ਸੱਚੀ ਭਾਵਨਾ
ਇੱਕ ਪਿੰਡ ’ਚ ਇੱਕ ਔਰਤ ਰਹਿੰਦੀ ਸੀ ਉਹ ਕੰਮ ’ਤੇ ਲੱਗੇ ਮਜ਼ਦੂਰਾਂ ਲਈ ਰੋਜ਼ਾਨਾ ਰੋਟੀ ਬਣਾਉਂਦੀ ਸੀ ਇੱਕ ਦਿਨ ਰਸੋਈ ’ਚ ਜਦੋਂ ਉਹ ਰੋਟੀਆਂ ਬਣਾ ਰਹੀ ਸੀ, ਉਦੋਂ ਇੱਕ ਮੋਟੀ ਰੋਟੀ ਤਵੇ ’ਤੇ ਇਸ ਤਰ੍ਹਾਂ ਫੁੱਲ ਕੇ ਗੋਲੇ ਵਾਂਗ ਬਣ ਗਈ, ਜਿਵੇਂ ਕੋਈ ਵੱਡੀ ਸਾਰੀ ਗੇਂਦ ਹੋਵੇ ਔਰਤ ਦੇ ਮਨ ’ਚ ਇੱਕਦਮ ਪਰਮਾਤਮਾ ਦੀ ਯਾਦ ਆਈ ਕਿ ‘ਇਹ ਰੋਟੀ ਤਾਂ ਅਜਿਹੀ ਬਣੀ ਹੈ, ਜਿਸ ਨੂੰ ਸ੍ਰੀ ਹਰੀ ਗ੍ਰਹਿਣ ਕਰਨ ਤਾਂ ਕਿੰਨਾ ਚੰਗਾ ਹੋਵੇ’
ਇਸੇ ਤਰ੍ਹਾਂ ਸ੍ਰੀ ਹਰੀ ਦੀ ਭਗਤੀ ’ਚ ਡੁੱਬੀ ਔਰਤ ਰੋਟੀਆਂ ਲੈ ਕੇ ਖੇਤ ਵੱਲ ਜਾਣ ਲੱਗੀ, ਜਿੱਥੇ ਮਜ਼ਦੂਰ ਕੰਮ ਕਰ ਰਹੇ ਸਨ ਉਹ ਔਰਤ ਅਜੇ ਕੁਝ ਹੀ ਦੂਰ ਗਈ ਸੀ ਕਿ ਉਸ ਨੇ ਵੇਖਿਆ, ਅੱਗੋਂ ਘੋੜੀ ’ਤੇ ਸਵਾਰ ਹੋ ਕੇ ਉਸ ਦੇ ਇਸ਼ਟ ਚਲੇ ਆ ਰਹੇ ਸਨ ਔਰਤ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਨੇੜੇ ਆਉਣ ’ਤੇ ਘੋੜੀ ਰੁਕੀ ਅਤੇ ਸ੍ਰੀ ਹਰੀ ਨੇ ਉਸ ਔਰਤ ਨੂੰ ਕਿਹਾ, ‘‘ਭੈਣ! ਮੈਨੂੰ ਭੁੱਖ ਲੱਗੀ ਹੈ, ਖਾਣ ਲਈ ਕੋਲ ਕੁੱਝ ਹੈ ਤਾਂ ਦੇ ਦਿਓ…’’
ਔਰਤ ਨੇ ਰੋਟੀਆਂ ਨਾਲ ਭਰੀ ਟੋਕਰੀ ਹੇਠਾਂ ਰੱਖ ਕੇ ਉਨ੍ਹਾਂ ਵਿੱਚੋਂ ਇੱਕ ਰੋਟੀ ਕੱਢ ਕੇ ਉਨ੍ਹਾਂ ਨੂੰ ਦੇ ਦਿੱਤੀ ਉਨ੍ਹਾਂ ਕਿਹਾ, ‘‘ਇਹ ਨਹੀਂ ਮੇਰੀ ਰੋਟੀ ਲਿਆਓ’’ ਔਰਤ ਨੂੰ ਹੈਰਾਨੀ ਹੋਈ ਉਸ ਨੇ ਪੁੱਛਿਆ, ‘‘ਤੁਹਾਡੀ ਕਿਹੜੀ ਰੋਟੀ?’’ ਸ੍ਰੀ ਹਰੀ ਨੇ ਮੁਸਕੁਰਾਉਂਦਿਆਂ ਕਿਹਾ, ‘‘ਉਹੀ ਰੋਟੀ ਜਿਸ ਨੂੰ ਬਣਾਉਂਦੇ ਸਮੇਂ ਤੁਸੀਂ ਇੱਛਾ ਕੀਤੀ ਸੀ ਕਿ ਜੇਕਰ ਇਸ ਨੂੰ ਸ੍ਰੀ ਹਰੀ ਖਾਣ ਤਾਂ ਵਧੀਆ ਹੋਵੇਗਾ’’ ਉਸ ਔਰਤ ਨੇ ਹੈਰਾਨ ਹੋ ਕੇ ਬੜੇ ਪ੍ਰੇਮ ਨਾਲ ਸ੍ਰੀ ਹਰੀ ਨੂੰ ਰੋਟੀ ਦੇ ਦਿੱਤੀ ਭਗਤੀ ਭਾਵਨਾ ਨਾਲ ਲਏ ਗਏ ਸੰਕਲਪ ਨੂੰ ਪਰਮਾਤਮਾ ਜ਼ਰੂਰ ਪੂਰਾ ਕਰਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.