ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home ਇੱਕ ਨਜ਼ਰ ਪਟਿਆਲਾ ਜ਼ਿਲ੍ਹੇ...

    ਪਟਿਆਲਾ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ਿਟਿਵ ਛੇ ਮਰੀਜ਼ਾਂ ਦੀ ਹੋਈ ਮੌਤ

    New Strain Corona

    49 ਕੋਵਿਡ ਪਾਜ਼ਿਟਿਵ ਕੇਸਾਂ ਦੀ ਹੋਈ ਪੁਸ਼ਟੀ

    ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਅੱਜ ਛੇ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 49 ਹੋਰ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਅੰਦਰ ਪਾਜ਼ਿਟਿਵ ਕੇਸਾਂ ਦੀ ਗਿਣਤੀ 14,865 ਹੋ ਗਈ ਹੈ। ਅੱਜ 48 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਤੇ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 13,954 ਹੋ ਗਈ ਹੈ।  ਮੌਤਾਂ ਦੀ ਗਿਣਤੀ 442 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 469 ਤੇ ਚੱਲ ਰਹੀ ਹੈ।

    ਸਿਵਲ ਸਰਜ਼ਨ ਡਾ. ਹਰੀਸ ਮਲਹੋਤਰਾ ਨੇ ਦੱਸਿਆ ਕਿ ਅੱਜ ਆਏ 49 ਕੇਸਾਂ ‘ਚੋਂ ਪਟਿਆਲਾ ਸ਼ਹਿਰ ਤੋਂ 31, ਰਾਜਪੁਰਾ ਤੋਂ 8, ਸਮਾਣਾ ਤੋਂ 01, ਬਲਾਕ ਭਾਦਸੋਂ ਤੋਂ 02, ਬਲਾਕ ਕੌਲੀ ਤੋਂ 02, ਬਲਾਕ ਕਾਲੋਮਾਜਰਾ ਤੋਂ 03 ਅਤੇ ਬਲਾਕ ਹਰਪਾਲਪੁਰ 02 ਕੇਸ ਰਿਪੋਰਟ ਹੋਏ ਹਨ। ਜਿਨ੍ਹਾਂ ‘ਚੋਂ 07 ਪਾਜ਼ਿਟਿਵ ਕੇਸਾਂ ਦੇ ਸੰਪਰਕ ਅਤੇ 42 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ।

    ਉਨ੍ਹਾਂ ਦੱਸਿਆ ਕਿ ਜਿਹੜੇ ਅੱਜ ਛੇ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚ ਪਹਿਲਾ ਤਹਿਸੀਲ ਨਾਭਾ ਦੇ ਪਿੰਡ ਭੋਰੇ ਦੀ ਰਹਿਣ ਵਾਲੀ 45 ਸਾਲਾ ਔਰਤ ਜੋ ਕਿ ਹਾਈਪਰਟੈਂਸ਼ਨ ਦੀ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ।

    ਦੁਸਰਾ ਸਮਾਣਾ ਦੇ ਮੁਹੱਲਾ ਸ਼ਿਵ ਮੰਦਰ ਦਾ ਰਹਿਣ ਵਾਲਾ 78 ਸਾਲਾ ਬਜੁਰਗ ਜੋ ਕਿ ਸ਼ੁਗਰ, ਹਾਈਪਰਟੈਂਸ਼ਨ ਅਤੇ ਦਿਲ ਦੀਆਂ ਬਿਮਾਰੀਆਂ ਦਾ ਮਰੀਜ਼ ਸੀ ਅਤੇ ਤੀਸਰਾ ਤਹਿਸੀਲ ਸਮਾਣਾ ਦੇ ਪਿੰਡ ਬਦਨਪੁਰ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜਿਸ ਦੀ ਰਾਜਿੰਦਰਾ ਹਸਪਤਾਲ ਵਿੱਚ ਪੰਹੁਚਣ ਤੋਂ ਪਹਿਲਾ ਰਸਤੇ ਵਿੱਚ ਹੀ ਮੌਤ ਹੋ ਗਈ। ਚੌਥਾ ਰਾਜਪੁਰਾ ਦੇ ਗਾਂਧੀ ਕਲੋਨੀ ਦਾ ਰਹਿਣ ਵਾਲਾ 35 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ,

    ਪੰਜਵਾਂ ਪਟਿਆਲਾ ਸ਼ਹਿਰ ਦੀ ਡੀ.ਐਲ.ਐਫ ਕਲੋਨੀ ਦਾ ਰਹਿਣ ਵਾਲਾ 69 ਸਾਲਾ ਬਜੁਰਗ ਜੋਂ ਕਿ ਹਾਈਪਰਟੈਂਸ਼ਨ ਅਤੇ ਦਿੱਲ ਦੀਆਂ ਬਿਮਾਰੀਆਂ ਦਾ ਮਰੀਜ ਸੀ ਅਤੇ ਲੁਧਿਆਣਾ ਦੇ ਨਿਜੀ ਹਸਪਤਾਲ ਵਿੱਚ ਦਾਖਲ਼ ਸੀ, ਛੇਵਾਂ ਰਣਜੀਤ ਨਗਰ ਦਾ ਰਹਿਣ ਵਾਲਾ 56 ਸਾਲਾ ਪੁਰਸ਼ ਜੋ ਕਿ ਸ਼ੁਗਰ ਅਤੇ ਦਿਲ ਦੀ ਬਿਮਾਰੀ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ਼ ਸੀ।

    ਡਾ. ਮਲਹੋਤਰਾ ਨੇਂ ਦੱਸਿਆ ਕਿ ਸਮਾਂ ਪੂਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਰਾਜਪੁਰਾ ਦੇ ਐਸ.ਬੀ.ਐਸ ਨਗਰ ਅਤੇ ਨਾਭਾ ਦੇ ਪ੍ਰੀਤ ਵਿਹਾਰ ਵਿੱਚ ਲਗਾਈ ਮਾਈਕਰੋ ਕੰਟੈਨਮੈਂਟ ਹਟਾ ਦਿੱਤੀਆਂ ਗਈਆਂ ਹਨ।

    ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਅੱਜ 1680 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲ੍ਹੇ ਅੰਦਰ ਹੁਣ ਤੱਕ ਕੋਵਿਡ ਜਾਂਚ ਸਬੰਧੀ 2,51,844 ਸੈਂਪਲ ਲਏ ਜਾ ਚੁੱਕੇ ਹਨਜਿਹਨਾਂ ਵਿਚੋਂ  14,865 ਕੋਵਿਡ ਪਾਜ਼ਿਟਿਵ, 2,33,844 ਨੇਗੇਟਿਵ ਅਤੇ ਲਗਭਗ 2735 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.