ਨਵੀਆਂ ਬਿਮਾਰੀਆਂ ਤੋਂ ਸਬਕ ਲਓ
ਕੋਰੋਨਾ ਤੋਂ ਬਾਅਦ ਦੇਸ਼ ਵਿਚ ਬਰਡ ਫਲੂ ਦੀ ਆਫ਼ਤ ਆਣ ਪਈ ਹੈ ਬਰਡ ਫਲੂ ਨਾਲ ਹਾਲਾਂਕਿ ਸਭ ਤੋਂ ਜ਼ਿਆਦਾ ਜਾਨਾਂ ਪੰਛੀਆਂ ਦੀਆਂ ਜਾ ਰਹੀਆਂ ਹਨ ਪਰ ਇਹ ਫਲੂ ਮਨੁੱਖਾਂ ਲਈ ਵੀ ਜਾਨਲੇਵਾ ਹੋ ਜਾਂਦਾ ਹੈ ਦੱਖਣ ਤੋਂ ਲੈ ਕੇ ਉੱਤਰੀ ਭਾਰਤ ਤੱਕ ਹੁਣ ਤੱਕ ਤਕਰੀਬਨ ਦਰਜ਼ਨ ਭਰ ਸੂਬਿਆਂ ਤੋਂ ਪੰਛੀਆਂ ਦੇ ਮਰਨ ਦੀਆਂ ਖ਼ਬਰਾਂ ਮਿਲ ਚੁੱਕੀਆਂ ਹਨ ਪਸ਼ੂ ਪਾਲਣ ਅਤੇ ਜੀਵ ਵਿਗਿਆਨੀ ਹੁਣ ਪੰਛੀਆਂ ਖਾਸ ਕਰਕੇ ਕੁਕੜੀਆਂ-ਬੱਤਖਾਂ ਨੂੰ ਮਾਰ ਕੇ ਸਾੜਨ ਜਾਂ ਦੱਬਣ ਦੀ ਪ੍ਰਕਿਰਿਆ ਪੂਰੀ ਕਰਨ ਵਿਚ ਜੁਟ ਗਏ ਹਨ ਭਾਰਤ ਇੱਕ ਸਾਤਵਿਕ ਅਤੇ ਸਨਾਤਨੀ ਪਰੰਪਰਾ ਦਾ ਦੇਸ਼ ਹੈ ਇੱਥੇ ਉਂਜ ਵੀ ਜੀਵ ਹੱਤਿਆ ਪਾਪ ਸਮਝੀ ਜਾਂਦੀ ਹੈ ਅਜਿਹੇ ਦੇਸ਼ ਵਿੱਚ ਵਿਚ ਕੁਕੜੀਆਂ ਅਤੇ ਬੱਤਖਾਂ, ਤਿੱਤਰ-ਬਟੇਰਿਆਂ ਦਾ ਕਾਰੋਬਾਰੀ ਪਾਲਣ ਅਤੇ ਮਾਸ ਵੇਚਣਾ ਠੀਕ ਨਹੀਂ ਹੈ
ਭਾਰਤ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ਾਕਾਹਾਰੀ ਜੀਵਨ ਵੱਲ ਮੁੜਨ ਅਤੇ ਸੰਸਾਰ ਨੂੰ ਵੀ ਸ਼ਾਕਾਹਾਰੀ ਹੋਣ ਦਾ ਸੰਦੇਸ਼ ਦੇਣ ਕੋਰੋਨਾ ਵੀ ਚੀਨ ਦੇ ਵੁਹਾਨ ਤੋਂ ਇੱਕ ਮੀਟ ਬਜ਼ਾਰ ਤੋਂ ਫੈਲਿਆ ਮੰਨਿਆ ਜਾਂਦਾ ਹੈ ਕੋਰੋਨਾ, ਬਰਡ ਫਲੂ ਵਾਂਗ ਹੀ ਸਵਾਈਨ ਫਲੂ ਸੂਰਾਂ ਅਤੇ ਮੈਡ ਕਾਊ ਗਾਵਾਂ ਤੋਂ ਫੈਲਦਾ ਹੈ ਫਿਰ ਵੀ ਪਤਾ ਨਹੀਂ ਕਿਉਂ ਪੰਛੀਆਂ, ਜਾਨਵਰਾਂ ਨੂੰ ਮਾਰ ਕੇ ਉਨ੍ਹਾਂ ਦੇ ਮਾਸ ਦਾ ਕਾਰੋਬਾਰ ਵਧਾਇਆ ਜਾ ਰਿਹਾ ਹੈ ਇਸ ਦੇ ਉਲਟ ਸਾਗ-ਸਬਜ਼ੀਆਂ, ਅਨਾਜ, ਮਸਾਲੇ ਮਨੁੱਖ ਦੀ ਰੋਗ ਰੋਕੂ ਸਮਰੱਥਾ ਹੀ ਨਹੀਂ ਵਧਾਉਂਦੇ ਸਗੋਂ ਜੜ੍ਹੀ-ਬੂਟੀਆਂ ਅਤੇ ਮਸਾਲਿਆਂ ਨਾਲ ਬਹੁਤ ਸਾਰੀਆਂ ਦਵਾਈਆਂ, ਕਾੜ੍ਹੇ ਰੋਗਾਂ ਨੂੰ ਠੀਕ ਵੀ ਕਰਦੇ ਹਨ ਮਨੁੱਖ ਦੀਆਂ ਵਧਦੀਆਂ ਇੱਛਾਵਾਂ ਦਾ ਹੀ ਨਤੀਜਾ ਹੈ ਕਿ ਪੂਰਾ ਵਾਤਾਵਰਣਿਕ ਤੰਤਰ ਡਾਵਾਂਡੋਲ ਹੋ ਗਿਆ ਹੈ
