ਪਿਆਰੇ ! ਅਸੀਂ ਬਹੁਤ ਸੰਵੇਦਨਸ਼ੀਲ ਹਾਂ
ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਹਫ਼ਤੇ ਕਿਹਾ ”ਵਿਅਕਤੀਗਤ ਵਿਚਾਰਧਾਰਾ ਨੂੰ ਰਾਸ਼ਟਰੀ ਹਿੱਤ ‘ਚ ਜਿਆਦਾ ਮਹੱਤਵ ਦੇਣਾ ਗਲਤ ਹੈ ” ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਹਿੱਤ ਵਿਅਕਤੀਗਤ ਵਿਚਾਰਧਾਰਾ ਤੋਂ ਜਿਆਦਾ ਮਹੱਤਵਪੂਰਨ ਹੈ ਬਿਨਾਂ ਸ਼ੱਕ ਲੋਕਤੰਤਰ ਸਿਧਾਂਤਾਂ ਦੇ ਮੁਕਾਬਲੇ ਦੇ ਰੂਪ ‘ਚ ਹਿੱਤਾਂ ਦਾ ਟਕਰਾਅ ਹੈ ਇਹ ਪੁਰਾਣੀ ਕਹਾਵਤ ਸਾਡੇ ਆਗੂਆਂ ‘ਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ ਜਦੋਂ ਰਾਸ਼ਟਰ ਵਿਰੋਧੀ ਭਾਸ਼ਣਾਂ ‘ਤੇ ਉਨ੍ਹਾਂ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲਦੀ ਹੈ ਉਨ੍ਹਾਂ ਦੀ ਇਹ ਪ੍ਰਤੀਕਿਰਿਆ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਹ ਕਿਸ ਦੇ ਪੱਖ ‘ਚ ਹਨ ਕਿਉਂਕਿ ਅੱਜ ਸਮਾਜ ਉਦਾਰ ਅਤੇ ਕੱਟੜਤਾ ਦੋ ਵਰਗਾਂ ‘ਚ ਵੰਡਿਆ ਹੋਇਆ ਹੈ
ਹੈਰਾਨੀ ਇਸ ਗੱਲ ‘ਤੇ ਵੀ ਹੁੰਦੀ ਹੈ ਕਿ ਅਸੀਂ ਇਸ ਬਾਰੇ ‘ਚ ਸੇਵੰਦਨਸ਼ੀਲ ਕਿਉਂ ਹਾਂ ਪਿਛਲੋ ਦੋ ਮਹੀਨਿਆਂ ‘ਚ ਭਾਰਤੀ ਸਜਾ ਕੋਡ ਦੀ ਧਾਰਾ 124 ਤੇ ਅਰਥਾਤ ਦੇਸ਼ਧ੍ਰੋਹ ਦੀ ਧਾਰਾ ਤਹਿਤ ਛੇ ਮਾਮਲੇ ਦਰਜ ਕੀਤੇ ਗਏ ਹਨ ਕੇਰਲ ਦੇ ਇੱਕ ਪੱਤਰਕਾਰ ‘ਤੇ ਦੇਸ਼ਧ੍ਰੋਹ ਦਾ ਦੋਸ਼ ਲਾਇਆ ਗਿਆ ਅਤੇ ਹਾਥਰਸ ‘ਚ ਦਲਿਤ ਲੜਕੀ ਦੀ ਸਮੂਹਿਕ ਹੱਤਿਆ ਦੀ ਖ਼ਬਰ ਕਵਰ ਕਰਨ ਲਈ ਉੱਥੇ ਜਾਂਦੇ ਹੋਏ ਉਸ ਨੂੰ ਇਸ ਕਾਲਪਨਿਕ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਕਿ ਉਹ ਯੋਗੀ ਸਰਕਾਰ ਨੂੰ ਬਦਨਾਮ ਕਰਨ ਲਈ ਕੌਮਾਂਤਰੀ ਸਾਜਿਸ਼ ਦਾ ਹਿੱਸਾ ਹੈ ਇਹ ਸਥਿਤੀ ਗੁਜਰਾਤ ਦੀ ਹੈ
ਜਿੱਥੇ ਸੀਆਈਡੀ ਨੇ ਇੱਕ ਪੱਤਰਕਾਰ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਕਿ ਉਸ ਨੇ ਇੱਕ ਲੇਖ ‘ਚ ਸੰਕੇਤ ਦਿੱਤਾ ਕਿ ਮੁੱਖ ਮੰਤਰੀ ਰੂਪਾਣੀ ਨੂੰ ਰਾਜ ‘ਚ ਮਹਾਂਮਾਰੀ ਦਾ ਮੁਕਾਬਲਾ ਕਰਨ ‘ਚ ਫੇਲ੍ਹ ਰਹਿਣ ਦੇ ਕਾਰਨ ਬਦਲਿਆ ਜਾ ਸਕਦਾ ਹੈ ਉਸ ਨੂੰ ਬਾਅਦ ‘ਚ ਬਿਨਾਂ ਸ਼ਰਤ ਮਾਫ਼ੀ ਮੰਗਣ ‘ਤੇ ਛੱਡ ਦਿੱਤਾ ਗਿਆ ਝਾਰਖੰਡ ਸਰਕਾਰ ਨੇ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਸਾਂਸਦ ਦੀਪਕ ਪ੍ਰਕਾਸ਼ ਖਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਉਨ੍ਹਾਂ ‘ਤੇ ਦੋਸ਼ ਲਾਇਆ ਗਿਆ ਕਿ ਉਹ ਝਾਰਖੰਡ ਮੁਕਤੀ ਮੋਰਚਾ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਦਾ ਯਤਨ ਕਰ ਰਹੇ ਹਨ
ਇਸ ਲਈ ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਸਰਕਾਰ ਬਣਾਉਣ ਜਾ ਰਹੇ ਹਨ ਦਿੱਲੀ ਪੁਲਿਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਮੁਸਲਿਮ ਵਿਦਿਆਰਥੀ ਉਮਰ ਖਾਲਿਦ ਅਤੇ ਹੋਰ ਖੱਬੇਪੱਖੀ ਵਰਕਰਾਂ ਨੂੰ ਇਸ ਸਾਲ ਫਰਵਰੀ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ‘ਚ ਵਿਘਣ ਪਾਉਣ ਲਈ ਦੰਗੇ ਕਰਵਾਉਣ ਅਤੇ ਭਾਜਪਾ ਸਰਕਾਰ ਨੂੰ ਬਦਨਾਮ ਕਰਨ ਲਈ ਸਾਜਿਸ਼ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਅਤੇ ਇਹ ਦੋਸ਼ ਵੀ ਲਾਇਆ ਗਿਆ ਕਿ ਉਨ੍ਹਾਂ ਨੇ ਦੰਗਿਆਂ ਬਾਰੇ ਕਿਤਾਬਾਂ, ਪਰਚੇ ਅਤੇ ਵਟਸਐਪ ਆਦਿ ‘ਤੇ ਗੱਲ ਕੀਤੀ
ਇਸ ਤੋਂ ਪਹਿਲਾਂ ਸੱਤ ਖੱਬੇਪੱਖੀਆਂ ਅਤੇ ਮੁਸਲਿਮ ਵਰਕਰਾਂ ਖਿਲਾਫ਼ ਦੇਸ਼ਧ੍ਰੋਹ ਦੇ ਮਾਮਲੇ ਦਰਜ ਕੀਤੇ ਗਏ ਕਿਉਂਕਿ ਉਨ੍ਹਾਂ ਨੇ ਸੀਏਏ, ਐਨਆਰਸੀ ਖਿਲਾਫ਼ ਨਾਰੇ ਲਾਏ ਉਨ੍ਹਾਂ ਨੇ ਇਹ ਵੀ ਨਾਅਰੇ ਲਾਏ ‘ਪਾਕਿਸਤਾਨ ਜਿੰਦਾਬਾਦ” , ਸਾਨੂੰ ਜਬਰਦਸਤੀ ਅਜ਼ਾਦੀ ਲੈਣੀ ਪਵੇਗੀ ਅਸੀਂ 15 ਕਰੋੜ ਹਾਂ ਪਰ 100 ਕਰੋੜ ‘ਤੇ ਭਾਰੀ ਹਾਂ ਅਸਾਂ ਅਸਾਮ ਨੂੰ ਭਾਰਤ ਤੋਂ ਵੱਖ ਕਰਨਾ ਹੈ ” ਨਾਲ ਹੀ ਮੋਦੀ ਖਿਲਾਫ਼ ਅਪਮਾਨਜਨਕ ਪੋਸਟ ਲਿਖੇ ਜਿਸ ਨਾਲ ਉਨ੍ਹਾਂ ਕਿਹਾ ਕਿ ਉਹ ਅੰਗਰੇਜ਼ਾਂ ਦੀਆਂ ਜੁੱਤੀਆ ਚੱਟ ਰਹੇ ਹਨ ਅਰਬਨ ਨਕਸਲ ਵਰਕਰਾਂ, ਖੋਜ ਵਿਦਿਆਰਥੀ, ਕਲਾਕਰਾਂ ਖਿਲਾਫ਼ ਵੀ ਦੋਸ਼ਧ੍ਰੋਹ ਦੇ ਮਾਮਲੇ ਦਰਜ ਕੀਤੇ ਗਏ ਅਤੇ ਉਨ੍ਹਾਂ ‘ਤੇ ਦੋਸ਼ ਲਾਇਆ ਗਿਆ ਕਿ ਉਹ ਮੋਦੀ ਦੀ ਹੱਤਿਆ ਦੀ ਸਾਜਿਸ਼ ਅੜ ਰਹੇ ਹਨ
