ਚਿੰਤਾ ਵਧਾਉਂਦੀ ਪਾਕਿ-ਅਫ਼ਗਾਨ ਨੇੜਤਾ

ਚਿੰਤਾ ਵਧਾਉਂਦੀ ਪਾਕਿ-ਅਫ਼ਗਾਨ ਨੇੜਤਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਿਛਲੇ ਦਿਨੀਂ ਅਫ਼ਗਾਨਿਸਤਾਨ ਯਾਤਰਾ ‘ਤੇ ਗਏ ਯਾਤਰਾ ਤੋਂ ਬਾਅਦ ਹੋਈ ਪ੍ਰੈਸ-ਬ੍ਰੀਫ਼ਿੰਗ ‘ਚ ਅਫ਼ਗਾਨ ਰਾਸ਼ਟਰਪਤੀ ਅਸ਼ਰਫ਼ ਗਨੀ ਅਹਿਮਦਜਈ ਅਤੇ ਇਰਮਾਨ ਖਾਨ ਨੇ ਜਿਸ ਤਰ੍ਹਾਂ ਇੱਕ-ਦੂਜੇ ਦੇ ਸੋਹਲੇ ਗਏ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਦੋਵੇਂ ਦੇਸ਼ ਅਤੀਤ ਦੀ ਕੜਵਾਹਟ ਨੂੰ ਭੁਲਾ ਕੇ ਸਬੰਧਾਂ ਦੇ ਨਵੇਂ ਦੌਰ ‘ਚ ਪ੍ਰਵੇਸ਼ ਨੂੰ ਕਾਹਲੇ ਹਨ ਪ੍ਰੈਸ-ਬ੍ਰੀਫ਼ਿੰਗ ਦੌਰਾਨ ਅਸ਼ਰਫ਼ ਗਨੀ ਨੇ ਇਮਰਾਨ ਦੇ ਦੌਰੇ ਨੂੰ ਇਤਿਹਾਸਕ ਦੱਸਿਆ, ਦੂਜੇ ਪਾਸੇ ਇਮਰਾਨ ਨੇ ਅਫ਼ਗਾਨਿਸਤਾਨ ‘ਚ ਸ਼ਾਂਤੀ ਸਥਾਪਨਾ ਲਈ ਕੋਈ ਕਸਰ ਨਾ ਛੱਡਣ ਦੀ ਗੱਲ ਕਹੀ ਯਾਤਰਾ ਦੌਰਾਨ ਜਿਸ ਤਰ੍ਹਾਂ ਦੋਵੇਂ ਆਗੂ ਇੱਕ-ਦੂਜੇ ਨਾਲ ਗਲਵੱਕੜੀਆਂ ਪਾਉਂਦੇ ਨਜ਼ਰ ਆਏ ਉਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਮਰਾਨ ਦੇ ਇਸ ਦੌਰੇ ਦਾ ਮਕਸਦ ਸਿਰਫ਼ ਅਫ਼ਗਾਨਿਸਤਾਨ ‘ਚ ਸ਼ਾਂਤੀ ਸਥਾਪਨਾ ਦੀ ਕੋਸ਼ਿਸ਼ ਕਰਨਾ ਹੀ ਨਹੀਂ ਹੈ, ਸਗੋਂ ਪਾਕਿਸਤਾਨ ਅਤੇ ਅਫ਼ਗਾਨਿਤਸਾਨ ਵਿਚਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਵੀ ਹੈ

