ਬੁਰਾਈ ਤੇ ਬੁਰੇ ਲੋਕਾਂ ਦਾ ਸੰਗ ਕਦੇ ਨਾ ਕਰੋ : ਪੂਜਨੀਕ ਗੁਰੂ ਜੀ

ਬੁਰਾਈ ਤੇ ਬੁਰੇ ਲੋਕਾਂ ਦਾ ਸੰਗ ਕਦੇ ਨਾ ਕਰੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਦੁਨੀਆਂ ਵਿਚ ਬਹੁਤ ਤਰ੍ਹਾਂ ਦੇ ਨਸ਼ੇ ਹਨ ਜਿਵੇਂ ਕਿ ਚਰਸ, ਹੈਰੋਇਨ, ਸਮੈਕ, ਭੰਗ, ਧਤੂਰਾ, ਅਫ਼ੀਮ, ਸ਼ਰਾਬ, ਮਾਣ-ਵਡਿਆਈ ਦਾ ਨਸ਼ਾ, ਰਾਜ-ਪਹੁੰਚ ਦਾ ਨਸ਼ਾ, ਅਕਲ-ਚਤਰਾਈ ਦਾ ਨਸ਼ਾ, ਜਵਾਨੀ ਦਾ ਨਸ਼ਾ ਅਤੇ ਕਾਮ-ਵਾਸਨਾ ਦਾ ਨਸ਼ਾ ਜਿਨ੍ਹਾਂ ਵਿਚ ਕਈ ਸਾਰਾ ਦਿਨ ਇਸੇ ਵਿੱਚ ਹੀ ਘੁੰਮਦੇ ਰਹਿੰਦੇ ਹਨ ਕਿਤੇ ਵੀ ਰਹਿੰਦੇ ਹਨ ਤਾਂ ਇਹੀ ਮਕਸਦ ਬਣਾ ਕੇ ਰਹਿੰਦੇ ਹਨ

ਆਪਣਾ ਸਾਰਾ ਕੁਝ ਗੁੱਲ ਕਰਵਾ ਲੈਂਦੇ ਹਨ ਜਦੋਂ ਵਿਅਕਤੀ ਅੱਲ੍ਹਾ-ਮਾਲਕ ਦੀ ਦਰਗਾਹ ਵਿਚ ਸ਼ਾਮਲ ਹੋ ਜਾਂਦਾ ਹੈ ਜਾਂ ਉੱਥੇ ਜੁੜ ਜਾਂਦਾ ਹੈ ਤਾਂ ਉਸ ਨੂੰ ਪਤਾ ਲੱਗਣ ਲੱਗਦਾ ਹੈ ਕਿ ਕੀ ਗਲਤ ਹੈ ਅਤੇ ਕੀ ਸਹੀ ਫਿਰ ਉਹ ਦੂਸਰੇ ਦੇ ਮੋਢੇ ’ਤੇ ਤੀਰ ਰੱਖ ਕੇ ਨਹੀਂ ਚਲਾ ਸਕਦਾ ਕਿ ਫਲਾਣੇ ਆਦਮੀ ਨੇ ਕਿਹਾ ਇਸ ਲਈ ਮੈਂ ਬੁਰਾ ਕੀਤਾ ਇਸ ਲਈ ਉਹ ਜਿੰਮੇਵਾਰ ਆਪ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਬਚਨਾਂ ’ਤੇ ਚੱਲੇ ਤਾਂ ਉਸ ਦਾ ਜ਼ਿੰਮੇਵਾਰ ਦਿਆਲ ਹੋ ਜਾਂਦਾ ਹੈ, ਜੋ ਉਸਦੇ ਹਰ ਕਰਮ ਨੂੰ ਕੱਟ ਦਿੰਦਾ ਹੈ, ਹਰ ਕਰਮ ਨੂੰ ਬਦਲ ਕੇ ਰੱਖ ਦਿੰਦਾ ਹੈ ਕੋਈ ਵੀ ਆਦਮੀ ਕਿਸੇ ਨੂੰ ਗਲਤ ਕਰਨ ਲਈ ਕਹਿੰਦਾ ਹੈ, ਚਾਹੇ ਉਹ ਕਿੰਨਾ ਵੀ ਪੂਜਣਯੋਗ ਹੋਵੇ ਤਾਂ ਉਹ ਬਹੁਤ ਵੱਡਾ ਗੁਨਾਹਗਾਰ ਹੈ ਜੇਕਰ ਕੋਈ ਪੂਜਣਯੋਗ ਆਦਮੀ ਗਲਤ ਹੈ ਤਾਂ ਬੇਇੰਤਹਾ-ਬੇਇੰਤਹਾ ਗੁਨਾਹਗਾਰ ਹੋ ਜਾਂਦਾ ਹੈ, ਤਾਂ ਉਹ ਵੀ ਨਰਕ ਭੋਗਦਾ ਹੈ

