ਨਹੀਂ ਭੁੱਲਦੇ ਉਹ ਸਕੂਲ ਦੇ ਦਿਨ ਤੇ ਉਹ ਇੱਕ ਜਨਵਰੀ
ਯਾਦਾਂ! ਇਹ ਚਾਹੇ ਮਿੱਠੀਆਂ ਹੋਣ ਚਾਹੇ ਕੌੜੀਆਂ ਪਰ ਜਦੋਂ ਇੱਕ ਵਾਰ ਦਿਲ ਵਿੱਚ ਘਰ ਕਰ ਜਾਣ ਤਾਂ ਰਹਿੰਦੇ ਸਾਹਾਂ ਤੱਕ ਸਾਡੇ ਨਾਲ ਚੱਲਦੀਆਂ ਹਨ। ਗੱਲ ਜ਼ਿਆਦਾ ਲੰਮੀ ਨਾ ਲਿਜਾਂਦੇ ਹੋਏ ਮੈਂ ਮੁੱਖ ਘਟਨਾ ’ਤੇ ਆਉਦਾਂ ਹਾਂ। ਇਹ ਗੱਲ 2013 ਦੀ ਹੈ ਜਦ ਮੈਂ ਦਸਵÄ ਕਲਾਸ ਵਿੱਚ ਪੜ੍ਹਦਾ ਸੀ। ਮੇਰੇ ਸਾਰੇ ਮਿੱਤਰ ਸਿਰੇ ਦੇ ਸ਼ਰਾਰਤੀ ਤੇ ਚੱਕਵੇਂ ਸੁਭਾਅ ਦੇ ਹੁੰਦੇ ਸਨ। ਜਿਨ੍ਹਾਂ ਦਾ ਸਾਥ ਛੱਡਣ ਲਈ ਅਧਿਆਪਕ ਸਾਹਿਬਾਨ ਅਕਸਰ ਮੈਨੂੰ ਹਦਾਇਤਾਂ ਦਿੰਦੇ ਸਨ। ਉਸ ਦਿਨ ਇੱਕ ਜਨਵਰੀ ਸੀ। ਸਵੇਰੇ ਘਰੋਂ ਹਦਾਇਤ ਮਿਲੀ ਸੀ ਕਿ ਸਿਆਣੇ ਬਣ ਕੇ ਪੜਿ੍ਹਓ ਐਵੇਂ ਨਾ ਛਿੱਤਰ ਖਾ ਲਿਉ ਕਿਤੇ ਅੱਜ, ਨਹÄ ਤਾਂ ਸਾਰਾ ਸਾਲ ਡੰਡੇ ਪੈਂਦੇ ਰਹਿਣਗੇ ਖੁਦ ਵੀ ਇਹੀ ਸੋਚ ਕੇ ਘਰੋਂ ਨਿੱਕਲੇ ਸੀ ਕਿ ਅੱਜ ਸਿਆਣੇ ਬਣ ਕੇ ਇੱਕ ਦਿਨ ਕੱਢ ਲਈਏ ਫਿਰ ਕੋਈ ਪਰਵਾਹ ਨਹÄ!
