ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home ਇੱਕ ਨਜ਼ਰ ਅੱਜ ਤੋਂ ਸੈਲਾਨ...

    ਅੱਜ ਤੋਂ ਸੈਲਾਨੀਆਂ ਲਈ ਮੁੜ ਖੁੱਲ੍ਹੇਗਾ ਛੱਤਬੀੜ ਚਿੜੀਆਘਰ

    ਭਾਰਤੀ ਲੂੰਬੜੀ ਨੂੰ ਆਪਣੇ ਨਵੇਂ ਜਨਮੇ ਬੱਚਿਆਂ ਨਾਲ ਪਹਿਲੀ ਵਾਰ ਵੇਖਿਆ ਜਾ ਸਕੇਗਾ

    ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਰਕਾਰ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਚਿੜੀਆਘਰ ਸੈਲਾਨੀਆਂ, ਕਰਮਚਾਰੀਆਂ ਅਤੇ ਪਸ਼ੂਆਂ ਦੀ ਸੁਰੱਖਿਆ ਲਈ ਸਖ਼ਤ ਕੋਵਿਡ-19 ਪਰੋਟੋਕੋਲ ਦੀ ਪਾਲਣਾ ਕਰਦਿਆਂ 10 ਦਸੰਬਰ, 2020 ਤੋਂ ਛੱਤਬੀੜ ਚਿੜੀਆਘਰ ਨੂੰ ਦੁਬਾਰਾ ਖੁੱਲ੍ਹਣ ਲਈ ਪ੍ਰਵਾਨਗੀ ਦੇ ਦਿੱਤੀ ਹੈ ਇਹ ਜਾਣਕਾਰੀ ਫੀਲਡ ਡਾਇਰੈਕਟਰ ਐਮ.ਸੀ. ਜ਼ੂਲੋਜੀਕਲ ਪਾਰਕ, ਛੱਤਬੀੜ ਡਾਕਟਰ ਐਮ. ਸੁਧਾਗਰ ਨੇ ਦਿੱਤੀ ਪਹਿਲੀ ਵਾਰ ਸੈਲਾਨੀਆਂ ਨੂੰ ਸ਼ੇਰ ਦੇ ਬੱਚੇ ਅਮਰ, ਅਰਜੁਨ ਅਤੇ ਦਿਲਨੂਰ ਨੂੰ ਦੇਖਣ ਦਾ ਮੌਕਾ ਮਿਲੇਗਾ ਇਸ ਦੇ ਨਾਲ ਹੀ ਭਾਰਤੀ ਲੂੰਬੜੀ ਨੂੰ ਆਪਣੇ ਨਵੇਂ ਜੰਮੇ ਬੱਚਿਆਂ ਨਾਲ ਪਹਿਲੀ ਵਾਰ ਦੇਖਿਆ ਜਾ ਸਕੇਗਾ

    ਇਸ ਤੋਂ ਇਲਾਵਾ, ਚਿੜੀਆਘਰ ਵਿਚ ਸੈਲਾਨੀਆਂ ਲਈ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਜਿਵੇਂ ਮੌਮ ਐਂਡ ਬੇਬੀ ਕੇਅਰ ਰੂਮ, ਮੁਫ਼ਤ ਵਾਈ-ਫਾਈ ਹਾਟਸਪੋਟਸ, ਕਾਫੀ ਬੂਥ, ਕੰਟਰੋਲ ਰੂਮ, ਸੈਲਫੀ ਪੁਆਇੰਟਸ, ਨਵਾਂ ਆਰਾਮ ਘਰ, ਪਰੇਸ਼ਾਨੀ ਰਹਿਤ ਪਾਰਕਿੰਗ, ਟੱਚ ਫ੍ਰੀ ਹੈਂਡ ਵਾਸ਼ ਅਤੇ ਸੈਨੀਟਾਈਜ਼ਰ ਡਿਸਪੈਂਸਰ ਵੀ ਦਿੱਤੀਆਂ ਜਾ ਰਹੀਆਂ ਹਨ

    ਲੋਕਾਂ ਦੀ ਮੰਗ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਚਿੜੀਆਘਰ ਪ੍ਰਸ਼ਾਸਨ ਨੇ ਛੱਤਬੀੜ ਚਿੜੀਆਘਰ ਅਤੇ ਆਉਣ ਵਾਲੇ ਦਰਸ਼ਕਾਂ ਦੀ ਸਹੂਲਤ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐਸਓਪੀ) ‘ਤੇ ਅਮਲ ਕਰਦਿਆਂ ਚਿੜੀਆਘਰ ਨੂੰ ਦੁਬਾਰਾ ਖੋਲ੍ਹਣ ਲਈ ਤਿਆਰੀ ਮੁਕੰਮਲ ਕਰ ਲਈ ਹੈ ਚਿੜੀਆਘਰ ਵਿਚ ਆਉਣ ਵਾਲੇ ਸੈਲਾਨੀਆਂ, ਕਰਮਚਾਰੀਆਂ, ਕਾਮਿਆਂ ਅਤੇ ਜਾਨਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਸਓਪੀ ਅਨੁਸਾਰ ਪ੍ਰੋਟੋਕੋਲ ਅਤੇ ਦਿਸ਼ਾ ਨਿਰਦੇਸ਼ਾਂ ਦਿੱਤੇ ਗਏ ਹਨ

