ਪੈਟਰੋਲ ਡੀਜਲ ਦੇ ਵਧੇ ਭਾਅ

ਪੈਟਰੋਲ ਡੀਜਲ ਦੇ ਵਧੇ ਭਾਅ

ਨਵੀਂ ਦਿੱਲੀ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵੀਰਵਾਰ ਨੂੰ ਇੱਕ ਦਿਨ ਦੀ ਸਥਿਰਤਾ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਅੱਜ ਡੀਜ਼ਲ 20 ਤੋਂ 22 ਪੈਸੇ ਅਤੇ ਪੈਟਰੋਲ 11 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਪੰਜ ਦਿਨ ਵਾਧਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਦੋਵੇਂ ਈਂਧਣ ਦੀਆਂ ਕੀਮਤਾਂ ਸਥਿਰ ਰਹੀਆਂ। ਇਨ੍ਹਾਂ ਪੰਜ ਦਿਨਾਂ ਵਿਚ ਡੀਜ਼ਲ 95 ਅਤੇ ਪੈਟਰੋਲ 53 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ। 20 ਨਵੰਬਰ ਨੂੰ, 48 ਦਿਨਾਂ ਤਕ ਸਥਿਰ ਰਹਿਣ ਤੋਂ ਬਾਅਦ ਪਹਿਲੀ ਵਾਰ ਦੋਵੇਂ ਈਂਧਣ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ।

Diesel Petrol

ਪੈਟਰੋਲ 11 ਪੈਸੇ ਮਹਿੰਗਾ ਅਤੇ ਡੀਜ਼ਲ 21 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।ਦਿੱਲੀ ਵਿਚ ਪੈਟਰੋਲ 81.70 ਰੁਪਏ ਪ੍ਰਤੀ ਲੀਟਰ, ਜਦਕਿ ਡੀਜ਼ਲ ਦੀ ਕੀਮਤ 71.62 ਰੁਪਏ ਪ੍ਰਤੀ ਲੀਟਰ ਅਤੇ ਵਪਾਰਕ ਸ਼ਹਿਰ ਮੁੰਬਈ ਵਿਚ ਪੈਟਰੋਲ 88.40 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 78.12 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿਚ ਪੈਟਰੋਲ 83.26 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 75.19 ਰੁਪਏ ਪ੍ਰਤੀ ਲੀਟਰ ਤੇ ਚੇਨਈ ਵਿਚ ਪੈਟਰੋਲ ਦੀ ਕੀਮਤ 84.74 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 77.08 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.