ਦੇਸ਼ ‘ਚ ਕੋਰੋਨਾ ਦਾ ਅੰਕੜਾ 96 ਲੱਖ ਦੇ ਕਰੀਬ

Corona India

ਕੋਰੋਨਾ ਦੇ 36,595 ਨਵੇਂ ਮਾਮਲੇ ਮਿਲੇ
ਠੀਕ ਹੋਏ 90 ਲੱਖ ਮਰੀਜ਼

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕੁਝ ਦਿਨਾਂ ਤੋਂ ਕਮੀ ਦੇ ਬਾਵਜ਼ੂਦ ਕੋਰੋਨਾ ਦਾ ਅੰਕੜਾ 96 ਲੱਖ ਦੇ ਕਰੀਬ ਪਹੁੰਚ ਗਿਆ ਹੈ। ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਕੇ 90 ਲੱਖ ਤੋਂ ਵੱਧ ਹੋ ਗਈ ਹੈ। ਪਿਛਲੇ ਪੰਜ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲੇ 40 ਹਜ਼ਾਰ ਤੋਂ ਹੇਠਾਂ ਰਹੇ ਹਨ ਤੇ ਠੀਕ ਹੋਣ ਵਾਲਿਆਂ ਦਾ ਅਨੁਪਾਤ ਇਸ ਤੋਂ ਵੱਧ ਹੈ।

Corona

ਜਿਸ ਨਾਲ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 4.35 ਫੀਸਦੀ ਹੋ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 36,595 ਨਵੇਂ ਮਾਮਲੇ ਆਏ ਤੇ ਕੋਰੋਨਾ ਦਾ ਅੰਕੜਾ 95.71 ਲੱਖ ਹੋ ਗਿਆ ਹੈ। ਇਸ ਦੌਰਾਨ 42,916 ਮਰੀਜ਼ ਠੀਕ ਹੌਏ ਤੇ ਇਸ ਦੇ ਨਾਲ ਰਿਕਵਰੀ ਦਰ ਵਧ ਕੇ 94.20 ਫੀਸਦੀ ਹੋ ਗਈ ਹੈ। ਹੁਣ ਤੱਕ 90.16 ਲੱਖ ਮਰੀਜ਼ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਨਵੇਂ ਮਾਮਲਿਆਂ ਦੇ ਮੁਕਾਬਲੇ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਰਹਿਣ ਕਾਰਨ ਸਰਗਰਮ ਮਾਮਲੇ 6861 ਘੱਟ ਹੋਏ ਤੇ ਇਨ੍ਹਾਂ ਦੀ ਗਿਣਤੀ ਘੱਟ ਕੇ 4.16 ਲੱਖ ਰਹਿ ਗਈ ਹੈ। ਇਸ ਦੌਰਾਨ 540 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,39,188 ਹੋ ਗਿਆ ਹੈ ਤੇ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.