ਕੇਰਲ ਦੇ ਸਾਬਕਾ ਮੰਤਰੀ ਰਾਮਚੰਦਰਨ ਮਾਸਟਰ ਦਾ ਦੇਹਾਂਤ

Ramachandran Master Dies

ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਕੋਝੀਕੋਡ। ਕੇਰਲ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਕੇ. ਕੇ. ਰਾਮਚੰਦਰਨ ਮਾਸਟਰ ਦਾ ਵੀਰਵਾਰ ਨੂੰ ਦਿਲ ਦਾ ਦੌਰਾਨ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 78 ਸਾਲਾ ਦੇ ਸਨ। ਸਿਆਸਤ ’ਚ ਆਉਣ ਤੋਂ ਪਹਿਲਾਂ ਅਧਿਆਪਕ ਰਹੇ ਰਾਮਚੰਦਰਨ ਕਲਪੇਟਾ ਤੇ ਸੁਲਤਾਨ ਬਾਥੇਰੀ ਚੋਣ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ।

Ramachandran Master Dies

ਉਹ ਉਸ ਸਮੇਂ ਏਕੇ ਐਂਟੋਨੀ ਸਰਕਾਰ ’ਚ ਖੁਰਾਕ ਤੇ ਨਾਗਰਿਕ ਸਪਲਾਈ ਮੰਤਰੀ ਤੇ ਉਮੇਨ ਚਾਂਡੀ ਦੀ ਸਰਕਾਰ ’ਚ ਸਿਹਤ ਮੰਤਰੀ ਰਹੇ। ਰਾਮਚੰਦਰਨ ਕੋਝੀਕੋਡ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ ਵੀ ਰਹੇ। ਕੁਝ ਕਾਂਗਰਸ ਆਗੂਆਂ ’ਤੇ ਦੋਸ਼ ਲਾਏ ਜਾਣ ਕਾਰਨ 2011 ’ਚ ਉਨ੍ਹਾਂ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਹਾਲਾਂਕਿ 2014 ’ਚ ਉਨ੍ਹਾਂ ਨੂੰ ਮੁੜ ਪਾਰਟੀ ’ਚ ਸ਼ਾਮਲ ਕਰ ਲਿਆ ਗਿਆ। ਪਰ ਉਹ ਸਿਆਸਤ ’ਚ ਸਰਗਰਮ ਨਹੀਂ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.