ਲਹਿਰਾਗਾਗਾ ‘ਚ ਕੁਹਾੜੀ ਮਾਰ ਕੇ ਨੌਜਵਾਨ ਦਾ ਕਤਲ
ਲਹਿਰਾਗਾਗਾ। ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ‘ਚ ਇੱਕ ਨੌਜਵਵਾਨ ਦਾ ਕੁਹਾੜ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਸ਼ਿਵਾ ਕਲੋਨੀ ਵਜੋਂ ਹੋਈ ਹੈ।

ਕਤਲ ਦਾ ਕਾਰਨ ਪੁਰਾਣੀ ਰੰਜ਼ਿਸ ਦੱਸੀ ਜਾ ਰਹੀ ਹੈ। ਅਮਨਦੀਪ ਦਾ ਕਤਲ ਦੇਰ ਰਾਤ ਕੀਤਾ ਹੈ ਜਿਸ ਦੀ ਲਾਸ਼ ਸ਼ਿਵਾ ਕਲੋਨੀ ਨੇੜੇ ਮਿਲੀ ਹੈ, ਜਿਸ ਦਾ ਬੁਰੀ ਤਰ੍ਹਾਂ ਨਾਲ ਵੱਢ-ਟੁੱਕ ਕੇ ਕੀਤਾ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.













