ਨਗਰ ਕੌਂਸਲ ਚੋਣਾਂ : ਸਿਆਸੀ ਧਿਰਾਂ ਨਹੀਂ ਖੋਲ੍ਹ ਰਹੀਆਂ ਪੱਤੇ

Political, Parties, Engaged, Alliance, Communal, People

ਦਲ ਬਦਲੂਆਂ ਤੇ ਚਾਪਲੂਸਾਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਰਹੇ ਨੇ ਸ਼ਹਿਰੀ ਵੋਟਰ

ਫਾਜ਼ਿਲਕਾ/ਜਲਾਲਾਬਾਦ, (ਰਜਨੀਸ਼ ਰਵੀ)। ਪੰਜਾਬ ‘ਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਫਿਲਹਾਲ ਕੋਈ ਸਿਆਸੀ ਧਿਰ ਆਪਣੇ ਪੱਤੇ ਖੋਲ੍ਹਦੀ ਨਜ਼ਰ ਨਹੀਂ ਆ ਰਹੀ ਜਿੱਥੇ ਸੱਤਾ ਧਿਰ ਕਾਂਗਰਸ ‘ਚ ਅੰਦਰਖਾਤੇ ਕੁਝ ਹਲਚਲ ਹੋਈ ਹੈ, ਉੱਥੇ ਵਿਰੋਧੀ ਧਿਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵੇਟ ਅਂੈਡ ਵਾਚ ਦੀ ਨੀਤੀ ‘ਤੇ ਚੱਲਦੇ ਨਜ਼ਰ ਆਉਂਦੇ ਹਨ।

Policemen,Murder, Arrested, Police Custody

ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਸਦੀਆਂ ਤੋਂ ਚੱਲਿਆ ਆ ਰਿਹਾ ਗੱਠਜੋੜ ਟੁੱਟ ਚੁੱਕਿਆ ਹੈ ਤੇ ਵੱਖ-ਵੱਖ ਚੋਣ ਮੈਦਾਨ ‘ਚ ਉਤਰਨਗੀਆਂ। ਗਠਜੋੜ ਦੀ ਮਜ਼ਬੂਰੀ ਕਾਰਨ ਭਾਵੇਂ ਸ਼ਹਿਰਾਂ ‘ਚ ਨਗਰ ਕੌਂਸਲ ਲਈ ਜ਼ਿਆਦਾਤਰ ਉਮੀਦਵਾਰ ਭਾਜਪਾ ਦੇ ਹੁੰਦੇ ਸਨ ਪਰ ਅਕਾਲੀ ਦਲ ਸਰਗਰਮ ਸਹਿਯੋਗ ਤੇ ਵੋਟ ਸ਼ੇਅਰ ਭਾਜਪਾ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਸੀ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ‘ਚ ਆਪਣੇ ਲੰਮੇ ਸਾਸ਼ਨ ਦੌਰਾਨ ਸ਼ਹਿਰੀ ਹਲਕਿਆਂ ‘ਚ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਯੂਨਿਟਾਂ ਦਾ ਗਠਨ ਕਰਦਿਆਂ ਸ਼ਹਿਰੀ ਹਲਕੇ ਦੇ ਅਹੁਦੇਦਾਰਾਂ ‘ਚ ਹਿੰਦੂ ਅਹੁਦੇਦਾਰ ਨੂੰ ਪਹਿਲ ਦਿੱਤੀ ਗਈ।