ਯਕੀਨੀ ਤੌਰ ‘ਤੇ ਤੁਸੀਂ ਕਹਿ ਸਕਦੇ ਹੋ ਕਿ ਅਜਿਹੇ ਭਾਸ਼ਣ ਅਤੇ ਕੰਮ ਸਹੀ ਨਹੀਂ ਹਨ ਪਰ ਇਸ ਕਾਰਨ ਦੇਸ਼ਧ੍ਰੋਹ ਦੇ ਦੋਸ਼ ‘ਚ ਗ੍ਰਿਫ਼ਤਾਰੀ ਵੀ ਸਹੀ ਨਹੀਂ ਹੈ ਕਾਨੂੰਨ ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਕੋਈ ਵੀ ਸੰਕੇਤ, ਸ਼ਬਦ ਲਿਖਿਆ ਗਿਆ ਜਾਂ ਬੋਲਿਆ ਗਿਆ ਸ਼ਬਦ ਜੋ ਘ੍ਰਿਣਾ ਪੈਦਾ ਕਰੇ, ਉਲੰਘਣਾ ਕਰੇ, ਸਰਕਾਰ ਪ੍ਰਤੀ ਵਿਦਰੋਹ ਨੂੰ ਭੜਕਾਉਣ ਦਾ ਯਤਨ ਕਰੇ ਇਸ ਸ੍ਰੇਣੀ ‘ਚ ਆਉਂਦੇ ਹਨ ਇਹ ਕੇਵਲ ਉਨ੍ਹਾਂ ਮਾਮਲਿਆਂ ‘ਚ ਲਾਗੂ ਹੁੰਦਾ ਹੈ ਜਿੱਥੇ ਗੰਭੀਰ ਅਪਰਾਧ ਹੁੰਦਾ ਹੈ, ਜਿੱਥੇ ਆਦਮੀ ਹਥਿਆਰ ਚੁੱਕਦਾ ਹੈ ਅਤੇ ਸ਼ਾਸਨ ਦੀ ਮਾਨਤਾ ਲਈ ਖ਼ਤਰਾ ਪੈਦਾ ਕਰਦਾ ਹੈ ਸਵਾਲ ਉਠਦਾ ਹੈ ਕਿ ਕੀ ਸਰਕਾਰ ਦੀ ਆਲੋਚਨਾ ਕਰਨਾ ਜਾਂ ਸਰਕਾਰ ਦੀ ਆਲੋਚਨਾ ਨਾਲ ਜੁੜਿਆ ਮੁੱਦਾ ਕਿਸ ਤਰ੍ਹਾਂ ਰਾਸ਼ਟਰ ਵਿਰੋਧੀ ਜਾਂ ਨਫ਼ਰਤ ਫੈਲਾਉਣ ਵਾਲਾ ਮੰਨਿਆ ਜਾਵੇ ਕੀ ਅਜਿਹਾ ਕਰਕੇ ਰਾਸ਼ਟਰ ਦੀ ਮਾਨਤਾ ਦਾ ਨਿਰਮਾਣ ਨਹੀਂ ਹੋ ਰਿਹਾ ਹੈ
ਜੋ ਲੋਕਤੰਤਰ ਦੇ ਮੁੱਲਾਂ ‘ਤੇ ਖੜਾ ਹੈ ਕੀ ਅਸੀਂ ਏਨੇ ਘਬਰਾਏ ਹੋਏ ਹਾਂ ਜਾਂ ਅਸਹਿਣਸ਼ੀਲ ਹਾਂ ਕਿ ਕਿਸੇ ਵੀ ਵਿਚਾਰ ਨੂੰ ਅਸੀਂ ਰਾਸ਼ਟਰ, ਸੰਵਿਧਾਨ ਜਾਂ ਸਰਕਾਰ ਨੂੰ ਅਸੀਂ ਰਾਸ਼ਟਰ, ਸੰਵਿਧਾਨ ਜਾਂ ਸਰਕਾਰ ਲਈ ਖਤਰਾ ਮੰਨਦੇ ਹਾਂ? ਕੀ ਸਾਡੇ ਸਿਆਸੀ ਆਗੂ ਜਨਤਕ ਜੀਵਨ ‘ਚ ਵਿਚਾਰਾਂ ਦੇ ਟਕਰਾਅ ਤੋਂ ਘਬਰਾਉਂਦੇ ਹਨ? ਕੀ ਇਹ ਕਿਸੇ ਵਿਅਕਤੀ ਦੇ ਦੇਸ਼ ਪ੍ਰੇਮ ਦੀ ਕਸੌਟੀ ਹੋਣਾ ਚਾਹੀਦਾ ਹੈ? ਕੀ ਕੇਂਦਰ ਜਾਂ ਸੂਬਾ ਸਰਕਾਰਾਂ ਪ੍ਰਗਟਾਵੇ ਦੀ ਅਜ਼ਾਦੀ ਦਾ ਦਮਨ ਕਰ ਰਹੀਆਂ ਹਨ ਜਾਂ ਵਿਰੋਧ ਨੂੰ ਦਬਾਅ ਰਹੀਆਂ ਹਨ?
