ਦੂਜਿਆਂ ਦਾ ਦੁੱਖ ਵੰਡਾਉਣਾ ਹੀ ਇਨਸਾਨੀਅਤ

Saing Dr. MSG

ਦੂਜਿਆਂ ਦਾ ਦੁੱਖ ਵੰਡਾਉਣਾ ਹੀ ਇਨਸਾਨੀਅਤ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਤਦ ਇਨਸਾਨ ਹੈ, ਜੇਕਰ ਉਸ ਨੂੰ ਇਨਸਾਨੀਅਤ ਦਾ ਗਿਆਨ ਹੈ ਜੇਕਰ ਉਸ ‘ਚ ਇਨਸਾਨੀਅਤ ਜ਼ਿੰਦਾ ਹੈ, ਤਾਂ ਉਹ ਇਨਸਾਨ ਹੈ, ਨਹੀਂ ਤਾਂ ਹੈਵਾਨ ਵੀ ਉਸ ਤੋਂ ਚੰਗੇ ਹਨ ਇਨਸਾਨ, ਇਨਸਾਨੀਅਤ ਤੋਂ ਪਹਿਚਾਣਿਆ ਜਾਂਦਾ ਹੈ, ਪਰ ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਨਸਾਨੀਅਤ ਕਹਿੰਦੇ ਕਿਸ ਨੂੰ ਹਨ? ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ‘ਇਨਸਾਨੀਅਤ’ ਦਾ ਮਤਲਬ  ਕਿਸੇ ਨੂੰ ਗ਼ਮ, ਦੁੱਖ, ਦਰਦ ‘ਚ ਤੜਫ਼ਦਾ ਦੇਖ ਕੇ ਉਸ ਦੇ ਦੁੱਖ, ਦਰਦ ‘ਚ ਸ਼ਾਮਲ ਹੋਣਾ ਤੇ ਉਸ ਦੇ ਦੁੱਖ, ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ, ਇਸ ਦਾ ਨਾਂਅ ‘ਇਨਸਾਨੀਅਤ’ ਹੈ

ਕੋਈ ਵਿਅਕਤੀ ਦੁਖੀ ਹੈ, ਪਰੇਸ਼ਾਨ ਹੈ, ਤੜਫ ਰਿਹਾ ਹੈ, ਉਸ ਨੂੰ ਦੇਖ ਕੇ ਇਗਨੋਰ (ਅਣਗੌਲਿਆ) ਕਰਨਾ ਜਾਂ ਉਸ ਨੂੰ ਦੇਖ ਕੇ ਠਹਾਕੇ ਲਾਉਣਾ, ਇਸੇ ਦਾ ਨਾਂਅ ‘ਸ਼ੈਤਾਨੀਅਤ’ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਕਦੇ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਮਰਨ ਨਹੀਂ ਦੇਣਾ ਚਾਹੀਦਾ ਇਨਸਾਨ ਉਦੋਂ ਮਹਾਨ ਹੈ, ਜਦੋਂ ਉਹ ਇਨਸਾਨੀਅਤ ਦੀਆਂ ਬੁਲੰਦੀਆਂ ਨੂੰ ਛੂਹ ਲੈਂਦਾ ਹੈ ਤੇ ਇਨਸਾਨ ਤੋਂ ਸ਼ੈਤਾਨ ਵੀ ਘਬਰਾ ਜਾਂਦੇ ਹਨ, ਜਦੋਂ ਇਨਸਾਨ ਸ਼ੈਤਾਨੀਅਤ ‘ਤੇ ਉੱਤਰ ਆਉਂਦਾ ਹੈ

ਇਨਸਾਨ ਜੇਕਰ ਇਨਸਾਨੀਅਤ ਦੇ ਕਾਰਨਾਮੇ ਭਾਵ ਦਇਆ, ਰਹਿਮ, ਨੇਕ ਭਾਵਨਾ, ਨਿਹਸਵਾਰਥ ਭਾਵਨਾ ਨਾਲ ਪਰਹਿੱਤ, ਪਰਮਾਰਥ ਕਰੇ, ਸਿਮਰਨ-ਭਗਤੀ ਕਰੇ ਤੇ ਸਵਾਰਥ ਲਈ ਫ਼ਰਜ਼ ਕਰਤੱਵ ਦਾ ਨਿਰਵਾਹ-ਪਾਲਣ ਕਰੇ ਤਾਂ ਉਹ ਪਰਮਾਤਮਾ ਨੂੰ ਪਾ ਸਕਦਾ ਹੈ ਤੇ ਜਦੋਂ ਇਨਸਾਨ ਖੁਦਗਰਜ਼ੀ, ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ, ਨਸ਼ੇ ‘ਚ ਡੁੱਬ ਜਾਂਦਾ ਹੈ, ਦੂਜਿਆਂ ‘ਤੇ ਅੱਤਿਆਚਾਰ, ਜ਼ੁਲਮੋ-ਸਿਤਮ ਕਰਦਾ ਹੈ, ਦੂਜਿਆਂ ਨੂੰ ਮਾਲਕ ਤੋਂ ਦੂਰ ਕਰਦਾ ਹੈ, ਬੁਰੇ ਕਰਮ ਕਰਦਾ ਹੈ ਤਾਂ ਉਹ ਇਨਸਾਨ ਸ਼ੈਤਾਨ ਦਾ ਵੀ ਬਾਪ ਬਣ ਜਾਂਦਾ ਹੈ ਇਸ ਲਈ ਤੁਸੀਂ ਹਮੇਸ਼ਾ ਆਪਣੇ ਅੰਦਰ ਇਨਸਾਨੀਅਤ ਨੂੰ ਜ਼ਿੰਦਾ ਰੱਖੋ, ਪ੍ਰਭੂ, ਪਰਮਾਤਮਾ ਦਾ ਨਾਮ ਜਪਿਆ ਕਰੋ, ਮਾਲਕ ਤੋਂ ਮਾਲਕ ਨੂੰ ਮੰਗਿਆ ਕਰੋ ਤਾਂ ਕਿ ਕਿਸੇ ਵੀ ਚੀਜ਼ ਦੀ ਕਮੀ ਨਾ ਰਹੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.