ਦੀਵਿਆਂ ਦੇ ਤਿਉਹਾਰ ਲਈ ਹੋ ਜਾਓ ਤਿਆਰ
ਦੇਸ਼ ‘ਚ ਅੱਜ-ਕੱਲ੍ਹ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ ਛੇਤੀ ਹੀ ਦੀਵਾਲੀ ਆਉਣ ਵਾਲੀ ਹੈ ਅਤੇ ਇਸ ਮੌਸਮ ‘ਚ ਤੁਸੀਂ ਆਪਣੀ ਚਮੜੀ ਅਤੇ ਵਾਲਾਂ ਦਾ ਖਾਸ ਖਿਆਲ ਰੱਖੋ ਸ਼ਹਿਰਾਂ ‘ਚ ਰਹਿਣ ਵਾਲੀਆਂ ਔਰਤਾਂ ਨੂੰ ਰਾਤ ਨੂੰ ਆਪਣੀ ਤਵੱਚਾ ਦੀ ਸਫਾਈ ਜ਼ਰੂਰ ਕਰਨੀ ਚਾਹੀਦੀ ਹੈ ਅੱਜ-ਕੱਲ੍ਹ ਵਾਤਾਵਰਨ ‘ਚ ਰਸਾਇਣਿਕ ਹਵਾ ਪ੍ਰਦੂਸ਼ਣ, ਗੰਦਗੀ ਤੇ ਕਾਲਖ ਅਤੇ ਮੈਲ ਮੌਜ਼ੂਦ ਰਹਿੰਦੀ ਹੈ ਇਨ੍ਹਾਂ ਸਭ ਤੋਂ ਚਮੜੀ ਸਬੰਧੀ ਵਿਕਾਰ ਪੈਦਾ ਹੁੰਦੇ ਹਨ ਰਾਤ ਨੂੰ ਹਰ ਤਰ੍ਹਾਂ ਦੇ ਕਾਸਮੈਟਿਕ ਸਰੀਰ ਤੋਂ ਹਟਾ ਦੇਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਨਾਲ ਚਮੜੀ ‘ਚ ਰੁੱਖ਼ਾਪਣ ਆ ਜਾਂਦਾ ਹੈ ਤੇ ਚਮੜੀ ਦਾ ਕੁਦਰਤੀ ਸੰਤੁਲਨ ਵੀ ਵਿਗੜ ਜਾਂਦਾ ਹੈ, ਜਿਸ ਨਾਲ ਚਮੜੀ ‘ਤੇ ਦਾਗ, ਕਿੱਲ, ਛਾਈਆਂ, ਫੋੜੇ, ਫੁਨਸੀਆਂ ਆਦਿ ਪੈਦਾ ਹੋ ਜਾਂਦੇ ਹਨ
ਦੀਵਾਲੀ ਤਿਉਹਾਰ ਦੇ ਨੇੜੇ ਮੌਸਮ ‘ਚ ਵੀ ਕਾਫੀ ਬਦਲਾਅ ਆਉਂਦਾ ਹੈ ਜਿਸ ਨਾਲ ਚਮੜੀ ‘ਤੇ ਉਲਟ ਪ੍ਰਭਾਵ ਪੈਂਦਾ ਹੈ ਵਾਤਾਵਰਨ ‘ਚ ਨਮੀ ਦੀ ਘਾਟ ਆ ਜਾਂਦੀ ਹੈ ਤੇ ਚਮੜੀ ‘ਚ ਰੁੱਖ਼ਾਪਣ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਚਮੜੀ ‘ਚ ਨਮੀ ਬਣਾਏ ਰੱਖਣਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਇਸ ਮੌਸਮ ‘ਚ ਆਮ ਅਤੇ ਸੁੱਕੀ ਤਵੱਚਾ ਨੂੰ ਜੈੱਲ ਨਾਲ ਦਿਨ ‘ਚ ਦੋ ਵਾਰ ਸਾਫ ਕਰਨਾ ਚਾਹੀਦਾ ਹੈ ਕਲੀਂਜਰ ਨਾਲ ਚਮੜੀ ਦੀ ਹਲਕੇ ਤਰੀਕੇ ਨਾਲ ਮਾਲਸ਼ ਕਰੋ ਅਤੇ ਜ਼ਹਿਰੀਲੇ ਤੇ ਗੰਦੇ ਪਦਾਰਥਾਂ ਨੂੰ ਗਿੱਲੇ ਕਾਟਨ ਵੂਲ ਨਾਲ ਹਟਾ ਦਿਓ
ਇਸ ਤੋਂ ਬਾਅਦ ਚਮੜੀ ‘ਤੇ ਕਾਟਨਵੂਲ ਦੀ ਮੱਦਦ ਨਾਲ ਗੁਲਾਬ ਜਲ ਤੇ ਚਮੜੀ ਟਾਨਿਕ ਦੀ ਵਰਤੋਂ ਕਰੋ ਦਿਨੇ ਘਰੋਂ ਬਾਹਰ ਨਿੱਕਲਣ ਤੋਂ ਪਹਿਲਾਂ ਚਮੜੀ ‘ਤੇ ਸਨਸਕ੍ਰੀਨ ਦੀ ਵਰਤੋਂ ਕਰੋ ਅਤੇ ਜੇਕਰ ਤੁਸੀਂ ਘਰ ਦੇ ਅੰਦਰ ਰਹਿ ਰਹੇ ਹੋ ਤਾਂ ਚਮੜੀ ‘ਤੇ ਮਾਈਸਚਰਾਈਜਰ ਦੀ ਵਰਤੋਂ ਕਰੋ ਅੱਜ-ਕੱਲ੍ਹ ਬਜ਼ਾਰ ‘ਚ ਮਾਈਸਚਰਾਈਜਰ ਕ੍ਰੀਮ ਤੇ ਤਰਲ ਰੂਪ ‘ਚ ਮੁਹੱਈਆ ਹੈ ਰੁੱਖੀ ਚਮੜੀ ਲਈ ਰਾਤ ‘ਚ ਕਲੀਂਜਿੰਗ ਤੋਂ ਬਾਅਦ ਨਰੀਸ਼ਿੰਗ/ਪੋਸ਼ਕ ਲਾ ਕੇ ਇਸਨੂੰ ਪੂਰੇ ਚਿਹਰੇ ‘ਤੇ ਮੱਲ ਲਓ ਤੇ ਬਾਅਦ ‘ਚ ਕਾਟਨ ਵੂਲ ਦੀ ਮੱਦਦ ਨਾਲ ਇਸਨੂੰ ਸਾਫ ਕਰ ਲਓ ਜਿਸ ਤੋਂ ਬਾਅਦ ਤੁਸੀਂ ਚਮੜੀ ‘ਤੇ ਸੀਰਮ ਲਾ ਲਓ ਓਇਲੀ ਚਮੜੀ ਨੂੰ ਵੀ ਮਾਈਸਚਰਾਈਜਰ ਦੀ ਜਰੂਰਤ ਹੁੰਦੀ ਹੈ
ਜੇਕਰ ਓਇਲੀ ਚਮੜੀ ‘ਤੇ ਕ੍ਰੀਮ ਲਾਈ ਜਾਵੇ ਤਾਂ ਕਿੱਲ ਮੁਹਾਸੇ Àੁੱਭਰ ਆਉਂਦੇ ਹਨ ਓਇਲੀ ਚਮੜੀ ਨੂੰ ਨਮੀ ਪ੍ਰਦਾਨ ਕਰਨ ਲਈ ਇੱਕ ਚਮਚ ਗਲੀਸਰੀਨ ‘ਚ 100 ਮਿਲੀਲੀਟਰ ਗੁਲਾਬ ਜਲ ਮਿਲਾਓ ਇਸ ਮਿਸ਼ਰਣ ਨੂੰ ਫਰਿੱਜ ਵਿਚ ਏਅਰਟਾਈਟ ਜਾਰ ‘ਚ ਰੱਖੋ ਇਸ ਮਿਸ਼ਰਣ ਨੂੰ ਕਲੀਂਜਿੰਗ ਤੋਂ ਬਾਅਦ ਵਰਤੋ ਉਸ ਨਾਲ ਚਮੜੀ ‘ਚ ਓਇਲੀਪਣ ਦੀ ਬਜਾਏ ਨਮੀ ਦਾ ਪ੍ਰਭਾਵ ਆਉਂਦਾ ਹੈ ਚਮੜੀ ਨੂੰ ਸਾਫ਼ ਕਰਨ ਲਈ ਦੁੱਧ ਜਾਂ ਫੇਸਵਾਸ਼ ਦੀ ਵਰਤੋਂ ਕਰੋ
ਪੀਸੇ ਹੋਏ ਬਾਦਾਮ ਜਾਂ ਚੌਲ ਪਾਊਡਰ ਨੂੰ ਦਹੀਂ ਅਤੇ ਥੋੜ੍ਹੀ ਜਿਹੀ ਹਲਦੀ ‘ਚ ਮਿਲਾਓ ਤੁਸੀਂ ਇਸ ‘ਚ ਸੁੱਕਿਆ ਤੇ ਪਾਊਡਰ ਸੰਤਰਾ ਅਤੇ ਨਿੰਬੂ ਦੇ ਛਿਲਕੇ ਮਿਲਾ ਲਓ ਇਸਨੂੰ ਚਿਹਰੇ ‘ਤੇ ਲਾ ਕੇ ਹਲਕੀ ਮਾਲਿਸ਼ ਕਰ ਲਓ ਤੇ ਕੁਝ ਸਮੇਂ ਬਾਅਦ ਚਿਹਰੇ ਨੂੰ ਤਾਜੇ ਪਾਣੀ ਨਾਲ ਧੋ ਲਓ ਦਿਨੇ ਘਰੋਂ ਬਾਹਰ ਨਿੱਕਲਣ ਤੋਂ ਪਹਿਲਾਂ ਚਮੜੀ ‘ਤੇ ਸਨਸਕ੍ਰੀਨ ਜ਼ਰੂਰ ਲਾਓ ਤੁਸੀਂ ਆਪਣੀ ਚਮੜੀ ਦੇ ਅਨੁਸਾਰ ਸਨਸਕ੍ਰੀਨ ਲੋਸ਼ਨ ਜਾਂ ਕ੍ਰੀਮ ਦੀ ਵਰਤੋਂ ਕਰ ਸਕਦੇ ਹੋ ਤੁਹਾਨੂੰ ਦਿਨੇ ਕ੍ਰੀਮ, ਪੋਸ਼ਾਹਾਰ ਤੇ ਰਾਤ ਨੂੰ ਕ੍ਰੀਮ ਅਤੇ ਸੀਰਮ ਦੀ ਵਰਤੋਂ ਕਰਨੀ ਚਾਹੀਦੀ ਹੈ
ਦੀਵਾਲੀ ਤਿਉਹਾਰ ਆਪਣੇ ਨਾਲ ਸਰਦ ਰੁੱਤ ਦੀ ਸੌਗਾਤ ਲਿਆਉਂਦਾ ਹੈ ਇਸ ਮੌਸਮ ‘ਚ ਚਮੜੀ ਨੂੰ ਰੁੱਖੇਪਣ ਤੋਂ ਛੁਟਕਾਰਾ ਦਿਵਾਉਣ ਲਈ ਕੋਸਮੈਟਿਕ ਦੀ ਵਰਤੋਂ ਕੀਤੀ ਜਾ ਸਕਦੀ ਹੈ ਰੋਜ਼ਾਨਾ ਚਿਹਰੇ ‘ਤੇ 10 ਮਿੰਟ ਤੱਕ ਸ਼ਹਿਦ ਲਾਓ ਤੇ ਬਾਅਦ ‘ਚ ਇਸਨੂੰ ਤਾਜ਼ਾ ਸਾਫ਼ ਪਾਣੀ ਨਾਲ ਧੋ ਦਿਓ ਜੇਕਰ ਤੁਸੀਂ ਘਰ ‘ਚ ਘ੍ਰਿਤਕੁਮਾਰੀ ਜਾਂ ਐਲੋਵੇਰਾ ਦਾ ਬੂਟਾ ਲਾਇਆ ਹੈ ਤਾਂ ਇਸਦੇ ਅੰਦਰੂਨੀ ਹਿੱਸੇ ਦੀਆਂ ਪੱਤੀਆਂ ‘ਚ ਮੌਜ਼ੂਦ ਜੈੱਲ ਨੂੰ ਚਿਹਰੇ ਨੂੰ ਨਮੀ ਅਤੇ ਤਾਜ਼ਗੀ ਪ੍ਰਦਾਨ ਕਰਨ ਲਈ ਵਰਤੋਂ ਕੀਤੀ ਜਾ ਸਕਦੀ ਹੈ ਗਾਜਰ ਨੂੰ ਰਗੜ ਕੇ ਇਸਨੂੰ ਚਿਹਰੇ ‘ਤੇ 15-20 ਮਿੰਟ ਤੱਕ ਲਾਓ ਗਾਜਰ ‘ਚ ਵਿਟਾਮਿਨ ਏ ਭਰਪੂਰ ਮੰਨੀ ਜਾਂਦੀ ਹੈ ਤੇ ਸਰਦੀਆਂ ‘ਚ ਚਮੜੀ ਨੂੰ ਪੋਸ਼ਾਹਾਰ ਪ੍ਰਦਾਨ ਕਰਨ ‘ਚ ਕਾਫੀ ਸਮਰੱਥ ਹੁੰਦੀ ਹੈ ਇਹ ਹਰ ਤਰ੍ਹਾਂ ਦੀ ਚਮੜੀ ਲਈ ਲਾਭਦਾਇਕ ਮੰਨੀ ਜਾਂਦੀ ਹੈ
ਅੱਧਾ ਚਮਚ ਸ਼ਹਿਦ ‘ਚ ਇੱਕ ਚਮਚ ਗੁਲਾਬ ਜਲ ਅਤੇ ਇੱਕ ਚਮਚ ਸੁੱਕਾ ਦੁੱਧ ਦਾ ਪਾਊਡਰ ਮਿਲਾਓ ਇਸਦਾ ਪੇਸਟ ਬਣਾ ਕੇ ਚਿਹਰੇ ‘ਤੇ ਲਾਓ ਤੇ 20 ਮਿੰਟ ਬਾਅਦ ਤਾਜੇ ਪਾਣੀ ਨਾਲ ਧੋ ਦਿਓ ਇਹ ਮਿਸ਼ਰਣ ਸੁੱਕੀ ਅਤੇ ਆਮ ਦੋਵਾਂ ਤਰ੍ਹਾਂ ਦੀ ਚਮੜੀ ਲਈ ਲਾਭਦਾਇਕ ਸਾਬਤ ਹੁੰਦਾ ਹੈ ਹਫਤੇ ‘ਚ ਦੋ ਵਾਰ ਵਾਲਾਂ ਨੂੰ ਤੇਲ ਨਾਲ ਟ੍ਰੀਟਮੈਂਟ ਕਰੋ ਜੇਤੂਨ ਦੇ ਤੇਲ ਨੂੰ ਗਰਮ ਕਰਕੇ ਇਸਨੂੰ ਵਾਲਾਂ ਅਤੇ ਖੋਪੜੀ ‘ਤੇ ਮਾਲਸ਼ ਕਰੋ ਇਸ ਤੋਂ ਬਾਅਦ ਤੋਲੀਏ ਨੂੰ ਗਰਮ ਪਾਣੀ ‘ਚ ਡੋਬੋ ਤੇ ਪਾਣੀ ਨੂੰ ਨਿਚੋੜਨ ਤੋਂ ਬਾਅਦ ਤੋਲੀਏ ਨੂੰ ਸਿਰ ‘ਤੇ ਪੱਗ ਵਾਂਗ ਪੰਜ ਮਿੰਟ ਤੱਕ ਲਪੇਟ ਲਓ ਇਸ ਪ੍ਰਕਿਰਿਆ ਨੂੰ 3-4 ਵਾਰ ਦੁਹਰਾਓ ਇਸ ਪ੍ਰਕਿਰਿਆ ਨਾਲ ਵਾਲਾਂ ਤੇ ਖੋਪੜੀ ਨੂੰ ਤੇਲ ਸੋਖਣ ‘ਚ ਆਸਾਨੀ ਹੁੰਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.