ਦਰਅਸਲ, ਪਾਕਿਸਤਾਨ ਦੀਆਂ ਕੋਸ਼ਿਸਾਂ ਨਾਲ ਹੀ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਦੋਹਾ ‘ਚ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਸ਼ਾਂਤੀ ਸਮਝੌਤੇ ‘ਤੇ ਦਸਤਖ਼ਤ ਹੋਏ ਇਮਰਾਨ ਖਾਨ ਇਸ ਗੱਲ ਨੂੰ ਜਾਣਦੇ ਹਨ ਕਿ ਅਮਰੀਕੀ ਫੌਜੀਆਂ ਦੀ ਘਰ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ ‘ਚ ਤਾਲਿਬਾਨੀ ਹਮਲੇ ਅਤੇ ਹਿੰਸਾ ਦੀਆਂ ਘਟਨਾਵਾਂ ਵਧਣਗੀਆਂ, ਜਿਸ ਦਾ ਅਸਰ ਪਾਕਿਸਤਾਨ ‘ਤੇ ਵੀ ਪੈ ਸਕਦਾ ਹੈ ਅਜਿਹੇ ‘ਚ ਇਮਰਾਨ ਅਫ਼ਗਾਨਿਸਤਾਨ ਦੀ ਭੂਮਿਕਾ ਨੂੰ ਵਧਾਉਣਾ ਚਾਹੁੰਦੇ ਹਨ ਉਹ ਰਾਸ਼ਟਰਪਤੀ ਗਨੀ ਅਤੇ ਦੂਜੇ ਅਫ਼ਗਾਨ ਆਗੂਆਂ ਦੇ ਦਿਲ ‘ਚ ਇਸ ਵਿਸ਼ਵਾਸ ਨੂੰ ਜਗਾਉਣਾ ਚਾਹੁੰਦੇ ਹਨ ਕਿ ਹਰ ਮੁਸ਼ਕਲ ਸਮੇਂ ‘ਚ ਅਫ਼ਗਾਨਿਸਤਾਨ ਪਾਕਿਸਤਾਨ ਨੂੰ ਆਪਣੇ ਨਾਲ ਖੜ੍ਹਾ ਦੇਖ ਦੇਖੇਗਾ

ਦੂਜੇ ਪਾਸੇ ਲੰਮੇ ਸਮੇਂ ਤੱਕ ਪਾਕਿਸਤਾਨ ‘ਤੇ ਅਵਿਸ਼ਵਾਸ ਕਰਨ ਵਾਲੇ ਗਨੀ ਨੂੰ ਵੀ ਸ਼ਾਇਦ ਇਹ ਲੱਗਣ ਲੱਗਾ ਹੈ ਕਿ ਪਾਕਿਸਤਾਨ ਨੂੰ ਨਾਲ ਲਏ ਬਿਨਾਂ ਉਨ੍ਹਾਂ ਦੇ ਦੇਸ਼ ‘ਚ ਸ਼ਾਂਤੀ ਸਥਾਪਨਾ ਦੀ ਗੱਲ ਕਰਨਾ ਬੇਮਤਲਬ ਹੋਵੇਗਾ ਤਾਲਿਬਾਨ ਦੇ ਪਾਕਿ ਕੁਨੈਕਸ਼ਨ ਨੂੰ ਦੇਖਦੇ ਹੋਏ ਗਨੀ ਦੇ ਅਨੁਮਾਨ ਦਾ ਆਧਾਰ ਗਲਤ ਵੀ ਨਹੀਂ ਹੈ ਸੱਚ ਤਾਂ ਇਹ ਹੈ ਕਿ ਭਾਰਤ-ਅਫ਼ਗਾਨਿਸਤਾਨ ਵਿਚਕਾਰ ਮਜ਼ਬੂਤ ਹੁੰਦੇ ਸਬੰਧ ਅਤੇ ਅਫ਼ਗਾਨ ਆਗੂਆਂ ਦਾ ਭਾਰਤ ਪ੍ਰਤੀ ਵਧਦਾ ਵਿਸ਼ਵਾਸ ਪਾਕਿ ਆਗੂਆਂ ਨੂੰ ਕਦੇ ਰਾਸ ਨਹੀਂ ਆਇਆ ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਵਧਦੇ ਸਬੰਧਾਂ ਨੂੰ ਉਨ੍ਹਾਂ ਨੇ ਹਮੇਸ਼ਾ ਆਪਣੇ ਲਈ ਖ਼ਤਰਾ ਮੰਨਿਆ ਹੈ ਅਫ਼ਗਾਨਿਸਤਾਨ ਨੂੰ ਭਾਰਤ ਦੇ ਪ੍ਰਭਾਵ ਤੋਂ ਦੂਰ ਕਰਨ ਲਈ ਪਾਕਿ ਹੁਕਮਰਾਨ ਹਮੇਸ਼ਾ ਮੌਕੇ ਦੀ ਭਾਲ ‘ਚ ਰਹੇ ਹਨ ਇਮਰਾਨ ਦੀ ਇਸ ਯਾਤਰਾ ਦਾ ਵੀ ਅਸਲ ਮਕਸਦ ਕਿਤੇ ਨਾ ਕਿਤੇ ਭਾਰਤ-ਅਫ਼ਗਾਨਿਸਤਾਨ ਰਿਸ਼ਤਿਆਂ ‘ਚ ਸੰਨ੍ਹ ਲਾਉਣਾ ਹੈ

