ਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਤੇਜ਼ੀ ਰੁਕੀ

Corona India

ਕੋਰੋਨਾ ਦੇ 37,975 ਨਵੇਂ ਮਾਮਲੇ ਮਿਲੇ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਮਾਮਲਿਆਂ ‘ਚ ਪਿਛਲੇ ਕੁਝ ਦਿਨਾਂ ਤੋਂ ਆਈ ਤੇਜ਼ੀ ‘ਤੇ ਰੋਕ ਲੱਗੀ ਹੈ ਤੇ ਇਸ ਬਿਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਗਿਣਤੀ ਵਧਣ ਨਾਲ ਸਰਗਰਮ ਮਾਮਲੇ ਘੱਟ ਹੋਏ ਹਨ ਤੇ ਇਸ ਦੀ ਦਰ ਪੌਣੇ ਪੰਜ ਲੱਖ ਫੀਸਦੀ ਦੇ ਕਰੀਬ ਹੇਠਾਂ ਆ ਗਈ ਹੈ। ਬੀਤੇ ਪੰਜ ਦਿਨਾਂ ਤੋਂ45 ਹਜ਼ਾਰ ਦੇ ਕਰੀਬ ਕੋਰੋਨਾ ਮਾਮਲੇ ਆ ਰਹੇ ਸਨ, ਪਰ ਮੰਗਲਵਾਰ ਨੂੰ ਨਵੇਂ ਮਾਮਲਿਆਂ ‘ਚ ਗਿਰਾਵਟ ਆਈ ਤੇ ਇਹ ਗਿਣਤੀ 38 ਹਜਾਰ ਤੋਂ ਘੱਟ ਰਹੀ।

Corona

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ‘ਚ 37,975 ਨਵੇਂ ਮਾਮਲੇ ਸਾਹਮਣੇ ਆਏ ਤੇ ਕੋਰੋਨਾ ਦਾ ਅੰਕੜਾ 91.77 ਲੱਖ ਹੋ ਗਿਆ ਹੈ। ਇਸ ਦੌਰਾਨ 42,314 ਮਰੀਜ਼ ਠੀਕ ਹੋਏ ਜਿਸ ਨਾਲ ਸਰਗਰਮ ਮਾਮਲਿਆਂ ‘ਚ 4819 ਦੀ ਕਮੀ ਆਈ ਤੇ ਇਸ ਦੀ ਗਿਣਤੀ 4.38 ਲੱਖ ਹੋ ਗਈ ਹੈ। ਇਸ ਦੌਰਾਨ 480 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,34,218 ਹੋ ਗਈ ਹੈ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਦਰ 4.78 ਤੇ ਰਿਕਵਰੀ ਦਰ 93.76 ਫੀਸਦੀ ‘ਤੇ ਗਈ ਹੈ ਜਦੋਂਕਿ ਮ੍ਰਿਤਕ ਦਰ ਹਾਲੇ 1.46 ਫੀਸਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.