ਹਾਦਸੇ ਦੌਰਾਨ ਪੰਜ ਲੋਕ ਹੋਏ ਜ਼ਖਮੀ
ਸਤਨਾ। ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ ਦੇ ਅਮਰਪਟਨ ਥਾਣਾ ਖੇਤਰ ਵਿਚ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਖਾਈ ‘ਚ ਡਿੱਗ ਗਈ। ਕਾਰ ਵਿਚ ਸਵਾਰ ਇਕ ਮਾਸੂਮ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਸਮੇਤ ਪੰਜ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਪਿੰਡ ਕੰਚਨਪੁਰ ਨੇੜੇ ਪਿੰਡ ਜੁਦੌਰੀ ਥਾਣਾ ਬਕੁੰਦਪੁਰ ਜ਼ਿਲ੍ਹਾ ਰੇਵਾ ਦੇ ਲੋਕ ਕਾਰ ਵਿੱਚ ਸਵਾਰ ਹੋ ਕੇ ਸਤਨਾ ਵੱਲ ਆ ਰਹੇ ਸਨ। ਇਸ ਹਾਦਸੇ ਵਿੱਚ ਪੰਜ ਮਹੀਨੇ ਦੀ ਇੱਕ ਬੱਚੀ ਸ਼੍ਰੇਆ ਸਾਕੇਤ ਦੀ ਮੌਤ ਹੋ ਗਈ। ਕਈਆਂ ਨੂੰ ਜ਼ਖਮੀ ਹਾਲਤ ਵਿੱਚ ਰੀਵਾ ਸੰਜੇ ਗਾਂਧੀ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.