ਸਾਲ 2001 ‘ਚ ਅਫ਼ਗਾਨਿਸਤਾਨ ‘ਚ ਅਮਰੀਕੀ ਦਖ਼ਲਅੰਦਾਜ਼ੀ ਤੋਂ ਬਾਅਦ ਨਵੀਂ ਸਰਕਾਰ ਬਣੀ ਉਸ ਤੋਂ ਬਾਅਦ ਪਾਕਿਸਤਾਨ ਉੱਥੇ ਲਗਾਤਾਰ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਹਮੇਸ਼ਾ ਤੋਂ ਇਸ ਗੱਲ ਦੀ ਕੋਸ਼ਿਸ਼ ਕਰਦਾ ਰਿਹਾ ਹੈ ਕਿ ਅਫ਼ਗਾਨਿਸਤਾਨ ‘ਚ ਅਜਿਹੀ ਸਰਕਾਰ ਆਵੇ ਜੋ ਪਾਕਿਸਤਾਨ ਹਮਾਇਤੀ ਅਤੇ ਭਾਰਤ ਵਿਰੋਧੀ ਹੋਵੇ ਸਤੰਬਰ 2014 ‘ਚ ਪਾਕਿਸਤਾਨ ਨਾਲ ਰਿਸ਼ਤਿਆਂ ਦੇ ਹਮਾਹਿਤੀ ਅਸ਼ਰਫ਼ ਗਨੀ ਦੇ ਹੱਥਾਂ ‘ਚ ਅਫ਼ਗਾਨਿਤਸਾਨ ਦੀ ਕਮਾਨ ਆਈ ਗਨੀ ਨੇ ਪਾਕਿਸਤਾਨ ਨਾਲ ਸਬੰਧਾਂ ਨੂੰ ਸੰਤੁਲਿਤ ਕਰਦੇ ਹੋਏ ਪਾਕਿਤਸਾਨ ਨੂੰ ਨਾਲ ਲੈ ਕੇ ਅੱਗੇ ਵਧਣ ਦੀ ਨੀਤੀ ਅਪਣਾਈ ਸੱਤਾ ‘ਚ ਆਉਂਦਿਆਂ ਹੀ ਉਨ੍ਹਾਂ ਨੇ ਭਾਰਤ ਨੂੰ ਅਸਹਿਜ਼ ਕਰਨ ਵਾਲੇ ਕੁਝ ਅਹਿਮ ਫੈਸਲੇ ਲਏ ਉਨ੍ਹਾਂ ਨੇ ਨਾ ਸਿਰਫ਼ ਭਾਰਤ ਨਾਲ ਹਥਿਆਰਾਂ ਦੇ ਸੌਦੇ ਨੂੰ ਰੱਦ ਕੀਤਾ ਸਗੋਂ ਆਪਣੇ ਆਰਮੀ ਕੈਡੇਟ ਨੂੰ ਟ੍ਰੇਨਿੰਗ ਲਈ ਪਾਕਿਸਤਾਨ ਅਫ਼ੀਸਰ ਅਕੈਡਮੀ ‘ਚ ਭੇਜਣਾ ਸ਼ੁਰੂ ਕਰ ਦਿੱਤਾ,

ਜਦੋਂਕਿ ਇਸ ਤੋਂ ਪਹਿਲਾਂ ਆਰਮੀ ਕੈਡੇਟ ਸਿਖਲਾਈ ਲਈ ਭਾਰਤ ਆਉਂਦੇ ਰਹੇ ਹਨ ਪਿਛਲੇ ਦਿਨੀਂ ਹੀ ਪਾਕਿਸਤਾਨ ਨੇ ਅਫ਼ਗਾਨ ਨਾਗਰਿਕਾਂ ਲਈ ਛੇ ਮਹੀਨਿਆਂ ਦੇ ਮਲਟੀਪਲ ਵੀਜ਼ੇ ਦੀ ਸ਼ੁਰੂਆਤ ਕੀਤੀ ਹੈ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸਮਝੌਤਾ ਕਰਨ ਲਈ ਵੀ ਸੱਤ ਗੇੜ ਦੀ ਗੱਲਬਾਤ ਹੋ ਗਈ ਹੈ ਸ਼ੱਕ ਇਸ ਗੱਲ ਦਾ ਵੀ ਹੈ ਕਿ ਪਾਕਿਸਤਾਨ ਦੇ ਸੰਦਰਭ ‘ਚ ਗਨੀ ਅਫ਼ਗਾਨਿਸਤਾਨ ਦੀ ਨੀਤੀ ਨੂੰ ਹੋਰ ਲਚਕੀਲਾ ਬਣਾ ਸਕਦੇ ਹਨ, ਤਾਂ ਕਿ ਤਾਲਿਬਾਨ ਨੂੰ ਕਾਬੂ ‘ਚ ਰੱਖਣ ਲਈ ਉਨ੍ਹਾਂ ਨੂੰ ਪਾਕਿਸਤਾਨ ਦਾ ਸਹਿਯੋਗ ਮਿਲ ਸਕੇ ਭਾਰਤ ਨੂੰ ਡਰ ਹੈ ਕਿ ਪਾਕਿਸਤਾਨ ਇਸ ਸਹਿਯੋਗ ਦੇ ਬਦਲੇ ਅਫ਼ਗਾਨਿਸਤਾਨ ਨਾਲ ਸੌਦੇਬਾਜੀ ਕਰਕੇ ਆਪਣੇ ਇੱਥੇ ਭਾਰਤ ਦੀ ਮੌਜੂਦਗੀ ਅਤੇ ਪ੍ਰਭਾਵ ਨੂੰ ਘੱਟ ਕਰਨ ਨੂੰ ਕਹਿ ਸਕਦਾ ਹੈ

