ਪੁਰਤਗਾਲੀ ਰਾਸ਼ਟਰਪਤੀ ਮਾਰਸੇਲੋ ਰੇਬੋਲੋ ਕੋਰੋਨਾ ਪਾਜ਼ਿਟਿਵ
ਮੈਡ੍ਰਿਡ। ਪੁਰਤਗਾਲ ਦੇ ਰਾਸ਼ਟਰਪਤੀ ਮਾਰਸੇਲੋ ਰੇਬੋਲੋ ਡਿਸੂਸਾ ਦੇ ਕੋਰੋਨਾ ਵਾਇਰਸ (ਕੋਵਿਡ-19) ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਰਾਸ਼ਟਰਪਤੀ ਦਫ਼ਤਰ ਦੀ ਵੈਬਸਾਈਟ ’ਤੇ ਜਾਰੀ ਪੋਸਟ ਦੇ ਅਨੁਸਾਰ ਪਿਛਲੇ ਦੋ ਦਿਨਾਂ ’ਚ ਡਿਸੂਸਾ ਦੀ ਦੋ ਵਾਰ ਜਾਂਚ ਕੀਤੀ ਗਈ ਤੇ ਦੋਵੇਂ ਵਾਰੀ ਉਨ੍ਹਾ ਦੀ ਰਿਪੋਰਟ ਨੈਗੇਟਿਵ ਆਈ ਪਰ ਹੋਰ ਪੀਸੀਆਰ ਟੈਸਟ ’ਚ ਪਾਜ਼ਿਟਿਵ ਰਿਪੋਰਟ ਆਈ।
ਉਨ੍ਹਾਂ ’ਚ ਹਾਲਾਂਕਿ ਇਸ ਦੇ ਲੱਛਣ ਨਜ਼ਰ ਨਹੀਂ ਆ ਰਹੇ ਹਨ। ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ’ਚ ਰਾਸ਼ਟਰਪਤੀ ਦੇ ਸਾਰੇ ਤੈਅ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪੁਰਤਗਾਲ ’ਚ ਰਾਸ਼ਟਰਪਤੀ ਅਹੁਦੇ ਲਈ ਆਉਂਦੀ 24 ਜਨਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਤੇ ਸ੍ਰੀ ਡਿਸੂਸਾ ਮੁੜ ਇਸ ਦੌੜ ’ਚ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.