ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ

Corona India

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ

ਦੇਸ਼ ਅੰਦਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲਦੀ ਪ੍ਰਤੀਤ ਹੋ ਰਹੀ ਹੈ ਪੰਜਾਬ ਜਿੱਥੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ 300 ਦੇ ਕਰੀਬ  ਹੇਠਾਂ ਆ ਗਈ ਸੀ ਹੁਣ ਫਿਰ ਤਿੰਨ ਗੁਣਾਂ ਵਧ ਕੇ ਇੱਕ ਹਜ਼ਾਰ ਦੇ ਕਰੀਬ ਹੋ ਗਈ ਹੈ ਇਸੇ ਤਰ੍ਹਾਂ ਹਰਿਆਣਾ ‘ਚ ਮਰੀਜ਼ਾਂ ਦੀ ਗਿਣਤੀ ਇੱਕ ਹਜ਼ਾਰ ਆ ਗਈ ਸੀ ਜੋ ਫ਼ਿਰ ਤਿੰਨ ਹਜ਼ਾਰ ਨੂੰ ਪਹੁੰਚ ਗਈ ਹੈ ਇਹੀ ਹਾਲ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦਾ ਹੈ ਸਭ ਤੋਂ ਮਾੜਾ ਹਾਲ ਦਿੱਲੀ ਦਾ ਹੈ ਜਿੱਥੇ 24 ਘੰਟਿਆਂ ‘ਚ ਮਰੀਜ਼ਾਂ ਦੀ ਗਿਣਤੀ ਸੱਤ ਹਜ਼ਾਰ ਨੂੰ ਪਾਰ ਕਰ ਗਈ ਹੈ ਸਾਰੇ ਰਾਜਾਂ ‘ਚ ਸਾਂਝੀ ਗੱਲ ਇਹੀ ਹੈ ਕਿ ਮਰੀਜ਼ ਹੁਣ ਵੀ ਉਨ੍ਹਾਂ ਸ਼ਹਿਰਾਂ ‘ਚ ਜਿਆਦਾ ਮਿਲ ਰਹੇ ਹਨ

ਜਿਹੜੇ ਸ਼ਹਿਰ ਪਿਛਲੇ ਕਈ ਮਹੀਨਿਆਂ ਤੋਂ ਹਾਟਸਪਾਟ ਬਣੇ ਹੋਏ ਸਨ ਪੰਜਾਬ ‘ਚ ਜਲੰਧਰ ਤੇ ਲੁਧਿਆਣਾ  ਅਤੇ ਹਰਿਆਣਾ ‘ਚ ਫ਼ਰੀਦਾਬਾਦ ਤੇ ਗੁਰੂਗ੍ਰਾਂਮ ‘ਚ ਸਭ ਤੋਂ ਵੱਧ ਮਰੀਜ਼ ਹਨ  ਵੱਧ ਅਬਾਦੀ ਤੇ ਜਿਆਦਾ ਕਾਰੋਬਾਰੀ ਸਰਗਰਮੀਆਂ ਵਾਲੇ ਸ਼ਹਿਰ ਇਸ ਬਿਮਾਰੀ ਦੀ ਮਾਰ ਹੇਠ ਜਿਆਦਾ ਹਨ, ਇਹ ਗੱਲ ਸਾਫ਼ ਹੈ ਕਿ ਸਰਕਾਰਾਂ ਵੱਲੋਂ ਤਿਉਹਾਰਾਂ ਤੋਂ ਪਹਿਲਾਂ ਸਾਵਧਾਨੀਆਂ ਵਰਤਣ ਲਈ ਜਿਸ ਤਰ੍ਹਾਂ ਦਿਸ਼ਾ ਨਿਰਦੇਸ਼ ਮੰਨਣ ਦੀ ਹਦਾਇਤ ਕੀਤੀ ਗਈ ਸੀ, ਜਨਤਾ ਨੇ ਉਸ ਵੱਲ ਗੌਰ ਨਹੀਂ ਕੀਤੀ ਲਾਪਰਵਾਹੀ ਸਾਡੇ ਭਾਰਤੀਆਂ ਦੀ ਮਾਨਸਿਕਤਾ ਦਾ ਹਿੱਸਾ ਹੈ ਮਾਸਕ ਪਹਿਨਣਾ ਤੇ ਸਮਾਜਿਕ ਦੂਰੀ ਰੱਖਣ ਨੂੰ ਬੋਝ ਜਾਂ ਮਜ਼ਾਕ ਮੰਨਿਆ ਜਾਂਦਾ ਹੈ

ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਕੋਰੋਨਾ ਹੈ ਹੀ ਨਹੀਂ ਤੇ ਲੋਕ ਲਾਪਰਵਾਹੀ ਨਾਲ ਘੁੰਮਦੇ ਫ਼ਿਰਦੇ ਹਨ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਜਿਸ ਤਰ੍ਹਾਂ ਬਜਾਰਾਂ ‘ਚ ਭੀੜ ਵੇਖੀ ਗਈ ਉਸ ਤੋਂ ਸਾਫ਼ ਹੀ ਸੀ ਕਿ ਕੋਰੋਨਾ ਦਾ ਕਹਿਰ ਫਿਰ ਵਰਤੇਗਾ ਬਾਕੀ ਕਿਸਾਨੀ ਧਰਨਿਆਂ ਤੇ ਬਿਹਾਰ ਵਿਧਾਨ ਸਭਾ ਚੋਣਾਂ ‘ਚ ਵੀ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉੱਡੀਆਂ ਸਿਆਸੀ ਪਾਰਟੀਆਂ ਨੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੀਆਂ ਰੈਲੀਆਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਆਪਣੇ ਅਧਿਕਾਰਤ ਪੇਜ਼ ‘ਤੇ ਆਪ ਸਾਂਝੀਆਂ ਕੀਤੀਆਂ ਲਾਪਰਵਾਹੀਆਂ ਦਾ ਨਤੀਜਾ ਸਭ ਦੇ ਸਾਹਮਣੇ ਹਨ ਹਰਿਆਣਾ ‘ਚ ਸਕੂਲ ਫ਼ਿਰ ਬੰਦ ਕਰ ਦਿੱਤੇ ਗਏ ਹਨ

Corona India

ਦਿੱਲੀ ‘ਚ ਮਾਸਕ ਨਾ ਪਹਿਨਣ ‘ਤੇ ਜੁਰਮਾਨਾ 2000 ਰੁਪਏ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਹਾਲਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਪੰਜਾਬ, ਯੂਪੀ ਤੇ ਹਿਮਾਚਲ ਪ੍ਰਦੇਸ਼ ‘ਚ ਆਪਣੀਆਂ ਸਪੈਸ਼ਲ ਟੀਮਾਂ ਭੇਜ ਦਿੱਤੀਆਂ ਹਨ ਪਰ ਇਹ ਜਨਤਾ ਨੂੰ ਵੀ ਸਮਝਣਾ ਪਵੇਗਾ ਕਿ ਕੋਰੋਨਾ ਦਾ ਟੀਕਾ 5-4 ਦਿਨਾਂ ‘ਚ ਆਉਣ ਵਾਲਾ ਨਹੀਂ ਤੇ ਨਾ ਹੀ ਇਹ ਟੀਕਾ ਇੱਕ ਦਿਨ ‘ਚ ਸਾਰਿਆਂ ਨੂੰ ਮਿਲ ਜਾਣਾ ਹੈ  ਅਜੇ ਸਾਵਧਾਨੀ ਹੀ ਸਭ ਤੋਂ ਵੱਡਾ ਇਲਾਜ ਹੈ ਸਿਰਫ਼ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਇ ਜਨਤਾ ਨੂੰ ਵੀ ਆਪਣੀ ਜਾਨ ਨਾਲ ਪਿਆਰ ਹੋਣਾ ਚਾਹੀਦਾ ਹੈ ਸਾਨੂੰ ਮਾਸਕ ਕਿਸੇ ਮੰਤਰੀ ਜਾਂ ਅਧਿਕਾਰੀ ਨੇ ਆ ਕੇ ਨਹੀਂ ਲਾਉਣੇ ਸਗੋਂ ਇਹ ਹਰ ਨਾਗਰਿਕ ਦੀ ਆਪਣੀ ਜ਼ਿੰਮਵਾਰੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.