ਇਸ ਤੋਂ ਪਹਿਲਾਂ ਜੁਲਾਈ ਮਹੀਨੇ ‘ਚ ਵੀ ਦੋਵਾਂ ਆਗੂਆਂ ਨੇ ਫੋਨ ‘ਤੇ ਹੋਈ ਗੱਲਬਾਤ ਦੌਰਾਨ ਅਫ਼ਗਾਨਿਸਤਾਨ ‘ਚ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਨਾਲ ਸਬੰਧਿਤ ਮਾਮਲਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਇੱਥੇ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਇਮਰਾਨ ਅਫ਼ਗਾਨਿਸਤਾਨ ਨੂੰ ਭਾਰਤ ਦੇ ਪ੍ਰਭਾਵ ‘ਚੋਂ ਕੱਢ ਸਕਣ ‘ਚ ਸਫ਼ਲ ਹੋਣਗੇ

ਦੂਜੇ ਪਾਸੇ ਭਾਰਤ-ਅਫ਼ਗਾਨਿਸਤਾਨ ਦੇ ਦਹਾਕਿਆਂ ਪੁਰਾਣੇ ਸਬੰਧ ਹਨ ਦੋਵਾਂ ਦੇਸ਼ਾਂ ਵਿਚਕਾਰ ਸਿੱਧਾ ਜ਼ਮੀਨੀ ਸੰਪਰਕ ਨਾ ਹੋਣ ਦੇ ਬਾਵਜੂਦ ਜੰਗ ਤੋਂ ਬਾਅਦ ਕਮਜ਼ੋਰ ਹੋ ਚੁੱਕੇ ਅਫ਼ਗਾਨਿਸਤਾਨ ਦੀ ਮੁੜ-ਬਹਾਲੀ ‘ਚ ਭਾਰਤ ਦਾ ਅਹਿਮ ਯੋਗਦਾਨ ਰਿਹਾ ਹੈ ਭਾਰਤ ਉੱਥੇ ਕਈ ਬੁਨਿਆਦੀ ਢਾਂਚਿਆਂ ‘ਚ ਕੰਮ ਕਰ ਰਿਹਾ ਹੈ ਇਨ੍ਹਾਂ ‘ਚ ਸੰਸਦ ਭਵਨ ਤੋਂ ਲੈ ਕੇ ਬੰਨ੍ਹ ਅਤੇ ਹਾਈਵੇ ਸ਼ਾਮਲ ਹਨ ਹਾਲੇ ਵੀ ਭਾਰਤ ਦੇ ਅਰਬਾਂ ਡਾਲਰ ਦੇ ਪ੍ਰਾਜੈਕਟ ਅਫ਼ਗਾਨਿਸਤਾਨ ‘ਚ ਚੱਲ ਰਹੇ ਹਨ ਬਹੁਤ ਥੋੜ੍ਹੇੇ ਸ਼ਬਦਾਂ ‘ਚ ਕਿਹਾ ਜਾਵੇ ਤਾਂ ਅਫ਼ਗਾਨਿਸਤਾਨ ‘ਚ ਭਾਰਤ ਦੇ ਹਿੱਤ ਕਾਫ਼ੀ ਹੱਦ ਤੱਕ ਪਾਕਿਸਤਾਨ ਦੇ ਨਾਲ ਉਸ ਦੀ ਖੇਤਰੀ ਮੁਕਾਬਲੇਬਾਜ਼ੀ ਨਾਲ ਜੁੜੇ ਹਨ ਹਾਲਾਂਕਿ ਇਮਰਾਨ ਦੀ ਯਾਤਰਾ ਨੂੰ ਲੈ ਕੇ ਅਫ਼ਗਾਨਿਸਤਾਨ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਏ ਵੱਡੀ ਗਿਣਤੀ ‘ਚ ਲੋਕਾਂ ਨੇ ਕਾਬੁਲ ਦੀਆਂ ਸੜਕਾਂ ‘ਤੇ ਉੱਤਰ ਕੇ ਪਾਕਿਸਤਾਨ ਨੂੰ ਅੱਤਵਾਦ ਦਾ ਜਨਕ ਅਤੇ ਨਿਰਯਾਤਕ ਦੱਸਦੇ ਹੋਏ ਨਾਅਰੇਬਾਜੀ ਕੀਤੀ

ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਇਮਰਾਨ ਇੱਥੇ ਸਿਰਫ਼ ਸ਼ਾਂਤੀ ਯਤਨਾਂ ਦਾ ਢੋਂਗ ਕਰਨ ਲਈ ਆਏ ਹਨ ਅਫ਼ਗਾਨਿਸਤਾਨ ਦੀ ਅਵਾਮ ਇਸ ਗੱਲ ਨੂੰ ਮੰਨਦੀ ਹੈ ਕਿ ਉਨ੍ਹਾਂ ਦੇ ਦੇਸ਼ ‘ਚ ਹੋਣ ਵਾਲੀਆਂ ਗਤੀਵਿਧੀਆਂ ‘ਚ ਪਾਕਿਸਤਾਨ ਦਾ ਹੱਥ ਹੈ ਅਫ਼ਗਾਨ ਅਵਾਮ ਦਾ ਇਹ ਦੋਸ਼ ਇੱਕ ਹੱਦ ਤੱਕ ਸਹੀ ਵੀ ਹੈ ਪਾਕਿਸਤਾਨ ਅਫ਼ਗਾਨਿਸਤਾਨ ਨੂੰ ਅਸਥਿਰ ਕਰਨ ਲਈ ਉੱਥੇ ਕਈ ਵਾਰ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਚੁੱਕਾ ਹੈ

ਹਾਲਾਂਕਿ, ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਵੀ ਸ਼ੁਰੂ ‘ਚ ਪਾਕਿਸਤਾਨ ਦੇ ਨਾਲ ਸਮਝੌਤਾਵਾਦੀ ਨੀਤੀ ‘ਤੇ ਅੱਗੇ ਵਧਦੇ ਦਿਖਾਈ ਦਿੱਤੇ ਪਰ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਪਾਕਿਸਤਾਨ ਦੀ ਅਫ਼ਗਾਨ ਨੀਤੀ ਇਸਲਾਮਾਬਾਦ ਤੋਂ ਕਿਤੇ ਜ਼ਿਆਦਾ ਫੌਜ ਦੇ ਹੱਥਾਂ ‘ਚ ਹੈ, ਤਾਂ ਉਨ੍ਹਾਂ ਨੇ ਆਪਣਾ ਰੁਖ਼ ਬਦਲ ਲਿਆ ਅਪਰੈਲ 2016 ‘ਚ ਕਾਬੁਲ ‘ਚ ਹੋਏ ਬੰਬ ਧਮਾਕੇ ਤੋਂ ਬਾਅਦ ਦੇਸ਼ ਅੰਦਰ ਗਨੀ ਦੀ ਪਾਕਿ ਸਮਰਥਿਤ ਨੀਤੀ ਦੀ ਆਲੋਚਨਾ ਹੋਣ ਲੱਗੀ ਹੈ ਅਜਿਹੇ ‘ਚ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਭਾਰਤ ਨਾਲ ਰਿਸ਼ਤਿਆਂ ਦੀ ਸਾਰਥਿਕਤਾ ਉਦੋਂ ਤੱਕ ਹੈ ਜਦੋਂ ਉਹ ਭਾਰਤ ਦੀ ਸ਼ਰਤ ‘ਤੇ ਪਾਕਿਸਤਾਨ ਨਾਲ ਰਿਸ਼ਤੇ ਸੀਮਤ ਰੱਖਣ ਦੀ ਨੀਤੀ ‘ਤੇ ਅੱਗੇ ਵਧੇ
ਡਾ. ਐਨ. ਕੇ.ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.