ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, February 28, 2026
More
    Home ਇੱਕ ਨਜ਼ਰ ਅਬੋਹਰ ‘...

    ਅਬੋਹਰ ‘ਚੋਂ ਦਿਨ ਦਿਹਾੜੇ ਦੁਕਾਨ ਤੋਂ ਅਣਪਛਾਤੇ ਰਿਵਾਲਰ ਲੈ ਕੇ ਫਰਾਰ

    Abohar Revolver

    ਇਲਾਕੇ ‘ਚ ਦਹਿਸ਼ਤ ਦਾ ਮਾਹੌਲ

    ਅਬੋਹਰ। ਸੇਠੀ ਗੰਨ ਹਾਊਸ ‘ਤੇ ਅੱਜ ਦੋ ਅਣਪਛਾਤੇ ਵਿਅਕਤੀ ਰਿਵਾਲਵਰ ਲੈ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਸੇਠੀ ਗੰਨ ਹਾਊਸ ‘ਤੇ ਰਿਵਾਲਵਰ ਲੈਣ ਦੇ ਬਹਾਨੇ ਨਾਲ ਦੁਕਾਨ ਅੰਦਰ ਦਾਖਲ ਹੋਏ ਇਨ੍ਹਾਂ ਵਿਅਕਤੀਆਂ ਨੇ ਦੁਕਾਨ ‘ਚ ਬੈਠੇ ਬੱਚੇ ਨੂੰ ਰਿਵਾਲਵਰ ਦਿਖਾਉਣ ਲਈ ਕਿਹਾ।

    Abohar Revolver

    ਜਿਸ ‘ਤੇ ਬੱਚੇ ਨੇ ਇਨ੍ਹਾਂ ਨੂੰ ਰਿਵਾਲਵਰਾਂ ਵਿਖਾਈਆਂ, ਇਨ੍ਹਾਂ ਵਿਅਕਤੀਆਂ ਨੇ ਚਲਾਕੀ ਨਾਲ ਬੱਚੇ ਨੂੰ ਗੱਲਾਂ ‘ਚ ਲਾਉਂਦਿਆਂ ਇੱਕ ਰਿਵਾਲਵਰ ਚੋਰੀ ਕਰ ਲਈ। ਜਦੋਂ ਬੱਚੇ ਨੇ ਇਨ੍ਹਾਂ ਨੂੰ ਵਿਅਕਤੀਆਂ ਨੂੰ ਰਿਵਾਲਰ ਇੱਕ ਘੱਟ ਹੋਣ ਦੀ ਗੱਲ ਕਹੀ ਤਾਂ ਉਹ ਆਨਾਕਾਨੀ ਕਰਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਦੇ ਹੱਥ ਪੈਰ ਫੁੱਲ ਗਏ। ਦਿਨ ਦਿਹਾੜੇ ਦੁਕਾਨ ‘ਚੋਂ ਦੋ ਵਿਅਕਤੀਆਂ ਦੇ ਰਿਵਾਲਰ ਚੋਰੀ ਕਰਕੇ ਲੈ ਜਾਣ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਚੋਰਾਂ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.