    ਚਿੜੀਆਘਰ ਵਿਚ ਹਰ ਸਮੇਂ ਸੈਲਾਨੀਆਂ ਦੀ ਆਮਦ ਸਮਰੱਥਾ ਨੂੰ ਯਕੀਨੀ ਬਣਾਉਣ ਲਈ, ਚਿੜੀਆਘਰ ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਨੂੰ ਨਿਯਮਿਤ ਕੀਤਾ ਗਿਆ ਹੈ ਚਿੜੀਆਘਰ ਵਿੱਚ ਹਾਲਾਤ ਆਮ ਵਾਂਗ ਹੋਣ ਤੱਕ ਇੱਕ ਦਿਨ ਵਿੱਚ ਵੱਧ ਤੋਂ ਵੱਧ 2700 ਸੈਲਾਨੀਆਂ ਨੂੰ ਚਿੜੀਆਘਰ ਵਿਚ ਐਂਟਰੀ ਦੀ ਆਗਿਆ ਦਿੱਤੀ ਜਾਵੇਗੀ ਐਂਟਰੀ ਤੋਂ ਬਾਅਦ ਐਂਟਰੀ ਟਿਕਟ ਸਿਰਫ ਦੋ ਘੰਟਿਆਂ ਲਈ ਮੰਨਣਯੋਗ ਹੋਵੇਗੀ ਚਿੜੀਆਘਰ ਵਿੱਚ ਐਂਟਰੀ, ਪਾਰਕਿੰਗ, ਬੈਟਰੀ ਸੰਚਾਲਿਤ ਕਾਰਾਂ ਆਦਿ ਦੀਆਂ ਟਿਕਟਾਂ ਆਨ ਲਾਈਨ ਬੁਕਿੰਗ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ

    ਗੰਦਗੀ ਫੈਲਣ ਨੂੰ ਰੋਕਣ ਅਤੇ ਸਵੈ-ਸਫਾਈ ਬਣਾਈ ਰੱਖਣ ਲਈ, ਚਿੜੀਆਘਰ ਵਿੱਚ ਐਂਟਰੀ ਅਤੇ ਹੋਰ ਮਹੱਤਵਪੂਰਨ ਥਾਵਾਂ ‘ਤੇ, ਮੈਡੀਕੇਟਡ ਫੁੱਟ ਮੈਟ, ਟੱਚ-ਫ੍ਰੀ ਸੈਂਸਰ ਅਧਾਰਤ ਹੈਂਡ ਵਾਸ਼ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ ਚਿੜੀਆਘਰ ਦੀਆਂ ਸਾਰੀਆਂ ਮਹੱਤਵਪੂਰਨ ਸਹੂਲਤਾਂ ਵਿਚ ਟਚ-ਫ੍ਰੀ ਸੈਨੀਟਾਈਜ਼ਰ ਡਿਸਪੈਂਸਸਰ ਸਥਾਪਤ ਕੀਤੇ ਗਏ ਹਨ ਬੈਰੀਕੇਡਾਂ, ਜਾਨਵਰਾਂ ਦੇ ਘੇਰਿਆਂ ਤੋਂ ਬਾਹਰ ਦੀ ਰੇਲਿੰਗ, ਜਨਤਕ ਸਹੂਲਤਾਂ (ਪਖਾਨੇ, ਪੀਣ ਵਾਲੇ ਪਾਣੀ ਵਾਲੀਆਂ ਥਾਵਾਂ, ਮੀਂਹ ਵਾਲੀ ਪਨਾਹ, ਮਨੋਰੰਜਨ ਪੁਆਇੰਟ ਆਦਿ) ਨੂੰ ਸੈਨੀਟਾਈਜ਼ ਕਰਨ ਲਈ ਇੱਕ ਸਮਰਪਿਤ ਟੀਮ ਤਾਇਨਾਤ ਕੀਤੀ ਗਈ ਹੈ ਅਤੇ ਇਹਨਾਂ ਦੀ ਵਰਤੋਂ ਅੰਤਰਾਲਾ ਵਿਚ ਕੀਤੀ ਜਾਵੇਗੀ
    ਸੈਲਾਨੀਆਂ ਲਈ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੈਲਾਨੀ ਤਾਂ ਹੀ ਚਿੜੀਆਘਰ ਆ ਸਕਣਗ ਜਦੋਂ ਉਨ੍ਹਾਂ ਨੂੰ ਖੰਘ, ਜ਼ੁਕਾਮ ਅਤੇ ਬੁਖਾਰ ਦੇ ਲੱਛਣ ਨਹੀਂ ਹੋਣਗੇ ਚਿੜੀਆਘਰ ਵਿੱਚ ਹਾਲਾਤ ਆਮ ਵਾਂਗ ਹੋਣ ਤੱਕ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਚਿੜੀਆਘਰ ਨਾ ਆਉਣ ਦੀ ਅਪੀਲ ਕੀਤੀ ਜਾਂਦੀ ਹੈ

    ਚਿੜੀਆਘਰ ਲਈ ਸਮਾਂ ਸਾਰਣੀ:-

    • ਸਵੇਰ 09:30 – ਚਿੜਿਆਘਰ ਵਿਚ ਐਂਟਰੀ ਸ਼ੁਰੂ
    • ਸਵੇਰ 09:30 ਤੋਂ 11:30 – ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨ
    • ਸਵੇਰੇ 11:30 ਤੋਂ 12:00 – ਸਵੱਛਤਾ ਲਈ ਅੰਤਰਾਲ
    • ਦੁਪਿਹਰ 12:00 ਤੋਂ 02:00 ਵਜੇ – ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨ
    • 02:00 ਵਜੇ ਤੋਂ 02:30 ਵਜੇ – ਸਵੱਛਤਾ ਲਈ ਅੰਤਰਾਲ
    • ਦੁਪਿਹਰ 02:30 ਵਜੇ ਤੋਂ 04:30 ਵਜੇ – ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨ
    • 04:30 ਵਜੇ- ਚਿੜੀਆਘਰ ਵਿੱਚ ਐਂਟਰੀ ਬੰਦ ਕਰ ਦਿੱਤੀ ਜਾਵੇਗੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.