ਦੇਸ਼ ‘ਚ ਕੋਰੋਨਾ ਦੇ 30,005 ਨਵੇਂ ਮਾਮਲੇ ਮਿਲੇ
ਨਵੀਂ ਦਿੱਲੀ। ਦੇਸ਼ ‘ਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ‘ਚ ਉਤਰਾਅ-ਚੜਾਅ ਦਾ ਦੌਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਮਾਮੂਲੀ ਵਾਧਾ ਦਰਜ ਕਤਾ ਗਿਆ, ਜਿਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 98 ਲੱਢ ਤੋਂ ਪਾਰ ਪਹੁੰਚ ਗਈ। ਰਾਹਤ ਦੀ ਗੱਲ ਇਹ ਹੈ ਕਿ ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਸੁਧਾਰ ਹੋਣ ਨਾਲ ਸਰਗਰਮ ਮਾਮਲਿਆਂ ਦੀ ਗਿਣਤਂ ਘੱਟ ਰਹੀ ਹੈ ਤੇ ਇਨ੍ਹਾਂ ਦੀ ਦਰ ਘੱਟ ਕੇ 3.66 ਫੀਸਦੀ ਹੋ ਗਈ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 30,005 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਦੇ ਕੁੱਲ ਮਾਮਲੇ 98.26 ਲੱਖ ਹੋ ਗਏ ਹਨ। ਇਸ ਦੌਰਾਨ 33,494 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਨੂੰ ਹਰਾ ਦੇਣ ਵਾਲਿਆਂ ਦੀ ਗਿਣਤੀ 93.24 ਲੱਖ ਹੋ ਗਈ ਹੈ ਤੇ ਸਰਗਰਮ ਮਾਮਲੇ 3930 ਦੀ ਕਮੀ ਨਾਲ 3.59 ਲੱਖ ਰਹਿ ਗਏ ਹਨ। ਇਸ ਦੌਰਾਨ 442 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,42,628 ਹੋ ਗਿਆ ਹੈ। ਦੇਸ਼ ‘ਚ ਕੋਰੋਨਾ ਮਾਮਲਿਆਂ ਦੀ ਰਿਕਵਰੀ ਰੇਟ 94.89 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰ 3.66 ਫੀਸਦੀ ਹੈ। ਜਦੋਂਕਿ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ।
- 442 ਹੋਰ ਮਰੀਜ਼ਾਂ ਦੀ ਮੌਤ
- ਰਿਕਵਰੀ ਰੇਟ 94.89 ਫੀਸਦੀ
- ਸਰਗਰਮ 3.66 ਫੀਸਦੀ ਹੈ।
- ਮ੍ਰਿਤਕ ਦਰ 1.45 ਫੀਸਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.