ਨਿਰਪੱਖ ਚੋਣਾਂ ਹੋਣ ਦੀ ਸੂਰਤ ‘ਚ ਮੁਕਾਬਲੇ ਹੋਣਗੇ ਰੌਚਕ

ਇਸ ਲਈ ਭਾਜਪਾ ਤੋਂ ਅਲੱਗ ਹੋਣ ਦੇ ਬਾਵਜ਼ੂਦ ਸ਼੍ਰੋਮਣੀ ਅਕਾਲੀ ਦਲ ਕੋਲ ਸ਼ਹਿਰਾਂ ‘ਚ ਮਜਬੂਤ ਸੰਗਠਨ ਮੌਜ਼ੂਦ ਹੈ ਇਸ ਦੇ ਨਾਲ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰੀ ਲੀਡਰਸ਼ਿਪ ਅੱਗੇ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦੀਆਂ ਡੀਂਗਾਂ ਮਾਰਨ ਵਾਲੇ ਲੀਡਰਾਂ ਅੱਗੇ 117 ਵਿਧਾਨ ਸਭਾ ਹਲਕਿਆਂ ‘ਚ ਨਗਰ ਕੌਂਸਲਾਂ ਲਈ ਚੋਣਾਂ ਲੜਨੀਆਂ ਚੁਣੌਤੀ ਤੋਂ ਘੱਟ ਨਹੀਂ ਤੇ ਉਪਰੋਕਤ ਨਗਰ ਕੌਂਸਲ ਦੀਆਂ ਚੋਣਾਂ ਪੰਜਾਬ ‘ਚ ਪਾਰਟੀ ਦਾ ਪੰਜਾਬ ਦੇ ਸਿਆਸੀ ਭਵਿੱਖ ਵੀ ਤੈਅ ਕਰੇਗਾ ਦੂਜੇ ਪਾਸੇ ਜੇਕਰ ਭਾਜਪਾ ਨੂੰ ਗੱਠਜੋੜ ਟੁੱਟਣ ਕਾਰਨ ਜੇਕਰ ਭਾਜਪਾ ਨੂੰ ਨੁਕਸਾਨ ਦੇ ਆਸਾਰ ਹਨ।

ਉੱਥੇ ਅਕਾਲੀ ਦਲ ਵੀ ਪਹਿਲੀ ਵਾਰ ਅਲੱਗ ਨਗਰ ਕੌਂਸਲ ਚੋਣਾਂ ‘ਚ ਉਤਰੇਗਾ ਤੇ ਅਕਾਲੀ ਦਲ ਨੂੰ ਵੀ ਨਗਰ ਕੌਂਸਲ ਚੋਣਾਂ ਦੌਰਾਨ ਮਜ਼ਬੂਤ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਨਾ ਵੱਡੀ ਚੁਣੌਤੀ ਹੋਵੇਗਾ। ਭਾਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤਾ ‘ਚ ਹੁੰਦਿਆਂ ਬੀਜੇਪੀ ਨੂੰ ਦਬਾ ਕੇ ਰੱਖਣ ਦੀ ਨੀਤੀ ਦੇ ਚੱਲਦਿਆਂ ਸ਼ਹਿਰੀ ਹਲਕਿਆਂ ‘ਚ ਹਿੰਦੂ ਪਿੱਠਭੂਮੀ ਵਾਲੇ ਆਗੂਆਂ ਨੂੰ ਅਹੁਦੇਦਾਰੀਆਂ ਨਿਵਾਜ ਕੇ ਆਪਣਾ ਅਧਾਰ ਸ਼ਹਿਰੀ ਹਲਕਿਆਂ ‘ਚ ਵਧਾਉਣ ਦੀ ਕੋਸ਼ਿਸ਼ ਕੀਤੀ ਸੀ।

