ਦਿੱਲੀ-ਐਨਸੀਆਰ ’ਚ ਭੂਚਾਲ ਦੇ ਝਟਕੇ

Earthquake Delhi

ਲੋਕ ਘਰਾਂ ’ਚੋਂ ਨਿਕਲੇ ਬਾਹਰ

ਨਵੀਂ ਦਿੱਲੀ। ਦਿੱਲੀ-ਐਨਸੀਆਰ ’ਚ ਲਗਭਗ 11.46 ਮਿੰਟਾਂ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਗੁਰੂਗ੍ਰਾਮ ਤੋਂ 48 ਕਿਲੋਮੀਟਰ ਦੱਖਣ ਪੱਛਮ ’ਚ ਸੀ।

Earthquake Delhi

ਜਿਵੇਂ ਹੀ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਏ ਸਾਰੇ ਆਪਣੇ-ਆਪਣੇ ਘਰਾਂ ’ਚੋਂ ਬਾਹਰ ਨਿਕਲ ਗਏ। ਹਾਲਾਂਕਿ ਕੋਈ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ 2 ਦਸੰਬਰ ਨੂੰ ਵੀ ਦਿੱਲੀ-ਐਨਸੀਆਰ ’ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.