ਨਾਮਚਰਚਾ ਵਿੱਚ ਸਾਧ ਸੰਗਤ ਨੇ ਲਿਆ ਮਾਨਵਤਾ ਭਲਾਈ ਕਾਰਜਾਂ ਵਿੱਚ ਤੇਜੀ ਲਿਆਉਂਣ ਦਾ ਪ੍ਰਣ
ਲੁਧਿਆਣਾ, (ਰਘਬੀਰ ਸਿੰਘ/ਵਨਰਿੰਦਰ ਮਣਕੂ)। ਪੂਜਨੀਕ ਪਰਮ ਪਿਤਾ ਜੀ ਦੇ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਕੀਤੀ ਬਲਾਕ ਲੁਧਿਆਣਾ ਦੀ ਬਲਾਕ ਪੱਧਰੀ ਨਾਮਚਰਚਾ ਵਿੱਚ ਅੱਜ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਤੇਜੀ ਲਿਆਉਂਣ ਦਾ ਪ੍ਰਣ ਲਿਆ। ਨਾਮਚਰਚਾ ਵਿੱਚ 45 ਮੈਂਬਰ ਸਾਧ ਸੰਗਤ ਨਾਲ ਮਾਨਵਤਾ ਭਲਾਈ ਦੇ ਕਾਰਜਾਂ ਸਬੰਧੀ ਵਿਚਾਰਾਂ ਕਰ ਰਹੇ ਸਨ। ਅਵਤਾਰ ਮਹੀਨੇ ਨੂੰ ਮੁੱਖ ਰੱਖਦਿਆਂ ਸਾਧ ਸੰਗਤ ਨੇ ਨਾਮਚਰਚਾ ਘਰ ਨੂੰ ਅੱਜ ਰੰਗ ਬਿਰੰਗੀਆਂ ਝੰਡੀਆਂ ਅਤੇ ਗੁਬਾਰਿਆਂ ਨਾਲ ਸਜਾਇਆ ਹੋਇਆ ਸੀ। ਅਵਤਾਰ ਮਹੀਨਾ ਮਨਾਉਂਣ ਲਈ ਸਾਧ ਸੰਗਤ ਅੱਜ ਵੱਡੀ ਗਿਣਤੀ ਵਿੱਚ ਨਾਮਚਰਚਾ ਘਰ ਵਿੱਚ ਬੜੇ ਉਤਸ਼ਾਹ ਨਾਲ ਪਹੁੰਚੀ ਹੋਈ ਸੀ।
ਸਥਾਨਕ ਫਿਰੋਜਪੁਰ ਰੋਡ ’ਤੇ ਸਥਿੱਤ ਨਾਮਚਰਚਾ ਘਰ ਗਹੌਰ ਵਿੱਚ ਬਲਾਕ ਭੰਗੀਦਾਸ ਕਮਲਦੀਪ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਾਉਂਣ ਨਾਲ ਸ਼ੁਰੂ ਹੋਈ। ਇਸ ਨਾਮਚਰਚਾ ਵਿੱਚ ਕਵੀ ਰਾਜਾਂ ਨੇ ਪੂਜਨੀਕ ਪਰਮ ਪਿਤਾ ਜੀ ਦੇ ਅਵਤਾਰ ਮਹੀਨੇ ਨੂੰ ਮੁੱਖ ਰੱਖ ਕੇ ਖੁਸ਼ੀ ਦੇ ਸ਼ਬਦ ਬੋਲੇ ਜਿਹਨਾਂ ਵਿੱਚ ਪੂਜਨੀਕ ਪਰਮ ਪਿਤਾ ਜੀ ਦੇ ਸੰਸਾਰ ਵਿੱਚ ਅਵਤਾਰ ਧਾਰਨ ਬਾਰੇ ਦੱਸਿਆ ਗਿਆ।