ਕਿਵੇਂ ਨਾ ਕਿਵੇਂ ਬਾਰਾਂ ਵੱਜ ਗਏ ਸਨ। ਇੱਕ ਜਨਵਰੀ ਹੋਣ ਕਰਕੇ ਸਕੂਲ ਦੇ ਬਾਹਰ ਅੱਡੇ ’ਤੇ ਪੂੜੀਆਂ-ਛੋਲਿਆਂ ਦਾ ਲੰਗਰ ਲੱਗਾ ਹੋਇਆ ਸੀ। ਸਾਡੀ ਕਲਾਸ ਦੀ ਵਾਰੀ ਆਉਂਦੇ-ਆਉਂਦੇ ਅੱਧਾ ਦਿਨ ਲੰਘ ਗਿਆ ਸੀ ਭੁੱਖ ਆਪਣੇ ਪੂਰੇ ਜੋਬਨ ’ਤੇ ਪਹੁੰਚ ਚੁੱਕੀ ਸੀ। ਤਦ ਤਾਂ ਬੱਸ ਇਹੋ ਸੀ ਕਿ ਕਦ ਸਾਡੀ ਕਲਾਸ ਨੂੰ ਬੁਲਾਵਾ ਆਵੇ ਤੇ ਕਦੋਂ ਪੂੜੀਆਂ ’ਤੇ ਟੁੱਟ ਪਈਏ। ਕੁਝ ਸਮੇਂ ਬਾਅਦ ਸਾਡੀ ਕਲਾਸ ਨੂੰ ਵੀ ਲਿਜਾਇਆ ਗਿਆ। ਚੱਕ ਅਤਰ ਸਿੰਘ ਵਾਲੇ ਦੇ ਦੋ ਦੋਸਤਾਂ ਨੇ ਇੱਕ ਸਹੁੰ ਪਾ ਲਈ ਕਿ ਪੰਦਰਾਂ-ਪੰਦਰਾਂ ਪੂੜੀਆਂ ਖਾਣ ਤੋਂ ਪਹਿਲਾਂ ਤਿੰਨਾਂ ਵਿੱਚੋਂ ਕਿਸੇ ਨੇ ਨਹÄ ਉਠਣਾ।
ਬੱਸ ਫਿਰ ਕੀ ਸੀ ਨਾ ਆਵਦਾ ਢਿੱਡ ਯਾਦ ਰਿਹਾ ਨਾ ਬਿਗਾਨੀਆਂ ਪੂੜੀਆਂ, ਯਾਦ ਸੀ ਤਾਂ ਸਿਰਫ ਆਪਣੀ ਤੇ ਬਾਕੀ ਦੋਹਾਂ ਦੀਆਂ ਪੂੜੀਆਂ ਦੀ ਗਿਣਤੀ। ਖੈਰ ਫਿਰ ਵੀ ਜ਼ਿਆਦਾ ਔਖੇ ਹੋਏ ਬਿਨਾਂ ਹੀ ਅਸੀਂ ਆਪਣਾ ਮਿਸ਼ਨ ਪੂਰਾ ਕਰ ਲਿਆ ਸੀ। ਪਰ ਜਦ ਹੀ ਅਸÄ ਪੂੜੀਆਂ ਖਤਮ ਕੀਤੀਆਂ ਤਾਂ ਕੜਾਹ ਦੀ ਵਾਰੀ ਆ ਗਈ ਇੱਕ ਵਾਰ ਖਾ ਕੇ ਜਦ ਦੂਜੀ ਵਾਰ ਫਿਰ ਝਾਤੀ ਮਾਰੀ ਤਾਂ ਕੜਾਹ ਵਾਲਾ ਭਾਈ ਗਾਇਬ ਸੀ। ਇੰਨੇ ਚਿਰ ਵਿੱਚ ਹੀ ਮੇਰੇ ਨਾਲ ਦੇ ਸਾਥੀਆਂ ਦਾ ਹਾਜ਼ਮਾ ਖਰਾਬ ਹੋ ਗਿਆ ਤੇ ਉੱਚੀ-ਉੱਚੀ ਕੜਾਹ ਵਾਲੇ ਭਾਈ ਨੂੰ ਅਵਾਜਾਂ ਮਾਰਨ ਲੱਗੇ। ਇਹ ਸਾਰੀਆਂ ਹਰਕਤਾਂ ਸਾਡੇ ਪੀ. ਟੀ. ਸਰ ਨੇ ਵੇਖ ਲਈਆਂ ਸਨ
ਖਾ-ਪੀ ਕੇ ਜਦ ਅਸÄ ਸਕੂਲ ਵਾਪਸ ਗਏ ਤਾਂ ਵੜਦਿਆਂ ਸਾਰ ਹੀ ਸਾਹਮਣੇ ਪੀ. ਟੀ. ਵਾਲੇ ਸਰ ਬਿਲਕੁਲ ਤਾਜੇ ਘੜੇ ਤੂਤ ਦੇ ਡੰਡੇ ਨਾਲ ਸਾਡਾ ਇੰਤਜ਼ਾਰ ਕਰ ਰਹੇ ਸਨ
‘‘ਇੱਧਰ ਆਉ ਉਏ!’’
