ਕਿਸਾਨਾਂ ਨੇ ਭਾਜਪਾ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮਨਜੀਤ ਰਾਏ ਦੇ ਘਰ ਨੂੰ ਘੇਰਿਆ
ਫਿਰੋਜ਼ਪੁਰ, (ਸੱਚ ਕਹੂੰ ਨਿਊਜ਼)। ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਦੇ ਅੱਜ ਭਾਜਪਾ ਲੀਡਰਾਂ ਦੇ ਘਰਾਂ ਤੇ ਡੀ.ਸੀ ਦਫਤਰਾਂ ਦੇ ਘਿਰਾਓ ਦੇ ਫੈਸਲੇ ਤਹਿਤ ਅੱਜ ਜ਼ੀਰਾ ਤੋਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮਨਜੀਤ ਰਾਏ ਦੇ ਘਰ ਨੂੰ ਕਿਸਾਨਾਂ ਵੱਲੋਂ ਘੇਰਿਆ ਗਿਆ ।
ਜਥੇਬੰਦੀ ਦੇ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਆਖਿਆ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਵਾਪਸ ਲਵੇ ਤੇ ਅੱਗੇ ਤੋਂ ਜਬਰੀ ਲੋਕਾਂ ਉੱਪਰ ਅਜਿਹੇ ਬਿੱਲ ਨਾ ਥੋਪੇ ਜਾਣ ਚੇਅਰਮੈਨ ਮਨਜੀਤ ਰਾਏ ਨੇ ਇਸ ਇਕੱਠ ਵਿੱਚ ਆ ਕੇ ਵਿਸਵਾਸ਼ ਦਿਵਾਇਆ ਕਿ ਭਾਰਤ ਸਰਕਾਰ ਕੁਝ ਦਿਨਾਂ ਵਿੱਚ ਹੀ ਇਨ੍ਹਾਂ ਕਾਨੂੰਨਾਂ ਦਾ ਨਿਪਟਾਰਾ ਕਰੇਗੀ । ਉਨ੍ਹਾਂ ਆਖਿਆ ਕਿ ਉਹ ਵੀ ਇੱਕ ਕਿਸਾਨ ਦਾ ਬੇਟਾ ਹੈ ਤੇ ਕਿਸਾਨੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਆਪਣਾ ਪੂਰਾ ਯੋਗਦਾਨ ਪਾ ਕੇ ਇਸ ਮਸਲੇ ਨੂੰ ਜਲਦ ਹੱਲ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਇਸ ਮੌਕੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਕੋਈ ਵੀ ਸੁਖਾਵੀਂ ਘਟਨਾ ਨਾ ਵਾਪਰੇ।
ਇਸ ਮੌਕੇ ਪਲਵਿੰਦਰ ਸਿੰਘ ਬਹਿਕਾਂ, ਬਲਵਿੰਦਰ ਸਿੰਘ ਜ਼ੀਰਾ, ਊਧਮ ਸਿੰਘ ਬਲਾਕ ਪ੍ਰਧਾਨ, ਸਰਬਜੀਤ ਸਿੰਘ ਜੱਜ, ਡਾ ਤਰਲੋਚਨ ਸਿੰਘ, ਹਾਕਮ ਸਿੰਘ ਪ੍ਰਧਾਨ, ਨਵਤੇਜ ਸਿੰਘ, ਬਲਵਿੰਦਰ ਸਿੰਘ ਮਰਖਾਈ, ਚਮਕੌਰ ਸਿੰਘ ਮਨਸੂਰਦੇਵਾ, ਤਜਿੰਦਰ ਸਿੰਘ ਸੁੱਖੇਵਾਲਾ, ਪਰਮਿੰਦਰ ਸਿੰਘ ਬੁੱਢਾ,ਪਰਮਿੰਦਰ ਸਿੰਘ ਭੁੱਲਰ, ਪ੍ਰੇਮ ਸਿੰਘ ਆਹਲੇਵਾਲਾ, ਨੰਬਰਦਾਰ ਹਰਜੀਤ ਸਿੰਘ ਮੀਹਾਂਸਿੰਘ ਵਾਲਾ, ਗੁਰਪ੍ਰੀਤ ਸਿੰਘ ਕਮਾਲਗਡ, ਕੁਲਦੀਪ ਸਿੰਘ ਬੰਬ, ਸਮਸੇਰ ਸਿੰਘ ਸਰਪੰਚ ਮੀਆਂਸਿੰਘ ਵਾਲਾ, ਹਰਦਿਆਲ ਸਿੰਘ ਸਰਪੰਚ ਅਲੀਪੁਰ, ਆਦਿ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.