ਦੁੱਖ ’ਚ ਸਾਥ ਨਾ ਛੱਡੋ
ਘਰ-ਪਰਿਵਾਰ ਅਤੇ ਸਮਾਜ ’ਚ ਸਾਡਾ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਾਨੂੰ ਹੋਰ ਲੋਕਾਂ ਨਾਲ ਕਿਵੇਂ ਰਹਿਣਾ ਚਾਹੀਦਾ ਹੈ, ਸਾਡਾ ਰਿਸ਼ਤਾ ਕਿਹੋ-ਜਿਹਾ ਹੋਵੇ? ਇਸ ਸਬੰਧੀ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ :?- ਜਿਸ ਥਾਂ ’ਤੇ ਪਾਣੀ ਰਹਿੰਦਾ ਹੈ, ਹੰਸ ਉੱਥੇ ਹੀ ਰਹਿੰਦੇ ਹਨ ਹੰਸ ਉਸ ਥਾਂ ਨੂੰ ਤੁਰੰਤ ਹੀ ਛੱਡ ਦਿੰਦੇ ਹਨ ਜਿੱਥੇ ਪਾਣੀ ਨਹੀਂ ਹੁੰਦਾ ਸਾਨੂੰ ਹੰਸਾਂ ਦੇ ਸੁਭਾਅ ਵਾਲਾ ਨਹੀਂ ਹੋਣਾ ਚਾਹੀਦਾ ਚਾਣੱਕਿਆ ਕਹਿੰਦੇ ਹਨ ਕਿ ਸਾਨੂੰ ਕਦੇ ਵੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸਾਥ ਨਹੀਂ ਛੱਡਣਾ ਚਾਹੀਦਾ ਜੇਕਰ ਤਲਾਅ ’ਚ ਪਾਣੀ ਨਾ ਹੋਵੇ ਤਾਂ ਹੰਸ ਉਸ ਸਥਾਨ ਨੂੰ ਤੁਰੰਤ ਛੱਡ ਦਿੰਦੇ ਹਨ
ਜਿੱਥੇ ਉਹ ਵਰਿ੍ਹਆਂ ਤੋਂ ਰਹਿ ਰਹੇ ਹੁੰਦੇ ਹਨ ਮੀਂਹ ਤੋਂ ਬਾਅਦ ਤਲਾਅ ’ਚ ਪਾਣੀ ਭਰਨ ਤੋਂ ਬਾਅਦ ਹੰਸ ਵਾਪਸ ਉਸ ਥਾਂ ’ਤੇ ਆ ਜਾਂਦੇ ਹਨ ਸਾਨੂੰ ਇਸ ਤਰ੍ਹਾਂ ਦਾ ਸੁਭਾਅ ਨਹੀਂ ਰੱਖਣਾ ਚਾਹੀਦਾ ਸਾਨੂੰ ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਸੁਖ-ਦੁੱਖ ਹਰ ਹਾਲਤ ’ਚ ਸਾਥ ਨਹੀਂ ਛੱਡਣਾ ਚਾਹੀਦਾ ਇੱਕ ਵਾਰ ਜਿਸ ਨਾਲ ਰਿਸ਼ਤਾ ਬਣਾਇਆ ਜਾਵੇ, ਉਸ ਨੂੰ ਹਮੇਸ਼ਾ ਨਿਭਾਉਣਾ ਚਾਹੀਦਾ ਹੈ ਹੰਸ ਵਾਂਗ ਸਵਾਰਥੀ ਸੁਭਾਅ ਨਹੀਂ ਹੋਣਾ ਚਾਹੀਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.