ਕਿਸਾਨਾਂ ਦੇ ਹੱਕ ‘ਚ ਜੰਤਰ-ਮੰਤਰ ‘ਤੇ ਲਾਇਆ ਧਰਨਾ
ਚੰਡੀਗੜ੍ਹ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾ ਦੇ ਹੱਕ ‘ਚ ਸਿਆਸੀ ਆਗੂ ਵੀ ਦਿੱਲੀ ਪਹੁੰਚੇ ਹਨ। ਪੰਜਾਬ ਸਰਕਾਰ ਦੇ ਐਮ.ਪੀ. ਰਨਵੀਤ ਸਿੰਘ ਬਿੱਟੂ, ਗੁਰਜੀਤ ਔਜਲਾ, ਪ੍ਰਨੀਤ ਕੌਰ, ਡਾ. ਅਮਰ ਸਿੰਘ, ਮਨੀਸ਼ ਤਿਵਾੜੀ ਆਦਿ ਦਿੱਲੀ ਦੇ ਜੰਤਰ-ਮੰਤਰ ‘ਤੇ ਪਹੁੰਚੇ ਹਨ। ਹਾਲਾਂਕਿ ਦਿੱਲੀ ਪੁਲਿਸ ਨੇ ਪੰਜਾਬ ਦੇ ਕਾਂਗਰਸੀ ਸਾਂਸਦਾਂ ਨੂੰ ਜੰਤਰ-ਮੰਤਰ ‘ਤੇ ਨਾ ਜਾਣ ਲਈ ਕਿਹਾ ਗਿਆ ਸੀ।
ਕਾਂਗਰਸ ਪਾਰਲੀਮੈਂਟ ਦੇ ਸਾਰੇ ਮੈਂਬਰ ਜੰਤਰ-ਮੰਤਰ ਧਰਨੇ ‘ਤੇ ਬੈਠ ਗਏ ਹਨ। ਕਿਸਾਨਾਂ ਦੇ ਹੱਕ ‘ਚ ਧਰਨੇ ‘ਤੇ ਬੈਠੇ ਕਾਂਗਰਸ ਦੇ ਸਾਂਸਦਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸੇ ਦੀ ਗੱਲ ਨਹੀਂ ਸੁਣ ਰਹੀ ਹੈ ਤੇ ਅਸੀਂ ਇਸ ਨੂੰ ਜਗਾਉਣ ਲਈ ਆਏ। ਉਨ੍ਹਾਂ ਕਿਹਾ ਕਿ ਏਨੀ ਠੰਢ ‘ਚ ਪਿਛਲੇ 12 ਦਿਨਾਂ ਤੋਂ ਕਿਸਾਨ ਧਰਨੇ ‘ਤੇ ਬੈਠੇ ਹਨ ਪਰ ਸਰਕਾਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣ ਰਹੀ। ਰਵਨੀਤ ਬਿੱਟੂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਵਿੰਟਰ ਪਾਰਲੀਮੈਂਟ ਸੈਸ਼ਨ ਸੱਦਣਾ ਚਾਹੀਦਾ ਹੈ ਤੇ ਜਿਵੇਂ ਪਹਿਲਾਂ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਪਾਰਲੀਮੈਂਅ ‘ਚ ਆਪਦੀ ਗੱਲ ਰੱਖੀ ਸੀ ਤੇ ਹੁਣ ਵੀ ਉਹ ਆਪਣੀ ਗੱਲ ਹੋਰ ਮਜ਼ਬੂਤੀ ਨਾਲ ਰੱਖਣਗੇ। ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਇਹ ਕਾਲੇ ਕਾਨੂੰਨ ਵਾਪਸ ਲਏ ਜਾਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.