ਭਜਨ ਕਰਨ ਦੀ ਸਹੀ ਉਮਰ

Children Education

ਭਜਨ ਕਰਨ ਦੀ ਸਹੀ ਉਮਰ

ਇੱਕ ਦਿਨ ਪਿਤਾ ਸ੍ਰੀ ਭੋਲਾਨਾਥ ਸ਼ਰਮਾ ਨੇ ਆਪਣੇ ਬਾਲ ਪੁੱਤਰ ਮੂਲ ਜੀ ਨੂੰ ਬੁਲਾਇਆ ਤੇ ਕਹਿਣ ਲੱਗੇ, ”ਬੇਟਾ! ਤੁਸੀਂ ਤਾਂ ਪੂਰਾ ਦਿਨ ਭਜਨ ਕੀਰਤਨ ਕਰਨ ‘ਚ ਰੁੱਝੇ ਰਹਿੰਦੇ ਹੋ ਬੇਟਾ, ਅਜੇ ਤਾਂ ਤੁਹਾਡੀ ਉਮਰ ਖੇਡਣ-ਕੁੱਦਣ ਦੀ ਹੈ ਭਜਨ-ਭਗਤੀ ਕਰਨ ਦੀ ਨਹੀਂ” ”ਪਿਤਾ ਜੀ! ਭਜਨ ਕਰਨ ਦੀ ਉਮਰ ਕਿਹੜੀ ਹੈ?” ਮੂਲ ਜੀ ਨੇ ਪੁੱਛਿਆ ਇਹ ਸੁਣ ਕੇ ਭੋਲਾਨਾਥ ਜੀ ਹੈਰਾਨ ਹੋ ਗਏ ਉਨ੍ਹਾਂ ਕੁਝ ਸੋਚਦਿਆਂ ਕਿਹਾ, ”ਬੁਢਾਪੇ ‘ਚ ਹੀ ਭਜਨ-ਭਗਤੀ ਕਰਨ ਦਾ ਸਹੀ ਸਮਾਂ ਹੈ” ਆਪਣੇ ਪਿਓ ਦਾ ਉੱਤਰ ਸੁਣ ਕੇ ਮੂਲ ਜੀ ਅਗਲੇ ਹੀ ਪਲ ਉੱਠ ਕੇ ਘੁੰਮਣ-ਫਿਰਨ ਲਈ ਨਿੱਕਲ ਗਏ ਉਨ੍ਹਾਂ ਦੇ ਪਿਤਾ ਨੇ ਸੋਚਿਆ ਕਿ ਚਲੋ ਚੰਗਾ ਹੈ, ਖੇਡਣ ਤਾਂ ਗਿਆ

ਉੱਧਰ ਬਾਲਕ ਮੂਲ ਜੀ ਦਿਨ ਭਰ ਪਿੰਡ ਦੇ ਚੌਰਾਹਿਆਂ ‘ਤੇ ਅਤੇ ਹੋਰ ਥਾਵਾਂ ‘ਚ ਘੁੰਮਦੇ ਰਹੇ ਉਨ੍ਹਾਂ ਨੇ ਦੇਖਿਆ ਕਿ ਹਰੇਕ ਬਜੁਰਗ ਬੈਠ ਕੇ ਜਾਂ ਤਾਂ ਇੱਧਰ-ਉੱਧਰ ਦੀਆਂ ਗੱਲਾਂ ਕਰ ਰਿਹਾ ਸੀ ਨਹੀਂ ਤਾਂ ਇਸਤਰੀ-ਪੁੱਤਰ, ਧਨ-ਦੌਲਤ ਜਾਂ ਜਮੀਨ-ਜਾਇਦਾਦ ਦੀਆਂ ਸਮੱਸਿਆਵਾਂ ‘ਚ ਉਲਝੇ ਦਿਖਾਈ ਦਿੰਦੇ ਸਨ ਆਥਣ ਵੇਲੇ ਮੂਲ ਜੀ ਘਰ  ਪਰਤੇ ਅਤੇ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ,

”ਬਾਪੂ ਜੀ! ਦਿਨ ਭਰ ਪਿੰਡ ‘ਚ ਘੁੰਮ-ਫ਼ਿਰ ਕੇ ਮੈਂ ਦੇਖਿਆ ਪਰ ਪਿੰਡ ਦਾ ਕੋਈ ਵੀ ਬਜੁਰਗ ਮੈਨੂੰ ਭਜਨ ਕਰਦਾ ਨਹੀਂ ਮਿਲਿਆ ਜਾਂ ਤਾਂ ਲੋਕ ਗੱਪਾਂ ਮਾਰ ਰਹੇ ਸਨ ਨਹੀਂ ਤਾਂ ਸੰਸਾਰ ਦੀਆਂ ਸਮੱਸਿਆਵਾਂ ‘ਚ ਉਲਝੇ ਹੋਏ ਸਨ ਮੈਨੂੰ ਤਾਂ ਲੱਗਦਾ ਹੈ ਕਿ ਭਜਨ-ਕੀਰਤਨ ਹਮੇਸ਼ਾ ਬਚਪਨ ਤੋਂ ਹੀ ਕਰਨਾ ਚਾਹੀਦਾ ਹੈ” ਇਹੀ ਬਾਲ ਭਗਤ ਬਾਅਦ ‘ਚ ਅਖਸ਼ਰਬ੍ਰਹਮ ਗੁਣਾਤੀਤਾਨੰਦ ਸਵਾਮੀ ਦੇ ਰੂਪ ‘ਚ ਪ੍ਰਸਿੱਧ ਹੋਏ ਉਹ ਲੋਕਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਸਨ, ”ਬੁੱਢਾਪੇ ‘ਚ ਨਾ ਪੈਰਾਂ ‘ਚ ਚੱਲਣ ਦੀ ਸ਼ਕਤੀ ਰਹਿੰਦੀ ਹੈ, ਨਾ ਅੱਖਾਂ ‘ਚ ਦੇਖਣ ਦੀ ਸਮਰੱਥਾ ਰਹਿੰਦੀ ਹੈ ਬੁਢਾਪਾ ਹੋਣ ‘ਤੇ ਹੱਥ ਕੰਬਣ ਲੱਗਦੇ ਹਨ ਸੇਵਾ ਕਰਨਾ ਵੀ ਮੁਸ਼ਕਲ ਹੁੰਦਾ ਹੈ ਇਸ ਲਈ ਬਚਪਨ ‘ਚ ਤੇ ਜਵਾਨੀ ‘ਚ ਹੀ ਭਜਨ ਕਰਨਾ ਸ਼ੁਰੂ ਕਰ ਦਿਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.