ਹਰਿਆਣਾ ’ਚ ਅੱਠਵੀਂ ਤੱਕ ਹਾਲੇ ਨਹੀਂ ਲੱਗਣਗੀਆਂ ਕਲਾਸਾਂ
ਚੰਡੀਗੜ੍ਹ। ਦਸਵੀਂ ਤੇ ਬਾਰ੍ਹਵੀਂ ਤੋਂ ਬਾਅਦ ਸਕੂਲਾਂ ’ਚ ਹੁਣ ਨੌਵੀਂ ਤੇ 11ਵੀਂ ਦੀਆਂ ਜਮਾਤਾਂ ਸ਼ੁਰੂ ਹੋ ਗਈਆਂ ਹਨ ਪਰ ਪਹਿਲੀ ਤੋਂ ਅੱਠਵੀਂ ਦੀਆਂ ਰੈਗੂਲਰ ਕਲਾਸਾਂ ਹਾਲੇ ਨਹੀਂ ਲੱਗਣਗੀਆਂ ਸਿੱਖਿਆ ਡਾਇਰੈਕਟਰ ਨੇ ਇਸ ਸਬੰਧੀ ਮੰਗਲਵਾਰ ਨੂੰ ਸਾਰੇ ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀਆਂ ਤੇ ਖੰਡ ਮੌਲਿਕ ਸਿੱਖਿਆ ਅਧਿਕਾਰੀਆਂ ਨੂੰ ਲਿਖਤੀ ਆਦੇਸ਼ ਜਾਰੀ ਕਰਕੇ ਦਿੱਤੇ।
ਕੋਰੋਨਾ ਮਹਾਂਮਾਰੀ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। ਕੋਰੋਨਾ ਦਾ ਕਹਿਰ ਹਾਲੇ ਜਾਰੀ ਹੈ ਤੇ ਕੋਰੋਨਾ ਦਾ ਨਵਾਂ ਰੂਪ ਆਉਣ ਨਾਲ ਸਰਕਾਰ ਚੌਕਸ ਹੋ ਗਈ ਹੈ ਤੇ ਇਸ ਸਬੰਧੀ ਬੱਚਿਆਂ ਦੀ ਸਿਹਤ ਸਬੰਧੀ ਕੋਈ ਰਿਸ਼ਕ ਨਹੀਂ ਲੈਣਾ ਚਾਹੁੰਦੀ। ਇਸ ਲਈ ਹਰਿਆਣਾ ’ਚ ਅੱਠਵੀਂ ਤੱਕ ਜਮਾਤਾਂ ਨਹੀਂ ਲੱਗਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.