‘‘ਸਰ ਮੈਂ ਵੀ ਜੀ?’’ ਮੈਂ ਡਰਦਿਆਂ-ਡਰਦਿਆਂ ਪੁੱਛਿਆ
‘‘ਹਾਂ ਸੰਗਤ ਆਲਿਆਂ ਤੈਨੂੰ ਤਾਂ ਬਾਹਲਾ ਸ਼ੌਕ ਆ ਇਹਨਾਂ ਨਾਲ ਰਹਿੰਣ ਦਾ! ਤੂੰ ਵੀ ਆਜਾ ਫੇਰ!’’
‘‘ਪਤੰਦਰੋ ਚਿਣ-ਚਿਣ ਕੇ ਪੂੜੀਆਂ ਖਾਗੇ ਹਾਲੇ ਕੜਾਹ ਦੀ ਘਾਟ ਸੀ ਸੋਨੂੰ! ਕਿਵੇਂ ਖੌਰੂ ਪਾਉਂਦੇ ਸੀ, ਮੈਂ ਖਵਾਉਣਾ ਸੂਜੀ ਆਲਾ ਕੜਾਹ!’’
ਬੱਸ ਇੰਨਾ ਕਹਿੰਦਿਆਂ ਵਾਰੀ ਸਿਰ ਸਾਨੂੰ ਤਿੰਨਾਂ ਨੂੰ ਕਦੇ ਨਾ ਭੁੱਲਣ ਵਾਲਾ ਪ੍ਰਸ਼ਾਦ ਦਿੱਤਾ ਗਿਆ ਸੀ। ਪੋਹ ਦੀ ਠੰਢ ਵਿੱਚ ਵਰ੍ਹੇ ਡੰਡੇ ਨੇ ਪੱਟਾਂ ’ਤੇ ਨੀਲ ਪਾ ਦਿੱਤੇ ਸਨ। ਦੋਹਾਂ ਦੋਸਤਾਂ ਸਮੇਤ ਸਰ ਨੂੰ ਵੀ ਪਤਾ ਸੀ ਕਿ ਮੇਰੇ ਨਾਲ ਗਰੀਬ ਮਾਰ ਹੋਈ ਸੀ ਪਰ ਤਦ ਤੱਕ ਤਾਂ ਭਾਣਾ ਵਾਪਰ ਚੁੱਕਿਆ ਸੀ ਫਿਰ ਕੁਝ ਦਿਨਾਂ ਬਾਅਦ ਜਦ ਮੈਂ ਲਾਇਬ੍ਰੇਰੀ ਬੈਠਾ ਅਖਬਾਰ ਪੜ੍ਹ ਰਿਹਾ ਸੀ ਤਾਂ ਪੀ.ਟੀ. ਸਰ ਕੋਲ ਆ ਕੇ ਬੈਠ ਗਏ।
‘‘ਯਾਰ ਸੰਗਤ ਆਲਿਆ, ਉਸ ਦਿਨ ਤੇਰੇ ਨਾਲ ਧੱਕਾ ਹੋ ਗਿਆ!
ਮੈਨੂੰ ਪਤਾ ਸੀ ਵੀ ਸ਼ਰਾਰਤ ਤਾਂ ਉਹਨਾਂ ਦੋਹਾਂ ਨੇ ਹੀ ਕੀਤੀ ਸੀ ਪਰ ਉਹਨਾਂ ਦਾ ਗੁੱਸਾ ਤੇਰੇ ’ਤੇ ਐਵੇਂ ਨਿੱਕਲ ਗਿਆ। ਮੈਨੂੰ ਬਾਅਦ ਚ ਪਛਤਾਵਾ ਵੀ ਹੋਇਆ ਸੀ ਵੀ ਤੈਨੂੰ ਥੋੜ੍ਹਾ ਘੱਟ ਕੁੱਟਣਾ ਸੀ, ਬਾਕੀ ਯਾਰਾਂ ਪਿੱਛੇ
ਇੰਨਾ ਕੁ ਤਾਂ ਹੱਕ ਬਣਦਾ ਵੀ ਸੀ ਤੇਰਾ!’’
