ਭਾਜਪਾ ਵੱਲੋਂ ਕਿਸਾਨਾਂ ‘ਤੇ ਜ਼ਬਰ ਬਹੁਤ ਹੀ ਨਿੰਦਣਯੋਗ : ਭਗਵੰਤ ਮਾਨ
ਸੰਗਰੂਰ, (ਨਰੇਸ਼ ਕੁਮਾਰ) ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਆਪਣੀ ਮਾਤਾ ਹਰਪਾਲ ਕੌਰ ਨਾਲ ਕਿਸਾਨਾਂ ਦੇ ਪ੍ਰਦਰਸ਼ਨ ‘ਚ ਸ਼ਾਮਲ ਹੋਣ ਲਈ ਖਨੌਰੀ ਅਤੇ ਜੀਂਦ ਦੇ ਰਸਤੇ ਦਿੱਲੀ ਵੱਲ ਰਵਾਨਾ ਹੋਏ ਇਸ ਤੋਂ ਪਹਿਲਾਂ ਉਨ੍ਹਾਂ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀ ਜੇ ਪੀ ਦੀ ਹਰਿਆਣਾ ਸਰਕਾਰ ਨੇ ਜੋ ਕੱਲ੍ਹ ਅਤੇ ਅੱਜ ਕਿਸਾਨਾਂ ਨਾਲ ਵਿਹਾਰ ਕੀਤਾ, ਆਸੂ ਗੈਸ ਦੇ ਗੋਲੇ ਛੱਡੇ ਅਤੇ ਸੰਗਲਾਂ ਨਾਲ, ਪੱਥਰਾਂ ਨਾਲ ਰਾਹ ਰੋਕੇ, ਠੰਢੇ ਪਾਣੀ ਦੀਆ ਬੁਛਾਰਾਂ ਪਾਈਆਂ ਗਈਆਂ,
ਇਹ ਬਹੁਤ ਹੀ ਨਿੰਦਣਯੋਗ ਉਹਨਾ ਕਿਹਾ ਕਿ ਅੰਨ ਦਾਤੇ ਦਾ ਪੂਰਾ ਹੱਕ ਹੈ ਕਿ ਉਹ ਦਿੱਲੀ ਜਾ ਕੇ ਆਪਣੇ ਵਿਰੋਧ ਪ੍ਰਦਰਸ਼ਨ ਕਰ ਸਕਦਾ ਹੈ ਉਹਨਾਂ ਕਿਹਾ ਕਿ ਸਾਡੇ 4 ਐਮ ਐਲ ਏ ਦਿੱਲੀ ਪਹੁੰਚ ਚੁੱਕੇ ਹਨ ਅਤੇ 4 ਹੋਰ ਐਮ ਐਲ ਏ ਕਿਸਾਨਾਂ ਨਾਲ ਦਿੱਲੀ ਰਸਤੇ ‘ਚ ਹਨ
ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੋ ਉਹਨਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇਕਰ ਕਿਸਾਨ ਰਾਮ ਲੀਲਾ ਗਰਾਊਂਡ ‘ਚ ਪਹੁੰਚ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਉਹਨਾਂ ਦੀ ਹਰ ਸੰਭਵ ਮਦਦ ਕਰੇਗੀ ਕਿਉਂਕਿ ਦਿੱਲੀ ‘ਚ ਆਪ ਦੀ ਸਰਕਾਰ ਹੈ ਤੇ ਕਿਸਾਨਾਂ ਨੂੰ ਖਾਣ ਪੀਣ ਅਤੇ ਹੋਰ ਸਿਹਤ ਸੇਵਾਵਾਂ ਲਈ ਆਮ ਆਦਮੀ ਪਾਰਟੀ ਅਤੇ ਦਿੱਲੀ ਸਰਕਾਰ ਪੂਰੀ ਮੱਦਦ ਕਰੇਗੀ
ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਸੰਸਦ ਮਾਨ ਨੇ ਕਿਹਾ ਕਿ ਉਹ ਸਭ ਤੋਂ ਘਟੀਆ ਮੁੱਖ ਮੰਤਰੀ ਸਾਬਤ ਹੋਏ ਹਨ ਕੈਪਟਨ ਅਮਰਿੰਦਰ ਆਪ ਕਿਉਂ ਨਹੀਂ ਗਏ ਕਿਸਾਨਾਂ ਨਾਲ ਦਿੱਲੀ, ਜਦ ਕਿ ਕਿਸਾਨਾਂ ਨੂੰ ਲਵਾਰਿਸ ਕਰ ਦਿੱਤਾ ਕੈਪਟਨ ਨੇ, ਹੁਣ ਉਹ ਪੁਲਿਸ ਦੇ ਜਬਰ ਦਾ ਸ਼ਿਕਾਰ ਹੋ ਰਹੇ ਹਨ
ਇਸ ਮੌਕੇ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਨੇ ਦੱਸਿਆ ਕਿ ਉਹ ਖੁਦ ਕਿਸਾਨ ਹੋਣ ਕਾਰਨ ਹਮੇਸ਼ਾ ਹੀ ਕਿਸਾਨ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੁੰਦੇ ਰਹੇ ਹਨ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਖੇਤੀ ਸਬੰਧੀ ਇਹ ਤਿੰਨੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਮੋਦੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ ਤਾਂ ਉਹ ਉਸਨੂੰ ਆਪਣਾ ਭਰਾ ਮੰਨ ਲੈਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.