ਬਾਲ ਕਵਿਤਾ : ਆ ਗਈ ਸਰਦੀ
ਆ ਗਈ ਹੈ ਸਰਦੀ, ਹੋ ਜਾਉ ਹੁਸ਼ਿਆਰ ਬੱਚਿਉ,
ਸਿਰ, ਪੈਰ ਨੰਗੇ ਲੈ ਕੇ ਨਾ ਜਾਇਉ ਬਾਹਰ ਬੱਚਿਉ।
ਇਨ੍ਹਾਂ ਦਿਨਾਂ ’ਚ ਨਹਾਇਉ ਗਰਮ ਪਾਣੀ ਨਾਲ ਹੀ,
ਧੁੰਦ ਪਈ ਤੇ ਹੋ ਜਾਇਉ ਖ਼ਬਰਦਾਰ ਬੱਚਿਉ।
ਸਕੂਲ ਨੂੰ ਜਾਇਉ ਗਰਮ ਵਰਦੀ ਤੇ ਬੂਟ-ਜ਼ੁਰਾਬਾਂ ਪਾ ਕੇ,
ਨਹÄ ਤਾਂ ਹੋ ਜਾਏਗਾ ਜ਼ੁਕਾਮ, ਨਾਲੇ ਬੁਖਾਰ ਬੱਚਿਉ।
ਖਜੂਰਾਂ, ਅਖਰੋਟ ਤੇ ਬਦਾਮ ਠੰਢ ਤੋਂ ਬਚਾਂਦੇ ਨੇ,
ਇਨ੍ਹਾਂ ਨੂੰ ਖਾਣ ਤੋਂ ਨਾ ਕਰਿਉ ਇਨਕਾਰ ਬੱਚਿਉ।
ਸਰਦੀ ਗਈ ਤੇ ਤੁਹਾਡੇ ਪੇਪਰ ਵੀ ਪੈਣੇ ਨੇ,
ਸਰਦੀ ’ਚ ਪੜਿ੍ਹਉ ਬਣ ਕੇ ਜ਼ਿੰਮੇਵਾਰ ਬੱਚਿਉ।
ਮੋਬਾਈਲ ਤੁਹਾਡੀ ਪੜ੍ਹਾਈ ’ਚ ਰੋੜੇ ਵਾਂਗ ਹੈ,
ਇਸ ਨੂੰ ਪਰੇ ਹਟਾਇਉ ਬਣ ਕੇ ਸਮਝਦਾਰ ਬੱਚਿਉ।
ਮਿਹਨਤ ਕਰਕੇ ਉਹੋ ਕੁਝ ਮਿਲੇਗਾ ਤੁਹਾਨੂੰ,
ਜੋ ਕੁਝ ਮਨ ਦੇ ਵਿੱਚ ਲਉਗੇ ਧਾਰ ਬੱਚਿਉ।
ਮਹਿੰਦਰ ਸਿੰਘ ਮਾਨ,
ਰੱਕੜਾਂ ਢਾਹਾ, ਸ.ਭ.ਸ. ਨਗਰ ਮੋ. 99158-03554
ਕੋਟੀ
ਮੇਰੀ ਭੂਆ ਮੇਰੀ ਲਿਆਈ ਕੋਟੀ,
ਹੈ ਪੋਲੀ-ਪੋਲੀ ਮੋਟੀ-ਮੋਟੀ,
ਮੇਰੀ ਭੂਆ ਮੇਰੀ ਲਿਆਈ ਕੋਟੀ ।
ਹੱਥÄ ਬੁਣ ਕੇ ਆਪ ਲਿਆਈ,
ਫੁੱਲਾਂ ਵਾਲੀ ਬੁਣਤੀ ਪਾਈ ।
ਮੈਨੂੰ ਲੱਗੇ ਪਿਆਰੀ ਭੂਆ,
ਸਾਰੇ ਆਖਣ ਖੋਟੀ-ਖੋਟੀ ।
ਮੇਰੀ ਭੂਆ ਮੇਰੀ ਲਿਆਈ ਕੋਟੀ ।
ਪਾ ਕੇ ਚੜ੍ਹ ਗਿਆ ਪੂਰਾ ਚਾਅ,
