ਤਿੰਨ ਰੋਜ਼ਾ ਮਯੰਕ ਸ਼ਰਮਾ ਬੈਡਮਿੰਟਨ ਚੈਂਪੀਅਨਸ਼ਿਪ ਅਮਿੱਟ ਯਾਦਾਂ ਛੱਡਦੀ ਮੁਕੰਮਲ

ਪੰਜਾਬ, ਹਰਿਆਣਾ, ਰਾਜਸਥਾਨ , ਜੰਮੂ ਅਤੇ ਹਿਮਾਚਲ ਦੇ 310 ਖਿਡਾਰੀਆਂ ਨੇ ਹਿੱਸਾ ਲਿਆ

ਫਿਰੋਜ਼ਪੁਰ, (ਸਤਪਾਲ ਥਿੰਦ)। ਮਯੰਕ ਫਾਉਂਡੇਸਨ ਦੁਆਰਾ ਤਿੰਨ ਰੋਜ਼ਾ ਮਯੰਕ ਸ਼ਰਮਾ ਬੈਡਮਿੰਟਨ ਚੈਂਪੀਅਨਸ਼ਿਪ ਸੋਮਵਾਰ ਨੂੰ ਅਮਿੱਟ ਯਾਦਾਂ ਛੱਡਦੀ ਸਮਾਪਤ ਹੋਈ । ਸ਼ਹੀਦ ਭਗਤ ਸਿੰਘ ਇਨਡੋਰ ਸਟੇਡੀਅਮ ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਜੰਮੂ ਦੇ 310 ਖਿਡਾਰੀਆਂ ਦੁਆਰਾ ਟੂਰਨਾਮੈਂਟ ਵਿੱਚ ਆਪਣੀ ਪ੍ਰਤਿਭਾ ਦਿਖਾਈ ਗਈ।

ਦੀਪਕ ਸ਼ਰਮਾ, ਰਾਕੇਸ਼ ਕੁਮਾਰ, ਕਮਲ ਸ਼ਰਮਾ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਅੰਡਰ -11, 13, 15, 17 ਤੇ 19 ਸ਼੍ਰੇਣੀ ਵਿੱਚ ਕਰਵਾਈ ਗਈ, ਜਿਸ ਵਿਚ ਅੰਡਰ -11 ਲੜਕਿਆਂ ਵਿੱਚ ਪਾਣੀਪਤ ਦਾ ਵਿਰਾਜ ਸ਼ਰਮਾ ਪਹਿਲੇ ਸਥਾਨ ਅਤੇ ਪਾਣੀਪਤ ਦਾ ਅਰਜੁਨ ਸ਼ੁਕਲਾ ਦੂਜੈ ’ਤੇ, ਗਰਲਜ਼ ਅੰਡਰ-11 ਵਿਚ ਦਿਸ਼ਿਕਾ ਸੂਰੀ ਅੰਮਿ੍ਰਤਸਰ ਪਹਿਲੇ ਅਤੇ ਅਰਾਧਿਆ ਦੂਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਲੜਕੇ ਅੰਡਰ -13 ਵਿੱਚ ਜਲੰਧਰ ਦੇ ਦਿਵਿਯਮ ਸਚਦੇਵਾ ਨੇ ਪਹਿਲਾ ਅਤੇ ਜਗਸੀਰ ਸਿੰਘ ਖੰਗੂੜਾ ਪਟਿਆਲਾ ਨੇ ਦੂਜਾ ਅਤੇ ਕੁੜੀਆਂ ਅੰਡਰ -13 ਵਿੱਚ ਫਿਰੋਜਪੁਰ ਦੀ ਬਰਫੀਲੀ ਗੋਸਵਾਮੀ ਨੇ ਪਹਿਲਾ ਅਤੇ ਸੁਨਮ ਦੀ ਅਗਮਾਇਆ ਰਿਸ਼ੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਅੰਡਰ -15 ਅਕਸੱਟ ਅਰੋੜਾ ਸ੍ਰੀਗੰਗਾਨਗਰ ਨੇ ਪਹਿਲਾ ਅਤੇ ਜਲੰਧਰ ਦੀ ਮਿ੍ਰਦੂਲ ਝਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ -15 ਅਤੇ 17 ਲੜਕੀਆਂ ਵਿਚ ਲੀਜਾ ਟਾਂਕ ਨੇ ਪਹਿਲਾ ਅਤੇ ਮਾਨਿਆ ਰਲਹਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਲੜਕਿਆਂ ਵਿਚੋਂ ਅਕਸਤ ਅਰੋੜਾ ਪਹਿਲੇ ਅਤੇ ਯੁਵਰਾਜ ਭਿੰਡਰ ਦੂਜੇ ਸਥਾਨ ’ਤੇ ਰਿਹਾ।

ਇਹਨਾਂ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਉਨਾਂ ਦੀ ਹੌਂਸਲਾ ਅਫਜਾਈ ਲਈ ਸਨਮਾਨ ਚਿੰਨ ਅਤੇ ਨਕਦ ਇਨਾਮ ਦਿੱਤੇ ਗਏ। ਇਸ ਚੈਂਪੀਅਨਸ਼ਿਪ ਵਿੱਚ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ: ਏਮਾਨਾਉਲ ਨਾਹਰ, ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਬਿੱਟੂ ਸੰਘਾ ਸਕੱਤਰ ਕਾਂਗਰਸ, ਡੀਈਓ ਕੁਲਵਿੰਦਰ ਕੌਰ, ਉਦਯੋਗਪਤੀ ਮੁਨੀਸ਼ ਦੂਆ, ਸੀ.ਏ. ਵਰਿੰਦਰ ਸਿੰਗਲਾ ਅਤੇ ਸਮੀਰ ਮਿੱਤਲ ਜੈਨੇਸਿਸ ਇੰਸਟੀਚਿ ਆਫ ਡੈਂਟਲ ਸਾਇੰਸਜ਼, ਅਸ਼ੋਕ ਬਹਿਲ , ਰੋਟੇਰਿਅਨ ਵਿਜੈ ਅਰੋੜਾ ਡਿਸਟਿ੍ਰਕਟ ਗਵਰਨਰ , ਯੁਵਾ ਨੇਤਾ ਰਿੰਕੂ ਗਰੋਵਰ, ਸੁਖਵਿੰਦਰ ਅਟਾਰੀ, ਬਲਬੀਰ ਬਾਠ, ਐਡਵੋਕੇਟ ਗੁਲਸ਼ਨ ਮੋਂਗਾ, ਐਡਵੋਕੇਟ ਜਸਦੀਪ ਸਿੰਘ, ਗੁਰਪ੍ਰੀਤ ਸਿੰਘ ਜੱਜ, ਡਾ. ਵਿਕਾਸ ਅਰੋੜਾ, ਡਾ: ਜਸਵਿੰਦਰ ਸਿੰਘ ਬਾਗੀ ਹਸਪਤਾਲ ਵਿਸ਼ੇਸ ਤੌਰ ’ਤੇ ਪਹੁੰਚੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.