ਨਾਮਚਰਚਾ ਦੌਰਾਨ ਠੰਢ ਵਿੱਚ ਆਈ ਸਾਧ ਸੰਗਤ ਨੂੰ ਚਾਹ ਪਾਣੀ ਪਿਆਉਂਣ, ਸਬਜ਼ੀ ਵੇਚਣ, ਸਬਜੀ ਤੋੜਨ, ਸਬਜ਼ੀ ਲਾਉਂਣ ਅਤੇ ਨਾਮਚਰਚਾ ਘਰ ਦੀ ਸਾਫ ਸਫਾਈ ਦੇ ਸੇਵਾ ਕਾਰਜ ਵੀ ਚੱਲਦੇ ਰਹੇ। 45 ਮੈਂਬਰ ਜਸਵੀਰ ਸਿੰਘ ਇੰਸਾਂ, ਰਣਜੀਤ ਕੌਰ ਇੰਸਾਂ, ਕਰਿਸ਼ਨਾ ਇੰਸਾਂ, ਜਸਵੀਰ ਕੌਰ ਇੰਸਾਂ ਅਤੇ ਸੰਦੀਪ ਇੰਸਾਂ ਨੇ ਸਾਧ ਸੰਗਤ ਨੂੰ ਅਵਤਾਰ ਮਹੀਨੇ ਦੀਆਂ ਮੁਬਾਰਕਾਂ ਦਿੰਦਿਆਂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਤੇਜੀ ਲਿਆਉਂਣ ਬਾਰੇ ਕਿਹਾ।
ਉਨ੍ਹਾਂ ਸ਼ਹਿਰ ਦੇ ਹਸਪਤਾਲਾਂ ਵਿੱਚ ਆਉਂਣ ਵਾਲੇ ਲੋੜਵੰਦ ਮਰੀਜਾਂ ਨੂੰ ਖੂਨਦਾਨ ਕਰਨ ਵਿੱਚ ਤੇਜੀ ਲਿਆਉਂਣ ਸਮੇਤ ਹੋਰ ਕਾਰਜਾਂ ਬਾਰੇ ਵਿਚਾਰਾਂ ਕੀਤੀਆਂ। ਮੌਕੇ ’ਤੇ ਹੀ ਖੂਨਦਾਨ ਸੰਮਤੀ ਦੇ ਮੈਂਬਰਾਂ ਨੂੰ ਮਰੀਜ਼ਾਂ ਵੱਲੋਂ ਖੂਨ ਬਾਰੇ ਆਏ ਫੋਨਾਂ ਤੇ ਸਾਧ ਸੰਗਤ ਵਿੱਚੋਂ ਪ੍ਰੇਮੀਆਂ ਨੂੰ ਖੂਨਦਾਨ ਕਰਨ ਲਈ ਵੱਖ ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ।
ਇਸ ਮੌਕੇ ਉੱਕਤ ਤੋਂ ਇਲਾਵਾ 25 ਮੈਂਬਰਾਂ ਵਿੱਚ ਪੂਰਨ ਚੰਦ ਇੰਸਾਂ, ਦੇਸ ਰਾਜ ਇੰਸਾਂ, ਕੈਪਟਨ ਹਰਮੇਸ਼ ਇੰਸਾਂ, ਹਰੀਸ਼ ਚੰਦਰ ਸ਼ੰਟਾ ਇੰਸਾਂ, ਸੋਨੂੰ ਇੰਸਾਂ, ਸੁਰਜੀਤ ਸਿੰਘ ਇੰਸਾਂ, 15 ਮੈਂਬਰਾਂ ਵਿੱਚ ਕੁਲਦੀਪ ਇੰਸਾਂ, ਸੰਤੋਸ਼ ਇੰਸਾਂ, ਖੂਨਦਾਨ ਸੰਮਤੀ ਦੇ ਜਗਜੀਤ ਇੰਸਾਂ, ਕਮਲ ਇੰਸਾਂ ਸਮੇਤ ਸੁਜਾਨ ਭੈਣਾਂ, ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣਾਂ ਅਤੇ ਬਾਈ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.