ਸਰ ਨੇ ਮਸ਼ਕਰੀ ਕਰਦਿਆਂ ਉਸ ਦਿਨ ਵਾਲੀ ਗੱਲ ਦਾ ਜ਼ਿਕਰ ਕੀਤਾ।
‘‘ਕੋਈ ਨਾ ਸਰ ਇੰਨਾ ਕੁ ਤਾਂ ਚੱਲਦਾ ਹੀ ਆ ਜੀ!’’ ਮੈਂ ਵੀ ਅੱਗੋਂ ਹੱਸਦਿਆਂ ਜਵਾਬ ਦੇ ਦਿੱਤਾ ਸੀ।
ਉਸ ਘਟਨਾ ਨੂੰ ਹੁਣ ਲਗਭਗ ਸੱਤ ਸਾਲ ਬੀਤ ਗਏ ਹਨ ਪਰ ਹੁਣ ਵੀ ਉਹ ਦੋਵੇਂ ਦੋਸਤ ਪਹਿਲੀ ਜਨਵਰੀ ਨੂੰ ਫੋਨ ਜਰੂਰ ਕਰਦੇ ਹਨ।
‘‘ਬਾਈ ਅੱਜ ਇੱਕ ਜਨਵਰੀ ਆ, ਸਾਡਾ ਤਾਂ ਡੰਗ ਲਹਿ ਵੀ ਜਾਊ ਤੂੰ ਥੋੜ੍ਹਾ ਧਿਆਨ ਨਾਲ ਰਹÄ, ਤੂੰ ਤਾਂ ਘਰੋਂ ਹੀ ਨਾ ਨਿੱਕਲੀਂ ਵਧੀਆ ਰਹੇਂਗਾ!’’
ਉਸ ਦਿਨ ਜਰੂਰ ਕੁੱਟ ਖਾ ਕੇ ਦੁੱਖ ਹੋਇਆ ਸੀ ਪਰ ਹੁਣ ਉਹੀ ਘਟਨਾ ਯਾਦ ਕਰਕੇ ਦਿਲ ਵਿੱਚ ਇੱਕ ਅਜੀਬ ਜਿਹੀ ਖੁਸ਼ੀ ਹੁੰਦੀ ਹੈ ਤੇ ਦਿਲ ਕਰਦਾ ਹੈ ਕਿ ਉਨ੍ਹਾਂ ਦੋਸਤਾਂ ਨਾਲ ਹੀ ਫਿਰ ਉਹੀ ਸ਼ਰਾਰਤਾਂ ਕਰੀਏ ਤੇ ਫਿਰ ਉਹਨਾਂ ਟੀਚਰਾਂ ਤੋਂ ਡੰਡੇ ਖਾ ਆਈਏ। ਪਰ ਵੱਡੇ ਤੇ ਸਿਆਣੇ ਵੀ ਕਾਹਦੇ ਹੋਏ ਹੁਣ ਤਾਂ ਉਹ ਭੋਲੀਆਂ ਸ਼ਰਾਰਤਾਂ ਕਰਕੇ ਕੁੱਟ ਖਾਣ ਦਾ ਹੱਕ ਵੀ ਗਵਾ ਲਿਆ ਹੈ। ਬੱਸ ਕੋਲ ਨੇ ਤਾਂ ਸਿਰਫ ਉਹ ਇੱਕ ਜਨਵਰੀ ਦੀਆਂ ਯਾਦਾਂ।
ਸੰਗਤ ਕਲਾਂ (ਬਠਿੰਡਾ)
ਮੋ. 85590-86235
ਸੁਖਵਿੰਦਰ ਚਹਿਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.