲੀ ਗੱਲ ਹੈ ਕਿ ਜਿਸ ਪਰਮਾਤਮਾ ਨੇ ਇਨ੍ਹਾਂ ਸਭ ਚੀਜ਼ਾਂ ਨੂੰ ਬਣਾਇਆ ਹੈ, ਉਸਦੇ ਪਿਆਰ ਮੁਹੱਬਤ ’ਚ ਕਿੰਨਾ ਆਕਰਸ਼ਕ ਹੋਵੇਗਾ, ਇਹ ਕਲਪਨਾ ਤੋਂ ਪਰ੍ਹੇ ਹੈ ਉਸਦੇ ਪਿਆਰ ’ਚ ਬੇਇੰਤਾਹ ਸ਼ਾਂਤੀ ਮਿਲਦੀ ਹੈ ਭਾਗਾਂਵਾਲੇ ਇਨਸਾਨ ਹੀ ਇਸ ਰਸਤੇ ’ਤੇ ਅੱਗੇ ਵਧਦੇ ਹਨ, ਇਹ ਰਸਤਾ ਬਹੁਤ ਔਖਾ ਹੈ ਇਸ ਲਈ ਕਲਿਯੁਗੀ ਸਮੇਂ ’ਚ ਸਤਿਸੰਗੀ ਦੇ ਰਸਤੇ ’ਚ ਮਿੱਤਰ-ਰਿਸ਼ਤੇਦਾਰ ਵੀ ਕਈ ਵਾਰ ਰੁਕਾਵਟ ਪਾਉਂਦੇ ਹਨ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਤੁਸੀਂ ਕਿਸੇ ਨੂੰ ਵੀ ਗਲ਼ਤ ਨਾ ਬੋਲੋ, ਚੁੱਪਚਾਪ ਹਾਥੀ ਵਾਂਗ ਰਾਮ ਨਾਮ ਵੱਲ ਵਧਦੇ ਜਾਓ,
ਨਿੰਦਕ ਲੋਕ ਤੁਹਾਡੇ ਜਨਮਾਂ-ਜਨਮਾਂ ਦੇ ਕਰਮਾਂ ਦੀ ਮੈਲ ਧੋਂਦੇ ਰਹਿੰਦੇ ਹਨ, ਤੁਹਾਡੇ ਕਰਮ ਕਟਦੇ ਰਹਿੰਦੇ ਹਨ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਪੁਰਾਤਨ ਯੁੱਗਾਂ ’ਚ ਵੀ, ਜੋ ਪਰਮਾਤਮਾ ਦੇ ਰਸਤੇ ’ਤੇ ਚੱਲੇ, ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ ਉਨ੍ਹਾਂ ਦਾ ਨਾਂਅ ਬਹੁਤ ਸਤਿਕਾਰ ਨਾਲ ਲੈਂਦੇ ਹਨ ਪੀੜੀ-ਦਰ-ਪੀੜੀ ਉਨ੍ਹਾਂ ਦੀਆਂ ਕਹਾਣੀਆਂ ਮਸ਼ਹੂਰ ਹੋ ਜਾਂਦੀਆਂ ਹਨ ਉਦਾਹਰਨ ਵਜੋਂ ਮੀਰਾ ਬਾਈ ਨੂੰ ਅੱਜ ਕੌਣ ਨਹੀਂ ਜਾਣਦਾ, ਉਹ ਸੰਸਾਰ ’ਚ ਪ੍ਰਸਿੱਧ ਹੋਈ ਉਨ੍ਹਾਂ ’ਤੇ ਜ਼ੁਲਮ ਕਰਨ ਵਾਲੀਆਂ ਨੂੰ ਕੋਈ ਜਾਣਦਾ ਤੱਕ ਨਹੀਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.