ਇਸ ਲਈ ਨਾ ਕਿਸੇ ਨੂੰ ਭਰਮਾਓ, ਨਾ ਕਿਸੇ ਨੂੰ ਆਪਣੀਆਂ ਗੱਲਾਂ ਵਿੱਚ ਲਿਆਓ, ਨਾ ਗੁਨਾਹ ਕਰੋ ਅਤੇ ਨਾ ਹੀ ਕਿਸੇ ਤੋਂ ਕਰਵਾਓ ਇਹ ਨਹੀਂ ਕਿ ਤੁਸੀਂ ਆਪਣੀ ਪਦਵੀ ਦਾ ਫ਼ਾਇਦਾ ਉਠਾਓ ਅਤੇ ਲੋਕਾਂ ਨੂੰ ਭਰਮਾਓ ਉਨ੍ਹਾਂ ਤੋਂ ਗੁਨਾਹ ਕਰਵਾਓ, ਬੁਰੇ ਕੰਮ ਕਰਵਾਓ ਇਸ ਲਈ ਬੁਰਾ ਕਰਮ ਤਾਂ ਬੁਰਾ ਕਰਮ ਹੈ ਕਰਦਾ ਕੌਣ ਹੈ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਇਹ ਕਰਮ ਦੀ ਧਰਤੀ ਹੈ ਇਸ ਲਈ ਕਰਮ ਬੁਰਾ ਨਾ ਕਰੋ ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਬੁਰਾ ਕਰਮ ਕਦੇ ਨਾ ਕਰੋ ਇਸ ਮਾਮਲੇ ਵਿੱਚ ਕਦੇ ਕਿਸੇ ਦੀ ਨਾ ਸੁਣੋ

ਚਾਹੇ ਕਿਸੇ ਦੇ ਕਹਿਣ ’ਤੇ ਹੋਵੇ ਜਾਂ ਕਿਸੇ ਦੇ ਨਾਲ ਹੋਵੇ, ਬੁਰਾ ਕਰਮ ਕਦੇ ਨਾ ਕਰੋ, ਨਹੀਂ ਤਾਂ ਦੋਵਾਂ ਜਹਾਨਾਂ ਵਿੱਚ ਠੋਕਰਾਂ ਖਾਂਦੇ ਫਿਰੋਗੇ, ਕੁਲਾਂ ਨੂੰ ਬਰਬਾਦ ਕਰ ਲਓਗੇ ਇਸ ਲਈ ਬੁਰਾ ਕਰਮ ਨਹੀਂ ਕਰਨਾ ਚਾਹੀਦਾ ਨੇਕ-ਚੰਗੇ ਕਰਮ ’ਤੇ ਅੱਗੇ ਵਧਦੇ ਜਾਓ, ਮੰਜ਼ਿਲਾਂ ਤੁਹਾਡੇ ਲਈ ਤਿਆਰ ਹਨ, ਦਰਵਾਜ਼ੇ ਖੁੱਲ੍ਹੇ ਹੋਏ ਹਨ ਕੋਈ ਲਾੱਕ, ਤਾਲਾ ਨਹੀਂ ਹੈ ਬੱਸ ਕਦਮ ਵਧਾਉਂਦੇ ਜਾਓ ਤਾਂ ਮਾਲਕ ਦੇ ਰਹਿਮੋ-ਕਰਮ ਨੂੰ ਹਾਸਲ ਜ਼ਰੂਰ ਕਰ ਸਕੋਗੇ ਇਸ ਲਈ ਧਿਆਨ ਦਿਓ ਕਰਮਾਂ ਵੱਲ, ਧਿਆਨ ਦਿਓ ਉਨ੍ਹਾਂ ਵਿਚਾਰਾਂ ਵੱਲ ਜੋ ਸੰਤ ਤੁਹਾਡੇ ਦਿਲੋ-ਦਿਮਾਗ ਵਿੱਚ, ਜ਼ਹਿਨ ਵਿੱਚ ਪੈਦਾ ਕਰਦੇ ਹਨ ਉਨ੍ਹਾਂ ਲੋਕਾਂ ਦੀ ਛੱਡੋ ਜੋ ਤੁਹਾਨੂੰ ਗੁੰਮਰਾਹ ਕਰਨ ’ਤੇ ਤੁਲੇ ਹਨ ਉਨ੍ਹਾਂ ਦਾ ਸੰਗ ਨਾ ਕਰੋ, ਮਜ਼ਬੂਰੀ ਵਿੱਚ ਕਰਨਾ ਪਵੇ ਤਾਂ ਸਿਮਰਨ ਕਰੋ, ਭਗਤੀ-ਇਬਾਦਤ ਕਰੋ ਤਾਂ ਕਿ ਉਨ੍ਹਾਂ ਦੇ ਸੰਗ ਦਾ ਰੰਗ ਤੁਹਾਡੇ ’ਤੇ ਨਾ ਚੜ੍ਹੇ ਅਤੇ ਤੁਸੀਂ ਮਾਲਕ ਦੀ ਨਜ਼ਰ-ਮਿਹਰ ਦੇ ਲਾਇਕ ਬਣ ਸਕੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.