ਮਨੁੱਖ ਦੇ ਮਾਸ ਦੀ ਭੁੱਖ ਕਾਰਨ ਜੰਗਲੀ ਜੀਵਾਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ ਅਤੇ ਉਨ੍ਹਾਂ ਦੇ ਅਲੋਪ ਹੋਣ ਨਾਲ ਭਵਿੱਖ ਵਿਚ ਫਸਲਾਂ ਅਤੇ ਰੁੱਖਾਂ ਦੀ ਉਤਪਤੀ ਵੀ ਪ੍ਰਭਾਵਿਤ ਹੋਵੇਗੀ ਕਿਉਂਕਿ ਮਧੂਮੱਖੀਆਂ ਅਤੇ ਤਿਤਲੀਆਂ ਵਰਗੇ ਕੀੜਿਆਂ ਦੀ ਕਮੀ ਦੇ ਕਾਰਨ ਫੁੱਲ ਅਤੇ ਫਲਾਂ ਦਾ ਉਤਪਾਦਨ ਡਿੱਗ ਰਿਹਾ ਹੈ ਇਸੇ ਤਰ੍ਹਾਂ ਪੰਛੀਆਂ ਦੀ ਕਮੀ ਕਾਰਨ ਕੀੜੇ-ਮਕੌੜੇ ਵਧ ਰਹੇ ਹਨ ਜੋ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਵੱਡੇ ਪਸ਼ੂਆਂ ਵਿਚ ਗਾਂ, ਗਧੇ, ਲੂੰਬੜੀਆਂ, ਬਾਘ ਆਦਿ ਦਾ ਆਪਣਾ ਮਹੱਤਵ ਹੈ ਇੱਥੇ ਬਰਡ ਫਲੂ ਦੀ ਗੱਲ ’ਤੇ ਪੂਰੇ ਵਾਤਾਵਰਣਿਕ ਤੰਤਰ ਦਾ ਜ਼ਿਕਰ ਇਸ ਲਈ ਜ਼ਰੂਰੀ ਹੋ ਗਿਆ ਹੈ ਕਿ ਮਨੁੱਖ ਨੂੰ ਕੁਦਰਤ ਵੱਲ ਮੁੜਨਾ ਪਵੇਗਾ
ਹਰ ਰੋਗ ਦਾ ਇਲਾਜ ਸਿਰਫ਼ ਦਵਾਈਆਂ ਨਹੀਂ ਹਨ ਬਹੁਤ ਸਾਰੇ ਰੋਗ ਮਨੁੱਖ ਦੀਆਂ ਆਦਤਾਂ ਦੇ ਬਦਲ ਜਾਣ ਨਾਲ ਹੀ ਗਾਇਬ ਹੋ ਜਾਣਗੇ ਮਾਸਾਹਾਰ ਤਬਾਹੀ ਦਾ ਕਾਰਨ ਹੈ, ਜੀਵ ਰੱਖਿਆ ਸਿਰਜਣ ਦੀ ਜਰੂਰਤ ਹੈ ਕੁਦਰਤ ਵਿਚ ਹਰ ਜੀਵ-ਜੰਤੂ, ਵਣਸਪਤੀ, ਮਨੁੱਖ ਦੀਆਂ ਆਪਣੀਆਂ-ਆਪਣੀਆਂ ਵਿਸ਼ੇਸ਼ਤਾਵਾਂ ਹਨ ਕੁਦਰਤ ਦੀਆਂ ਵਿਸ਼ੇਸ਼ਤਾਵਾਂ ਵਿਚ ਭੋਜਨ, ਮਲ ਤਿਆਗ, ਪਸੀਨਾ, ਤੁਰਨਾ-ਬੈਠਣਾ ਵਰਗੀਆਂ ਜੀਵਾਂ ਦੀਆਂ ਪ੍ਰਕਿਰਿਆਵਾਂ ਇੱਕ-ਦੂਜੇ ਦੇ ਰੋਗਾਂ ਨੂੰ ਠੀਕ ਕਰਦੀਆਂ ਹਨ ਜਾਂ ਨਵਾਂ ਜੀਵਨ ਸਿਰਜਦੀਆਂ ਹਨ ਜਦੋਂ ਮਨੁੱਖ ਕੁਦਰਤ ਦੇ ਨਾਲ ਇੱਕ-ਮਿੱਕ ਸੀ ਉਦੋਂ ਉਸ ਨੂੰ ਇੰਨੀਆਂ ਦਿੱਕਤਾਂ ਅਤੇ ਆਫ਼ਤਾਂ ਨਹੀਂ ਸਨ ਜਿੰਨੀਆਂ ਅੱਜ ਦੇ ਸਿੱਖਿਅਤ ਅਤੇ ਸਹੂਲਤਾਂ ਵਾਲੇ ਮਨੁੱਖ ਨੂੰ ਆਏ ਦਿਨ ਭੁਗਤਣੀਆਂ ਪੈ ਰਹੀਆਂ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.