ਕਿਸਾਨ ਅੰਦੋਲਨ ਬਨਾਮ ਲੋਕ ਅੰਦੋਲਨ

ਕਿਸਾਨ ਅੰਦੋਲਨ ਬਨਾਮ ਲੋਕ ਅੰਦੋਲਨ

ਬੀਤੇ ਦਿਨ ਕਿਸਾਨ ਅੰਦੋਲਨ ਦੀ ਹਮਾਇਤ ‘ਚ ਭਾਰਤ ਬੰਦ ਦਾ ਸੱਦਾ ਵੱਡੇ ਪੱਧਰ ‘ਤੇ ਕਾਮਯਾਬ ਰਿਹਾ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ‘ਚ ਇਹ ਪਹਿਲਾ ਮੌਕਾ ਸੀ ਜਦੋਂ ਗੈਰ-ਕਿਸਾਨੀ ਵਰਗਾਂ ਨੇ ਇਸ ਅੰਦੋਲਨ ਦੀ ਨਾ ਸਿਰਫ਼ ਹਮਾਇਤ ਕੀਤੀ ਸਗੋਂ ਹੜਤਾਲ ‘ਚ ਖੁਦ ਸ਼ਾਮਲ ਹੋਏ ਵਕੀਲਾਂ, ਪੱਤਰਕਾਰਾਂ, ਆੜ੍ਹਤੀਆਂ, ਮੁਲਾਜ਼ਮ ਜਥੇਬੰਦੀਆਂ, ਗਾਇਕਾਂ ਤੇ ਧਾਰਮਿਕ, ਸਮਾਜਿਕ ਸੰਸਥਾਵਾਂ ਤੇ ਜਥੇਬੰਦੀਆਂ ਨੇ ਹੜਤਾਲ ਦੌਰਾਨ ਪ੍ਰਦਰਸ਼ਨ ਕੀਤਾ ਇਹ ਹੜਤਾਲ ਇਹ ਸੰਦੇਸ਼ ਦੇਣ ‘ਚ ਜ਼ਰੂਰ ਕਾਮਯਾਬ ਹੋਈ ਹੈ ਕਿ ਖੇਤੀ ਬਾਰੇ ਚਿੰਤਾ ਸਿਰਫ਼ ਕਿਸਾਨੀ ਵਰਗ ਤੱਕ ਸੀਮਤ ਨਹੀਂ ਸਗੋਂ ਸਮਾਜ ਦੇ ਹੋਰ ਵਰਗਾਂ ਨੂੰ ਵੀ ਇਸ ਤੋਂ ਪ੍ਰਭਾਵਿਤ ਹੋਣ ਦੀ ਚਿੰਤਾ ਹੈ 20 ਦੇ ਕਰੀਬ ਸਿਆਸੀ ਪਾਰਟੀਆਂ ਨੇ ਵੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ ਆਬਾਦੀ ਦਾ ਵੱਡਾ ਹਿੱਸਾ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ

ਭਾਵੇਂ ਕਾਨੂੰਨ ਦੀ ਹਮਾਇਤ ‘ਚ ਸਰਕਾਰ ਦੇ ਆਪਣੇ ਤਰਕ ਹਨ ਪਰ ਕਾਨੂੰਨ ਸ਼ਾਸਤਰ ਦੀ ਭਾਸ਼ਾ ‘ਚ ਬਹੁਤ ਵੱਡੇ ਪੱਧਰ ‘ਤੇ ਵਿਰੋਧ ਕਾਨੂੰਨ ਦੀ ਪ੍ਰਾਸੰਗਿਕਤਾ ‘ਤੇ ਸਵਾਲ ਖੜ੍ਹੇ ਕਰਦਾ ਹੈ ਕੋਈ ਵੀ ਕਾਨੂੰਨ ਲੋਕ ਰਾਏ ਦਾ ਪ੍ਰਤੀਬਿੰਬ ਹੋਣਾ ਚਾਹੀਦਾ ਹੈ ਜਦੋਂ ਕਿਸਾਨਾਂ ਦੇ ਤਰਕਾਂ ਨੂੰ ਖੁਦ ਸਰਕਾਰ ਹੀ ਸਵੀਕਾਰ ਕਰਦੀ ਹੈ ਕਿ ਕਾਨੂੰਨ ‘ਚ ਸੋਧਾਂ ਕੀਤੀਆਂ ਜਾ ਸਕਦੀਆਂ ਹਨ ਤਾਂ ਫ਼ਿਰ ਸਹਿਮਤੀ ਦੇ ਮੱਦੇਨਜ਼ਰ ਕਿਸਾਨਾਂ ਦੀ ਚਿੰਤਾ ਦਾ ਨਿਵਾਰਨ ਹੋਣਾ ਚਾਹੀਦਾ ਹੈ ਕਿਸਾਨ ਆਗੂਆਂ ਦਾ ਇਹ ਦਾਅਵਾ ਇਸ ਗੱਲ ਨੂੰ ਹੋਰ ਪੁਖ਼ਤਾ ਕਰਦਾ ਹੈ ਕਿ ਮੀਟਿੰਗ ਦੌਰਾਨ ਬਹੁਤੇ ਬਿੰਦੂਆਂ ‘ਤੇ ਮੰਤਰੀਆਂ ਤੇ ਅਧਿਕਾਰੀਆਂ ਕੋਲ ਕੋਈ ਜਵਾਬ ਨਹੀਂ ਸੀ