ਲਿੱਬੜ ਨਾ ਜਾਵੇ ਰੱਖਾਂ ਬਚਾਅ।
ਚਾਚਾ ਚਾਚੀ ਤਾਇਆ ਤਾਈ ਕਹਿੰਦੇ
ਨਾਲ ਧਿਆਨ ਦੇ ਖਾਈਂ ਰੋਟੀ ।
ਮੇਰੀ ਭੂਆ ਮੇਰੀ ਲਿਆਈ ਕੋਟੀ ।
ਖੁਸ਼ ਬੜੇ ਨੇ ਮੰਮੀ ਪਾਪਾ,
ਦਾਦਾ ਦਾਦੀ ਹੱਸਣ ਹਾਸਾ।
ਭੈਣ ਕਹਿੰਦੀ ਚੱਲ ਬਈ ਚੱਲੀਏ
ਲੈ ਗਈ ਮੈਨੂੰ ਫੜਕੇ ਜੋਟੀ ।
ਮੇਰੀ ਭੂਆ ਮੇਰੀ ਲਿਆਈ ਕੋਟੀ ।
‘ਬਲਜੀਤ’ ਲਹਿ ਗਿਆ ਪਾ ਕੇ ਪਾਲ਼ਾ,
ਨਿੱਘੀ ਬੜੀ ਹੈ ਇਹ ਦੇਵੇ ਨਜ਼ਾਰਾ ।
ਧਾਰੀਆਂ ਨਿੱਕੀਆਂ ਸਾਰੀ ਦੇ ਵਿੱਚ,
ਵਿੱਚ-ਵਿਚਾਲੇ ਹੈ ਪਾਈ ਮੋਟੀ ।
ਮੇਰੀ ਭੂਆ ਮੇਰੀ ਲਿਆਈ ਕੋਟੀ ।
ਠੰਢ
ਹੋ ਗਈ ਠੰਢ ਰਹਿਓ ਬਚ ਬੱਚਿਓ,
ਮੋਟੇ ਕੱਪੜੇ ਪਾ ਤਨ ਢੱਕ ਰੱਖਿਓ।
ਹੋ ਗਏ ਕਿਤੇ ਜੇ ਬਿਮਾਰ ਬੱਚਿਓ,
ਹੋ ਜਾਣਾ ਫੇਰ ਬੁਰਾ ਹਾਲ ਬੱਚਿਓ।
ਕੌੜੀ-ਕੌੜੀ ਲੈਣੀ ਪਊ ਦਵਾਈ ਫੇਰ ਜੀ,
ਡਾਕਟਰ ਲਗਾਊ ਟੀਕਾ ਕਰਨੀ ਨਾ ਦੇਰ ਜੀ ।
ਦੁੱਖ ਲੱਗੂ ਸੂਈ ਦਾ ਬੇਸ਼ੁਮਾਰ ਜੀ,
ਫੇਰ ਪਛਤਾਉਣਾ ਕਾਹਤੋਂ ਹੋਏ ਬਿਮਾਰ ਜੀ।
ਕਹੇ ਅੱਗੇ ਤੋਂ ਮੈਂ ਦੇਣਾ ਧਿਆਨ ਬਈ,
ਪਾਉਣਾ ਗਰਮ ਸੂਟ ਸਾਰਾ ਸਿਆਲ ਬਈ।
ਮੰਨੀ ਨਾ ਮਾਪਿਆਂ ਦੀ ਓਦੋਂ ਗੱਲ ਜੀ,
‘ਬਲਜੀਤ’ ਰਿਹਾ ਹੁਣ ਤਾਂ ਹੀ ਦੁੱਖ ਝੱਲ ਜੀ ।
ਬਲਜੀਤ ਸਿੰਘ ਅਕਲੀਆ, ਪੰਜਾਬੀ ਮਾਸਟਰ,
ਸਮਿਸ ਛਿਛਰੇਵਾਲ (ਤਰਨ ਤਾਰਨ ) ਮੋ. 98721-21002
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.