ਹਰਿਆਣਾ ਦੇ ਤਿੰਨ ਸਰਕਾਰੀ ਕਰਮਚਾਰੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ

ਹਰਿਆਣਾ ਦੇ ਤਿੰਨ ਸਰਕਾਰੀ ਕਰਮਚਾਰੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ

ਚੰਡੀਗੜ੍ਹ। ਹਰਿਆਣਾ ਵਿਜੀਲੈਂਸ ਬਿਊਰੋ ਨੇ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥÄ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਜੂਨੀਅਰ ਇੰਜੀਨੀਅਰ (ਜੇਈ) ਸਮੇਤ ਤਿੰਨ ਕਰਮਚਾਰੀਆਂ ਨੂੰ ਗÇ੍ਰਫ਼ਤਾਰ ਕੀਤਾ ਹੈ। ਬਿਊਰੋ ਦੇ ਇਕ ਬੁਲਾਰੇ ਨੇ ਇਥੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਰੇਵਾੜੀ ਜ਼ਿਲ੍ਹੇ ਦੇ ਮਨੇਠੀ ਨਿਵਾਸੀ ਹੇਮੰਤ ਕੁਮਾਰ ਦੀ ਸ਼ਿਕਾਇਤ ’ਤੇ।ਕੰਵਲ ਸਿੰਘ, ਲਾਈਨਮੈਨ ਸਤਪਾਲ ਅਤੇ ਏਐਲਐਮ ਰੋਹਿਤ ਨੂੰ ਗÇ੍ਰਫਤਾਰ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਤਿੰਨਾਂ ਨੇ ਬਿਜਲੀ ਚੋਰੀ ਕਰਨ ਲਈ ਹੇਮੰਤ ਅਤੇ ਉਸਦੇ ਤਾਊ ਦੇ ਘਰ ਛਾਪਾ ਮਾਰਿਆ ਸੀ ਅਤੇ ਉਨ੍ਹਾਂ ਦੇ ਮੀਟਰ ਉਖਾੜ ਦਿੱਤੇ ਸਨ।

ਇਸ ਤੋਂ ਬਾਅਦ ਲਾਈਨਮੈਨ ਸਤਪਾਲ 20 ਹਜ਼ਾਰ ਰੁਪਏ ਦੇਣ ਅਤੇ ਬਿਜਲੀ ਚੋਰੀ ਸਬੰਧੀ ਕੋਈ ਕਾਰਵਾਈ ਨਾ ਕਰਨ ’ਤੇ ਹੀ ਮੀਟਰ ਵਾਪਸ ਕਰਨ ਦੀ ਧਮਕੀ ਦੇ ਰਿਹਾ ਸੀ, ਨਹÄ ਤਾਂ ਮਾਮਲਾ ਦਰਜ ਕਰਵਾਏਗਾ। ਹੇਮੰਤ ਨੇ ਇਸ ਬਾਰੇ ਸ਼ਿਕਾਇਤ ਬਿਊਰੋ ਨੂੰ ਕੀਤੀ ਜਿਸਨੇ ਇੱਕ ਜਾਲ ਵਿਛਾਇਆ ਅਤੇ ਰਿਸ਼ਵਤ ਲੈਂਦਿਆਂ ਰੰਗੇ ਹੱਥÄ ਕਾਬੂ ਕੀਤੇ ਤਿੰਨ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.