ਨਿਰਪੱਖ ਚੋਣਾਂ ਹੁੰਦੀਆਂ ਹਨ ਤਾਂ ਰੌਚਕ ਮੁਕਾਬਲੇ ਵੇਖਣ ਨੂੰ ਮਿਲਣਗੇ

ਇਸ ਦਾ ਕਿੰਨਾ ਫਇਦਾ ਹੋਵੇਗਾ, ਇਨ੍ਹਾਂ ਚੋਣਾਂ ‘ਚ ਪਤਾ ਲੱਗੇਗਾ। ਉਧਰ ਅਗਰ ਕਾਂਗਰਸੀ ਚੋਣ ਲੜਨ ਦੇ ਇੱਛੁਕਾਂ ਦੀ ਗੱਲ ਕਰੀਏ ਤਾਂ ਉਪਰੋਕਤ ਆਗੂ ਲੋਕਾਂ (ਵੋਟਰਾਂ) ‘ਚ ਜਾਣ ਦੀ ਬਜਾਏ ਕਾਂਗਰਸੀ ਦੀ ਸੀਨੀਅਰ ਲੀਡਰਸ਼ਿਪ ਸਾਹਮਣੇ ਜੀ ਹਜ਼ੂਰੀ ‘ਚ ਲੱਗੇ ਹੋਣ ਦੀਆਂ ਚਰਚਾਵਾਂ ਹਨ। ਕਿਉਂਕਿ ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਚੋਣਾਂ ‘ਚ ‘ਜਿਸ ਕੀ ਲਾਠੀ ਉਸ ਕੀ ਭੈਂਸ’ ਵਾਲੀ ਕਹਾਵਤ ਦੇ ਚਲਦਿਆਂ ਇਹ ਵੀ ਸਭਾਵਿਕ ਹੈ ਭਾਵੇਂ ਆਮ ਸ਼ਹਿਰੀ ਇਸ ਨੂੰ ਆਪਣੇ ਵੋਟ ਪਾਉਣ ਦੇ ਹੱਕਾਂ ‘ਤੇ ਡਾਕਾ ਸਮਝਦਿਆਂ ਪਸੰਦ ਨਹੀਂ ਕਰਦਾ।

ਇਸ ਨਾਲ ਸ਼ਹਿਰ ‘ਚ ਇਹ ਚਰਚਾ ਵੀ ਆਮ ਸੁਣਨ ‘ਚ ਮਿਲ ਰਹੀ ਹੈ ਕਿ ਦਲ ਬਦਲੂ ਆਗੂ ਜੋ ਹਰ ਸਰਕਾਰ ‘ਚ ਅੱਗੇ ਖੜ੍ਹੇ ਹੁੰਦੇ ਹਨ ਜੋ ਆਮ ਆਦਮੀ ਕੰਮਾਂ ‘ਚ ਰੁਕਾਵਟ ਬਣਦੇ ਹਨ ਨੂੰ ਸਬਕ ਸਿਖਾਇਆ ਜਾਵੇ ਫਿਲਹਾਲ ਜਿੱਥੇ ਵਿਰੋਧੀ ਪਾਰਟੀ ਕਾਗਰਸ ਵੱਲ ਵੇਖ ਰਹੇ ਹਨ। ਉੱਥੇ ਜ਼ਿਲ੍ਹੇ ਦੇ ਮੁੱਖ ਸ਼ਹਿਰਾਂ ‘ਚ ਨਗਰ ਕੌਂਸਲ ਲਈ ਪ੍ਰਧਾਨਗੀ ਦੇ ਉਮੀਦਵਾਰਾਂ ਲਈ ਅਜੇ ਤੱਕ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆਉਂਦੀ ਆਉਣ ਵਾਲੇ ਸਮੇਂ ‘ਚ ਸਿਆਸੀ ਸਮੀਕਰਨ ਜਿਸ ਤਰ੍ਹਾਂ ਦੇ ਵੀ ਬਣਨ ਪਰ ਉੱਥੇ ਇੱਕ ਗੱਲ ਤਾਂ ਸਾਫ਼ ਹੈ ਜੇਕਰ ਨਗਰ ਕੌਂਸਲ ਦੀਆਂ ਨਿਰਪੱਖ ਚੋਣਾਂ ਹੁੰਦੀਆਂ ਹਨ ਤਾਂ ਰੌਚਕ ਮੁਕਾਬਲੇ ਵੇਖਣ ਨੂੰ ਮਿਲਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.