ਸਿਆਸੀ ਪਾਰਟੀਆਂ ਨੇ ਇਸ ਅੰਦੋਲਨ ‘ਚ ਭਾਵੇਂ ਆਪਣਾ-ਆਪਣਾ ਪੱਲਾ ਬਚਾਉਣ ਜਾਂ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕੀਤੀ ਹੈ ਫ਼ਿਰ ਵੀ ਅੰਦੋਲਨ ‘ਚ ਕਿਸਾਨ ਤੇ ਰਾਜਨੀਤੀ ਵੱਖ-ਵੱਖ ਹੀ ਰਹੇ ਹਨ ਆਮ ਤੌਰ ‘ਤੇ ਹੀ ਵਿਰੋਧੀ ਪਾਰਟੀਆਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦੀਆਂ ਹਨ ਪਰ ਉਹ ਵੀ ਇੰਨੇ ਵੱਡੇ ਪੱਧਰ ‘ਤੇ ਸੰਘਰਸ਼ ਕਰਨ ‘ਚ ਕਦੇ ਕਾਮਯਾਬ ਨਹੀਂ ਹੋਈਆਂ ਅੰਦੋਲਨ ਇਹ ਪ੍ਰਭਾਵ ਤਾਂ ਸਪੱਸ਼ਟ ਦੇ ਰਿਹਾ ਹੈ ਕਿ ਕਿਸਾਨ ਰਾਜਨੀਤਿਕ ਪਾਰਟੀਆਂ ਦੁਆਰਾ ਗੁੰਮਰਾਹ ਹੋਣ ਦੀ ਬਜਾਇ ਰਾਜਨੀਤਿਕ ਪਾਰਟੀਆਂ ਨੂੰ ਕੋਈ ਮੌਕਾ ਹੀ ਨਹੀਂ ਦੇ ਰਿਹਾ ਹੈ

ਕਿਸਾਨ ਅੰਦੋਲਨ ਦੀ ਇਹ ਵੀ ਇੱਕ ਪ੍ਰਾਪਤੀ ਹੈ ਕਿ ਉਨ੍ਹਾਂ ਦਾ ਸੰਘਰਸ਼ ਸ਼ਾਂਤਮਈ ਤੇ ਸਿਧਾਂਤਕ ਰਿਹਾ ਹੈ ਕਿਸਾਨਾਂ ਨੇ ਸਰਕਾਰ ਦੇ ਗੱਲਬਾਤ ਦੇ ਮੁੱਦੇ ਨੂੰ ਸਵੀਕਾਰ ਕਰਕੇ 5 ਮੀਟਿੰਗਾਂ ਕੀਤੀਆਂ ਹਨ ਹੁਣ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ‘ਤੇ ਪੂਰੀ ਗੰਭੀਰਤਾ ਨਾਲ ਵਿਚਾਰ ਕਰਕੇ ਇਸ ਦਾ ਠੋਸ ਹੱਲ ਕੱਢਣਾ ਚਾਹੀਦਾ ਹੈ ਮੌਸਮ ਤੇ ਹੋਰ ਤਕਲੀਫ਼ਾਂ ਦੇ ਦੌਰ ‘ਚ ਇਸ ਸੰਘਰਸ਼ ਦਾ ਕੋਈ ਸੁਖਾਵਾਂ ਅੰਤ ਹੋਣਾ ਚਾਹੀਦਾ ਹੈ ਮੀਟਿੰਗਾਂ ਦਾ ਮੰਤਵ ਹੱਲ ਕੱਢਣਾ ਹੋਵੇ ਨਾ ਕਿ ਮਸਲੇ ਨੂੰ ਲਟਕਾਉਣ ਦਾ ਜ਼ਰੀਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.