ਕੀ ਅਸੀਂ ਆਲੋਚਨਾ ਨੂੰ ਸਵੀਕਾਰ ਕਰਨ ਦੀ ਸਮਰੱਥਾ ਗੁਆ ਦਿੱਤੀ ਹੈ? ਕੀ ਸੀਂ ਡਰੇ ਹੋਏ ਹਾਂ? ਕੀ ਇਹ ਮਾਤਰ ਸੰਯੋਗ ਹੈ ਜਾਂ ਗੋਡੇ ਟੇਕ ਕੇ ਪ੍ਰਤੀਕਰਮ ਦਾ ਪ੍ਰਤੀਕ ਹੈ ਜਿੱਥੇ ਵਿਅਕਤੀ ਰੁਜ਼ਗਾਰ ਖੁੱਸਣ ਜਾਂ ਸਜਾ ਕਾਰਨ ਜਨਤਕ ਬਿਆਨ ਦੇਣ ਲਈ ਮਜ਼ਬੂਰ ਹੋ ਜਾਂਦਾ ਹੈ ਕੀ ਸਰਕਾਰ ਜਾਂ ਆਗੂਆਂ ਦੀ ਆਲੋਚਨਾ ਕਰਨ ਨਾਲ ਕਿਸੇ ਵਿਅਕਤੀ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਰੱਖਿਆ ਜਾਣਾ ਚਾਹੀਦਾ ਹੈ? ਕੀ ਰਾਸ਼ਟਰ ਪ੍ਰੇਮ ਅਤੇ ਦੇਸ਼ਭਗਤੀ ਦਾ ਸਬਕ ਸਿਖਾਉਣ ਦਾ ਸਰਕਾਰ ਦਾ ਇਹੀ ਤਰੀਕਾ ਹੈ? ਕੀ ਅਸੀਂ ਰੋਬੋਟ ਪੈਦਾ ਕਰਨਾ ਚਾਹੁੰਦੇ ਹਾਂ ਕਿ ਕੇਵਲ ਆਪਣੇ ਆਪਣੇ ਆਗੂ, ਚੇਲਾ, ਵਿਚਾਰਕ ਲਾਭਪਾਤਰੀ ਦੀ ਕਮਾਂਡ ਅਨੁਸਾਰ ਕੰਮ ਕਰੀਏ
Increasing Intolerance | ਅੱਜ ਜਿਸ ਤਰ੍ਹਾਂ ਨਾਲ ਸਮਾਜ ‘ਚ ਸਹਿਣਸ਼ੀਲਤਾ ‘ਚ ਗਿਰਾਵਟ ਆ ਰਹੀ ਹੈ ਉਹ ਭਿਆਨਕ ਹੈ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਲੋਕੁਰ ਅਨੁਸਾਰ ਰਾਜ ਜਨਤਾ ਦੀ ਰਾਇ ਦੀ ਪ੍ਰਤਿਕਿਰਿਆ ਦੇ ਰੂਪ ‘ਚ ਪ੍ਰਗਟਾਵੇ ਦੀ ਅਜ਼ਾਦੀ ‘ਤੇ ਰੋਕ ਲਾਉਣ ਲਈ ਦੇਸ਼ਧ੍ਰੋਹ ਦੀ ਵਰਤੋ ਕਰ ਰਹੀ ਹੈ ਅਚਾਨਕ ਦੇਸ਼ਧ੍ਰੋਹ ਦੇ ਮਾਮਲਿਆਂ ਦੀ ਗਿਣਤੀ ਵਧ ਗਈ ਹੈ ਇਸ ਸਾਲ ਹੁਣ ਤੱਕ ਦੇਸ਼ਧ੍ਰੋਹ ਦੇ 70 ਮਾਮਲੇ ਦਰਜ ਕੀਤੇ ਗਏ ਹਨ ਰਾਜ ਵੱਲੋਂ ਪ੍ਰਗਟਾਵੇ ਦੀ ਅਜ਼ਾਦੀ ‘ਤੇ ਰੋਕ ਲਾਉਣ ਦਾ ਇੱਕ ਨਵਾਂ ਤਰੀਕਾ ਇਹ ਕੱਢਿਆ ਗਿਆ ਹੈ ਕਿ ਉਹ ਆਲੋਚਨਾਤਮਕ ਰਾਇ ਨੂੰ ਫੇਕ ਨਿਊਜ ਦੇ ਰੂਪ ‘ਚ ਪ੍ਰਚਾਰਿਤ ਕਰ ਰਿਹਾ ਹੈ 130 ਕਰੋੜ ਤੋਂ ਜਿਆਦਾ ਆਬਾਦੀ ਵਾਲੇ ਦੇਸ਼ ‘ਚ ਏਨੇ ਹੀ ਵਿਚਾਰ ਵੀ ਹੋਣਗੇ ਅਤੇ ਕੋਈ ਵੀ ਵਿਅਕਤੀ ਜਨਤਾ ਦੇ ਮੂਲ ਅਧਿਕਾਰ ‘ਤੇ ਰੋਕ ਨਹੀਂ ਲਾ ਸਕਦਾ
ਇਸ ਲਈ ਸਾਨੂੰ ਲੋਕਾਂ ਦੀ ਅਵਾਜ਼ ‘ਤੇ ਰੋਕ ਨਹੀਂ ਲਾਉਣੀ ਚਾਹੀਦੀ ਨਾ ਕਿਸੇ ਵਿਅਕਤੀ ਨੂੰ ਨਫ਼ਰਤ ਫੈਲਾਉਣ ਜਾਂ ਰਾਸ਼ਟਰ ਲਈ ਨੁਕਸਾਨਦੇਹ ਵਿਚਾਰ ਪ੍ਰਗਟ ਕਰਨ ਦਾ ਲਾਇਸੰਸ ਦਿੱਤਾ ਜਾਣਾ ਚਾਹੀਦਾ ਹੈ ਉਨ੍ਹਾਂ ਨੇ ਇਸ ਗੱਲ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਰਾਸ਼ਟਰ ਦਿਲ ਅਤੇ ਦਿਮਾਗ ਨਾਲ ਅਤੇ ਉਸ ਤੋਂ ਬਾਅਦ ਭੂਗੋਲਿਕ ਇਕਾਈ ਹੈ ਸਾਡੇ ਆਗੂਆਂ ਨੂੰ ਇਸ ਗੱਲ ਨੂੰ ਦੇਖਣਾ ਪਵੇਗਾ ਕਿ ਕਿਸ ਤਰ੍ਹਾਂ ਵਿਸ਼ਵ ਦੇ ਆਗੂ ਜਿਆਦਾ ਸਹਿਣਸ਼ੀਲ ਹਨ ਸਿਆਸੀ ਆਜ਼ਾਦੀ ਦੇ ਦੋ ਮਹੱਤਵਪੂਰਨ ਉਦਾਹਰਨ ਅਮਰੀਕੀ ਰਾਸ਼ਟਰਪਤੀ ਹਨ
ਜਿਨ੍ਹਾਂ ਦਾ ਵਿਸ਼ਵ ਪੱਧਰ ‘ਤੇ ਬੇਰਿਹਮੀ ਨਾਲ ਨਿਰਮਾਣ ਕੀਤਾ ਗਿਆ ਅਤੇ ਦੂਜੀ ਉਦਾਹਰਨ ਇਟਲੀ ਦੇ ਸਾਬਕਾ ਰਾਸ਼ਟਰਪਤੀ ਪਲੇਵਬਾਇ ਪੀਐਮ ਬਰਲੁਸਕੋਨੀ ਹਨ ਬ੍ਰਿਟੇਨ ਅਤੇ ਫਰਾਂਸ ‘ਚ ਲੋਕ ਆਪਣੇ ਸ਼ਾਸਕਾਂ ਪ੍ਰਤੀ ਜਿਆਦਾ ਅਜ਼ਾਦੀ ਦੀ ਵਰਤੋ ਕਰਦੇ ਹਨ ਲੋਕਤੰਤਰ ਕੇਵਲ ਇੱਕ ਸ਼ਾਸਨ ਪ੍ਰਣਾਲੀ ਨਹੀਂ ਹੈ ਇਹ ਇੱਕ ਅਜਿਹਾ ਮਾਰਗ ਹੈ ਜਿਸ ਦਾ ਵਿਕਾਸ ਸੱਭਿਅਕ ਸਮਾਜ ਵੱਲੋਂ ਇੱਕ ਸੰਗਠਿਤ ਸਮਾਜ ਦੇ ਨਿਰਮਾਣ ਲਈ ਕੀਤਾ ਗਿਆ ਹੈ ਜਿਸ ‘ਚ ਲੋਕ ਰਹਿੰਦੇ ਹਨ, ਇੱਕ ਦੂਜੇ ਨਾਲ ਸੰਵਾਦ ਕਰਦੇ ਹਨ ਅਤੇ ਜੋ ਅਜ਼ਾਦੀ, ਸਮਾਨਤਾ ਭਾਈਚਾਰੇ ਦੀ ਭਾਵਨਾ ‘ਤੇ ਆਧਾਰਿਤ ਹੈ
ਸਾਨੂੰ ਨਫ਼ਰਤ ਫੈਲਾਉਣ ਵਾਲੇ ਜਾਂ ਤੰਗ ਭਾਸ਼ਣਾਂ ਤੋਂ ਬਚਣਾ ਚਾਹੀਦਾ ਹੈ ਪਰੰਤੂ ਨਾਲ ਹੀ ਸਾਨੂੰ ਇਹ ਵੀ ਧਿਆਨ ਰੱਖਣਾ ਪਵੇਗਾ ਕਿ ਜ਼ੋਰ ਜਬਰਦਸਤੀ ਕਰਨ ਵਾਲੇ ਹਜ਼ਾਰਾਂ ਮਿਲ ਜਾਣਗੇ ਪਰੰਤੂ ਅਜ਼ਾਦੀ ਇੱਕ ਅਨਾਥ ਦੀ ਤਰ੍ਹਾਂ ਹੈ ਜਿਵੇਂ ਕਿ ਜਾਰਜ ਆਰਵੇਲ ਨੇ ਕਿਹਾ ਹੈ ਕਿ ਜੇਕਰ ਅਜ਼ਾਦੀ ਦਾ ਕੋਈ ਅਰਥ ਹੈ ਤਾਂ ਇਸ ਦਾ ਅਰਥ ਹੈ ਕਿ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਉਹ ਕੀ ਸੁਣਨਾ ਨਹੀਂ ਚਾਹੁੰਦੇ ਇਹ ਸੰਦੇਸ਼ ਸਪੱਸ਼ਟ ਤੌਰ ‘ਤੇ ਦਿੱਤਾ ਜਾਣਾ ਚਾਹੀਦਾ ਕਿ ਕੋਈ ਵੀ ਵਿਅਕਤੀ, ਸਮੂਹ ਜਾਂ ਸੰਗਠਨ ਨਫ਼ਰਤ ਫੈਲਾਉਣ, ਹਿੰਸਾ ਕਰਨ ਦੀ ਧਮਕੀ ਨਹੀਂ ਦੇ ਸਕਦਾ ਅਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਸੁਣਵਾਈ ਦੇ ਲੋਕਤੰਤਰੀ ਅਧਿਕਾਰ ਤੋਂ ਵਾਂਝੇ ਕੀਤਾ ਜਾ ਸਕਦੇ ਹਨ ਭਾਰਤ ‘ਚ ਅਜਿਹੇ ਆਗੂਆਂ ਦੇ ਬਿਨਾਂ ਵੀ ਕੰਮ ਚੱਲ ਸਕਦਾ ਹੈ ਜੋ ਸਿਆਸਤ ਨੂੰ ਖਰਾਬ ਕਰਦੇ ਹਨ ਅਤੇ ਇਸ ਦੇ ਨਾਲ ਹੀ ਲੋਕਤੰਤਰ ਨੂੰ ਬਦਨਾਮ ਕਰਦੇ ਹਨ ਅਤੇ ਮਜ਼ਾਕ ਦਾ ਪਾਤਰ ਬਣਦੇ ਹਨ
ਪੂਨਮ ਆਈ ਕੌਸਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.